Sunday, February 22, 2026

ਅਹੁਦੇ ਦਾ ਸਤਿਕਾਰ ਭੁੱਲੇ ਜੋਸ਼ੀ-ਉਪਕਾਰ ਸਿੰਘ ਸੰਧੂ

Upkar S Sandhu

ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ) – ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਸ਼ਹਿਰੀ) ਦੇ ਪ੍ਰਧਾਨ ਸ. ਉਪਕਾਰ ਸਿੰਘ ਸੰਧੂ ਨੇ ਜੋਸ਼ੀ ਵਲੋਂ ਸੁਖਬੀਰ ਜੀ ਅਤੇ ਮਜੀਠਿਆ ਜੀ ਬਾਰੇ ਵਰਤੀ ਭਾਸ਼ਾ ਦਾ ਸਖ਼ਤ ਵਿਰੋਧ ਕੀਤਾ। ਉਹਨਾਂ ਕਿਹਾ ਕਿ ਜੋਸ਼ੀ ਜੋ ਕਿ ਅਕਾਲੀ-ਭਾਜਪਾ ਸਰਕਾਰ ਦੇ ਕੈਬਨਿਟ ਮੰਤਰੀ ਹਨ ਵਲੋਂ ਆਪਣੇ ਹੀ ਉੱਪ-ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਬਾਰੇ ਕੁਝ ਅਪ-ਸ਼ਬਦ ਬੋਲਣਾ ਅਹੁਦੇ ਦੇ ਸਤਿਕਾਰ ਨੂੰ ਭੁੱਲਣਾ ਹੈ ਉਹਨਾਂ ਨੇ ਕਿਹਾ ਕਿ ਇਹ ਬਹੁਤ ਸੋਚਣ ਵਾਲੀ ਗੱਲ ਹੈ ਕਿ ਜਿੱਥੇ ਪੰਜਾਬ ਦੇ ਕਿਸੇ ਕੋਨੇ ਤੇ ਵੀ ਅਕਾਲੀ-ਭਾਜਪਾ ਗਠਜੋੜ ਵਿੱਚ ਕੋਈ ਵੀ ਲੜਾਈ ਨਹੀਂ ਹੈ ਉੱਥੇ ਹਰ ਵਾਰ ਜਿੱਥੇ ਜੋਸ਼ੀ ਦੀ ਸ਼ਮੁੂਲੀਅਤ ਹੋਵੇ ਉਥੇ ਅਕਾਲੀ ਦਲ ਨਾਲ ਲੜਾਈ ਕਿਉਂ ਬਣ ਜਾਂਦੀ ਹੈ ਭਾਵਂੇ ਉਹ ਅੰਮ੍ਰਿਤਸਰ ਦਾ ਹਲਕਾ ਉੱਤਰੀ ਹੋਵੇ ਭਾਵਂੇ ਅੰਮ੍ਰਿਤਸਰ ਦੀ ਨਗਰ ਨਿਗਮ ਹੋਵੇ ਜਾਂ ਜ਼ਿਲ੍ਹਾ ਤਰਨ-ਤਾਰਨ ਹੋਵੇ ਇਹ ਕਿਉਂ ਹੁੰਦਾ ਹੈ।ਇਹ ਗੱਲ ਵਿਚਾਰਨ ਵਾਲੀ ਹੈ ਉਹਨਾਂ ਭਾਜਪਾ ਨੂੰ ਬੇਨਤੀ ਕੀਤੀ ਕਿ ਇਹੋ ਜਿਹੇ ਵਿਅਕਤੀ ਆਪਣੀ ਝੂਠੀ ਸ਼ੋਹਰਤ ਤੇ ਚੌਧਰ ਨੂੰ ਕਾਇਮ ਰੱਖਣ ਵਾਸਤੇ ਦੂਜਿਆਂ ਨੂੰ ਲੜਾ ਕੇ ਰੱਖਦੇ ਹਨ ਅਤੇ ਆਪਣੀ ਹਾਜ਼ਰੀ ਨੂੰ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਵੇਖਣਾ ਚਾਹੁੰਂਦੇ ਹਨ। ਪਹਿਲਾਂ ਆਪਣੇ ਸਿਆਸੀ ਗੁਰੂ ਨਵਜੋਤ ਸਿੰਘ ਸਿੱਧੂ ਨਾਲ ਲੜਾਈ ਕਰਕੇ ਅਤੇ ਹੁਣ ਸਤਿਕਾਰਯੋਗ ਉੱਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਜੀ ਬਾਦਲ ਅਤੇ ਸ. ਬਿਕਰਮ ਸਿੰਘ ਜੀ ਮਜੀਠਿਆ ਬਾਰੇ ਅਪ-ਸ਼ਬਦ ਬੋਲ ਕੇ ਨਾਮ ਖੱਟਣਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਜੋਸ਼ੀ ਦਾ ਆਪਣੀ ਹੀ ਸਰਕਾਰ ਨੂੰ ਅੋਰੰਗਜ਼ੇਬ ਦਾ ਰਾਜ ਦੱਸਣਾ ਬੜਾ ਹੀ ਬੇਵਕੂਫਾਨਾਂ ਬਿਆਨ ਹੈ। ਉਹਨਾਂ ਕਿਹਾ ਕਿ ਰਾਜ ਨੂੰ ਗੁੰਡਾ-ਗਰਦੀ ਰਾਜ ਦੱਸਣਾ ਜੋਸ਼ੀ ਦੀ ਛੋਟੀ ਸੋਚ ਦਾ ਹੋਣਾ ਦਰਸਾਉਂਦਾ ਹੈ।ਜੇ ਇਸ ਲੋਕਤੰਤਰ ਦੇ ਵਿੱਚ ਹਰ ਵਿਅਕਤੀ ਨੂੰ ਆਪਣੀ ਗੱਲ ਕਹਿਣ ਦਾ ਪੂਰਾ-ਪੂਰਾ ਹੱਕ ਹੈ ਜੇ ਵਕੀਲਾਂ ਤੇ ਹਮਲਾ ਹੋਇਆ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਤ ਹਨ ਉਦੋਂ ਇਹ ਰਾਜ ਇਸਨੂੰ ਠੀਕ ਲੱਗਾ। ਅੱਜ ਇਹਦੇ ਆਪਣੇ ਭਰਾ ਤੇ ਕੁਝ ਅਣ-ਪਛਾਤੇੇ ਵਿਅਕਤੀ ਨੇ ਹਮਲਾ ਕੀਤਾ ਹੈ ਤੇ ਇਹ ਰਾਜ ਅੋਰੰਗਜ਼ੇਬ ਦਾ ਹੋ ਗਿਆ ਹੈ। ਜੋਸ਼ੀ ਭੁੱਲ ਗਏ ਹਨ ਕਿ ਇਸੇ ਹੀ ਰਾਜ ਨੇ ਉਹਨਾਂ ਨੂੰ ਪੰਜਾਬ ਦਾ ਮੰਤਰੀ ਬਣਾਇਆ ਹੈ ਤਾਂ ਵਾਕੇ ਹੀ ਇਹ ਰਾਜ ਮਾੜਾ ਲੱਗਾ ਹੈ ਤੇ ਇਹਨਾਂ ਨੂੰ ਸਰਕਾਰ ਤੋਂ ਅਸਤੀਫਾ ਦੇ ਕੇ ਬਾਹਰ ਆ ਜਾਣਾ ਚਾਹੀਦਾ ਹੈ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply