
ਹੁਸ਼ਿਆਰਪੁਰ, 12 ਫਰਵਰੀ (ਸਤਵਿੰਦਰ ਸਿੰਘ) – ਸਿਵਲ ਸਰਜਨ ਹੁਸ਼ਿਆਰਪੁਰ ਡਾ. ਸੁਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲ੍ਹੇ ਦੀਆਂ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਕੈਂਸਰ ਦੀ ਬੀਮਾਰੀ ਤੋਂ ਬਚਾਅ ਪ੍ਰਤੀ ਜਾਗਰੂਕਤਾ ਹਫਤਾ ਮਿਤੀ 4 ਫਰਵਰੀ ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ ਤੋਂ ਆਰੰਭ ਹੋ ਕੇ 10 ਫਰਵਰੀ ਤੱਕ ਮਨਾਇਆ ਗਿਆ। ਜਾਗਰੂਕਤਾ ਹਫਤੇ ਦੇ ਆਖਰੀ ਦਿਨ ਪਿੰਡ ਹਰਦੋਖਾਨਪੁਰ ਬਲਾਕ ਚੱਕੋਵਾਲ ਵਿਖੇ ਮੈਡੀਕਲ ਅਫਸਰ ਹੈਲਥ ਡਾ.ਸੁਨੀਲ ਅਹੀਰ ਦੀ ਯੋਗ ਅਗਵਾਈ ਹੇਠ ਮਾਸ ਮੀਡੀਆ ਵਿੰਗ ਦਫਤਰ ਸਿਵਲ ਸਰਜਨ ਅਤੇ ਐਨ.ਸੀ.ਡੀ.ਵਿਭਾਗ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਕੈਂਸਰ ਪ੍ਰਤੀ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਮੌਕੇ ਮਾਸ ਮੀਡੀਆ ਅਫਸਰ ਸ਼੍ਰੀਮਤੀ ਸੁਖਵਿੰਦਰ ਕੌਰ ਢਿੱਲੋਂ, ਬੀ.ਸੀ.ਸੀ. ਫਸੀਲੀਟੇਟਰ ਕੁਮਾਰੀ ਰੀਨਾ ਸੰਧੂ, ਐਨ.ਸੀ.ਡੀ. ਵਿਭਾਗ ਦੇ ਕਾਉਾਂਸਲਰ zੀਮਤੀ ਜਸਵਿੰਦਰ ਕੌਰ, ਗਰਿਮਾ, ਬਲਾਕ ਚੱਕੋਵਾਲ ਤੋਂ ਹੈਲਥ ਇੰਸਪੈਕਟਰ ਮਨਜੀਤ ਸਿੰਘ, ਮਲਟੀ ਵਰਕਰ ਹੈਲਥ ਵਰਕਰ ਫੀਮੇਲ ਸੁਮਨ ਕੁਮਾਰੀ, ਅਤੇ ਮਲਟੀ ਪਰਪਜ਼ ਹੈਲਥ ਵਰਕਰ ਮੇਲ ਸੁਖਵਿੰਦਰ ਪਾਲ, ਪਿੰਡ ਦੇ ਪੰਚ ਗੁਰਨਾਮ ਸਿੰਘ, ਲੰਬੜਦਾਰ ਸੁਖਵਿੰਦਰ ਸਿੰਘ ਤੋਂ ਇਲਾਵਾ ਇਲਾਕਾ ਨਿਵਾਸੀ ਹਾਜਿਰ ਸਨ। ਕੈਂਪ ਦੌਰਾਨ ਆਪਣੇ ਸੰਬੋਧਨ ਵਿੱਚ ਮੈਡੀਕਲ ਅਫਸਰ ਹੈਲਥ ਡਾ.ਸੁਨੀਲ ਅਹੀਰ ਨੇ ਦੱਸਿਆ ਕਿ ਕੈਂਸਰ ਇੱਕ ਭਿਆਨਕ ਬੀਮਾਰੀ ਹੈ ਪਰ ਵਿਸ਼ਵ ਸਿਹਤ ਸਗੰਠਨ ਵੱਲੋਂ ਇਸ ਤੋਂ ਬਚਾਅ ਲਈ ਇੱਕ ਵਿਸ਼ਾ ਉਲੀਕਿਆ ਗਿਆ ਹੈ ‘ਕੈਂਸਰ ਪਹੁੰਚ ਤੋਂ ਪਰੇ ਨਹੀਂ। ਜਿਸਦਾ ਅਰਥ ਹੈ ਕਿ ਕੈਂਸਰ ਵਰਗੀ ਬੀਮਾਰੀ ਦਾ ਪਤਾ ਜੇਕਰ ਸ਼ੁਰੂਆਤੀ ਸਟੇਜ ਵਿੱਚ ਹੀ ਲੱਗ ਜਾਂਦਾ ਹੈ ਤਾਂ ਡਾਕਟਰੀ ਸਲਾਹ ਅਤੇ ਦਵਾਈਆਂ ਰਾਂਹੀ ਕੈਂਸਰ ਪੀੜਤ ਵੀ ਲੰਮਾ ਜੀਵਨ ਜੀ ਸਕਦਾ ਹੈ। ਡਾ.ਅਹੀਰ ਨੇ ਇਸ ਮੌਕੇ ਪਿੰਡ ਨਿਵਾਸਿਆਂ ਨੂੰ ਦਿਮਾਗ ਦੇ ਕੈਂਸਰ, ਗਲੇ ਦੇ ਕੈਂਸਰ, ਮੂੰਹ ਦੇ ਕੈਂਸਰ, ਛਾਤੀ ਦੇ ਕੈਂਸਰ, ਲੀਵਰ ਦੈ ਕੈਂਸਰ, ਪੇਟ ਦੇ ਕੈਂਸਰ ਅਤੇ ਬੱਚੇਦਾਨੀ ਦੇ ਕੈਂਸਰ ਸਮੇਤ ਸਰੀਰ ਦੇ ਵੱਖ-ਵੱਖ ਅੰਗਾਂ ਦੇ ਕੈਂਸਰਾਂ ਦੇ ਲੱਛਣਾਂ ਪ੍ਰਤੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਰੀਰ ਦੇ ਕਿਸੇ ਹਿੱਸੇ ਵਿੱਚ ਅਨਿਯੰਤਰਣ ਰੂਪ ਵਿੱਚ ਵੱਧ ਰਹੀ ਗਿਲਟੀ, ਕਿਸੇ ਛਾਲੇ ਜਾਂ ਜਖਮ ਵਿੱਚੋਂ ਲਗਾਤਾਰ ਰਿਸਾਵ ਅਤੇ ਬਹੁਤ ਜਲਦੀ ਹੀ ਥਕਾਨ ਦਾ ਮਹਿਸੂਸ ਹੋਣਾ, ਲਗਾਤਾਰ ਸਰੀਰਕ ਕਮਜ਼ੋਰੀ ਆਦਿ ਕੈਂਸਰ ਦੇ ਲੱਛਣ ਹੋ ਸਕਦੇ ਹਨ। ਇਹ ਜ਼ਰੂਰੀ ਨਹੀਂ ਕਿ ਇਹ ਲੱਛਣ ਕੈਂਸਰ ਦੇ ਹੀ ਹੋਣ ਪਰ ਜੇਕਰ ਕਿਸੇ ਵਿਅਕਤੀ ਨੂੰ ਇਨ੍ਹਾਂ ਲੱਛਣਾਂ ਦਾ ਸ਼ੱਕ ਹੋ ਜਾਵੇ ਤਾਂ ਤੁਰੰਤ ਜਾਂਚ ਲਈ ਮਾਹਿਰ ਡਾਕਟਰ ਦੀ ਸਲਾਹ ਜਰੂਰ ਲੈਣੀ ਚਾਹੀਦੀ ਹੈ ਤਾਂ ਜੋ ਕੈਂਸਰ ਹੋਣ ਦਾ ਪਤਾ ਲਗਾਇਆ ਜਾ ਸਕੇ ਅਤੇ ਇਲਾਜ ਸ਼ੁਰੂ ਕੀਤਾ ਜਾ ਸਕੇ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮਾਸ ਮੀਡੀਆ ਅਫਸਰ ਸ਼੍ਰੀਮਤੀ ਸੁਖਵਿੰਦਰ ਕੌਰ ਢਿੱਲੋਂ ਨੇ ਦੱਸਿਆ ਕਿ ਕੈਂਸਰ ਅਜਿਹੀ ਬੀਮਾਰੀ ਹੈ ਕਿ ਇਸ ਪ੍ਰਤੀ ਜਾਣਕਾਰੀ ਹੋਣਾ ਹੀ ਇਸਦਾ ਇਲਾਜ ਹੈ।ਉਨ੍ਹਾਂ ਦੱਸਿਆ ਕਿ ਸਮੇਂ ਸਿਰ ਇਲਾਜ ਸ਼ੁਰੂ ਨਾਂ ਹੋਣ ਤੇ ਕੈਂਸਰ ਭਿਆਨਕ ਰੂਪ ਅਖਤਿਆਰ ਕਰ ਲੈਂਦਾ ਹੈ। ਇਸ ਲਈ ਸਿਹਤ ਵਿਭਾਗ ਦਾ ਟੀਚਾ ਇਹੋ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਸਦੇ ਸ਼ੁਰੂਆਤੀ ਲੱਛਣਾਂ ਦੀ ਜਾਣਕਾਰੀ ਜਰੂਰ ਦਿੱਤੀ ਜਾਵੇ ਤਾਂ ਜੋ ਪਹਿਲੀ ਜਾਂ ਸ਼ੁਰੂਆਤੀ ਸਟੇਜ ਵਿੱਚ ਹੀ ਮਰੀਜ ਇਲਾਜ ਦੀ ਪ੍ਰਕਿਰਿਆ ਨੂੰ ਆਰੰਭ ਕਰ ਸਕਣ। ਉਨ੍ਹਾਂ ਇਸ ਮੌਕੇ ਇੱਕਤਰ ਮਹਿਲਾਵਾਂ ਨੂੰ ਬਰੈਸਟ ਕੈਂਸਰ ਅਤੇ ਬੱਚੇਦਾਨੀ ਦੇ ਕੈਂਸਰ ਪ੍ਰਤੀ ਸੁਚੇਤ ਹੋਣ ਅਤੇ ਬਿਨਾਂ ਕਿਸੇ ਝਿਝਕ ਦੇ ਡਾਕਟਰੀ ਸਲਾਹ ਲੈਣ ਲਈ ਪ੍ਰੇਰਿਤ ਕਰਦੇ ਹੋਏ ਦੱਸਿਆ ਕਿ ਹਰ ਮਹਿਲਾ ਨੂੰ 35 ਸਾਲ ਦੀ ਉਮਰ ਤੋਂ ਬਾਅਦ ਮੈਮੌਗ੍ਰਾਫੀ ਅਤੇ ਬੱਚੇਦਾਨੀ ਦੇ ਕੈਂਸਰ ਤੋਂ ਬਚਾਅ ਲਈ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਡਾਕਟਰੀ ਜਾਂਚ ਜਰੂਰ ਕਰਵਾਉਣੀ ਚਾਹੀਦੀ ਹੈ।
ਕੈਂਪ ਦੌਰਾਨ ਹਾਜ਼ਿਰ ਇੱਕਠ ਨੂੰ ਐਨ.ਸੀ.ਡੀ.ਵਿਭਾਗ ਦੇ ਕਾਉਾਂਸਲ zੀਮਤੀ ਜਸਵਿੰਦਰ ਕੌਰ ਨੇ ਦੱਸਿਆ ਕਿ ਕੈਂਸਰ ਤੋਂ ਬਚਾਅ ਲਈ ਮੋਟਾਪਾ, ਤੰਬਾਕੂਨੋਸ਼ੀ, ਰਸਾਇਣਕ ਖਾਦ ਵਾਲੇ ਭੋਜਨ, ਨਸ਼ਿਆਂ ਦੇ ਸੇਵਨ, ਪੱਛਮੀ ਸੱਭਿਆਤਾ ਦੀ ਜੀਵਨ ਸ਼ੈਲੀ, ਫਾਸਟ ਫੂਡ ਅਤੇ ਦੂਸ਼ਿਤ ਵਾਤਾਵਰਣ ਤੋਂ ਮਨੁੱਖ ਨੂੰ ਬਚਣਾ ਚਾਹੀਦਾ ਹੈ। ਰੋਜ਼ਾਨਾ ਸੈਰ ਤੇ ਲੋੜੀਂਦੀ ਕਸਰਤ, ਸਰੀਰਕ ਕਿਰਿਆਸੀਲਤਾ, ਸਾਫ-ਸੁਥਰਾ ਅਤੇ ਪੌਸ਼ਟਿਕ ਖੁਰਾਕ ਦੀ ਵਰਤੋਂ ਅਤੇ ਸਮੇਂ-ਸਮੇਂ ਤੇ ਸਰੀਰਕ ਜਾਂਚ ਕਰਾਉਾਂਦੇ ਹਿਣਾ ਚਾਹੀਦਾ ਹੈ ਤਾਂ ਜੋ ਕੈਂਸਰ ਸਮੇਤ ਕਿਸੇ ਵੀ ਗੰਭੀਰ ਬੀਮਾਰੀ ਤੋਂ ਬੱਚਿਆ ਜਾ ਸਕੇ। ਉਨ੍ਹਾਂ ਇਸ ਮੌਕੇ ਜਾਣਕਾਰੀ ਦਿੱਤੀ ਕਿ ਕੈਂਸਰ, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਨਾਲ ਸਬੰਧਤ ਕਿਸੇ ਵੀ ਬੀਮਾਰੀ ਪ੍ਰਤੀ ਜਾਣਕਾਰੀ ਅਤੇ ਕਾਉਾਂਲਿੰਗ ਈ ਸਿਵਲ ਹਸਪਤਾਲ ਦੇ ਕਮਰਾ ਨੰ 17 ਵਿੱਚ ਸਪੰਰਕ ਕੀਤਾ ਜਾ ਸਕਦਾ ਹੈ। ਇਸ ਅਵਸਰ ਤੇ ਹਾਜ਼ਿਰ ਸਿਹਤ ਅਧਿਕਾਰਿਆਂ ਵੱਲਂ ਪਿੰਡ ਨਿਵਾਸਿਆਂ ਵਿੱਚ ਕੈਂਸਰ ਦੇ ਲੱਛਣਾਂ ਅਤੇ ਇਸਤੋਂ ਬਚਾਅ ਪ੍ਰਤੀ ਪੈਂਫਲੇਟ ਵੀ ਵੰਡੇ ਗਏ। ਕੈਂਪ ਦੇ ਆਖਰ ਵਿੱਚ ਹੈਲਥ ਇੰਸਪੈਕਟਰ ਮਨਜੀਤ ਸਿੰਘ ਬਲਾਕ ਚੱਕੋਵਾਲ ਨੇ ਪਿੰਡ ਵਿੱਚ ਜਾਗਰੂਕਤਾ ਕੈਂਪ ਲਗਾਉਣ ਲਈ ਸਿਹਤ ਅਧਿਕਾਰਿਆਂ ਦਾ ਅਤੇ ਹਾਜਰੀਨ ਦਾ ਧੰਨਵਾਦ ਕੀਤਾ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media