Friday, July 31, 2026

ਵਾਰਡ ਨੰਬਰ 7 ਤੋਂ ਸ਼੍ਰੀਮਤੀ ਰਾਕੇਸ਼ ਸੂਦ ਬਿਨ੍ਹਾਂ ਮੁਕਾਬਲਾ ਜੇਤੂ

PPN1302201520

ਹੁਸ਼ਿਆਰਪੁਰ, 13 ਫਰਵਰੀ (ਸਤਵਿੰਦਰ ਸਿੰਘ) – ਨਗਰ ਨਿਗਮ ਹੁਸ਼ਿਆਰਪੁਰ ਦੀਆਂ 22 ਫਰਵਰੀ ਨੂੰ ਹੋ ਰਹੀਆਂ ਚੋਣਾਂ ਸਬੰਧੀ ਵਾਰਡ ਨੰਬਰ 7 ਵਿੱਚ 3 ਉਮੀਦਵਾਰਾਂ ਵੱਲੋਂ ਨਾਮਜਦਗੀ ਪੱਤਰ ਦਾਖਲ ਕੀਤੇ ਗਏ ਜਿਸ ਵਿੱਚੋਂ 2 ਉਮੀਦਵਾਰਾਂ ਦੇ ਨਾਮਜਦਗੀ ਪੱਤਰ ਰੱਦ ਹੋਣ ਉਪਰੰਤ ਵਾਰਡ ਨੰਬਰ 7 ਵਿੱਚੋਂ ਸ੍ਰੀਮਤੀ ਰਾਕੇਸ਼ ਸੂਦ ਧਰਮਪਤਨੀ ਸ੍ਰੀ ਤੀਕਸ਼ਨ ਸੂਦ ਨੂੰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤਾ ਗਿਆ। ਵਾਰਡ ਨੰਬਰ 7 ਦੇ ਰਿਟਰਨਿੰਗ ਅਫ਼ਸਰ ਕਾਰਜਕਾਰੀ ਇੰਜੀ: ਵਾਟਰ ਸਪਲਾਈ ਤੇ ਸੈਨੀਟੇਸ਼ਨ ਸ਼੍ਰੀ ਵਿਜੇ ਕੁਮਾਰ ਨੇ ਸ੍ਰੀਮਤੀ ਰਾਕੇਸ਼ ਸੂਦ ਨੂੰ ਵਾਰਡ ਨੰਬਰ 7 ਤੋਂ ਜੇਤੂ ਰਹਿਣ ਦਾ ਸਰਟੀਫਿਕੇਟ ਦਿੱਤਾ। ਇਸ ਮੌਕੇ ਤੇ ਸਹਾਇਕ ਰਿਟਰਨਿੰਗ ਅਫ਼ਸਰ ਤਹਿਸੀਲਦਾਰ ਬਲਜਿੰਦਰ ਸਿੰਘ, ਪਰਮੋਦ ਸੂਦ, ਅਰਚਨਾ ਜੈਨ, ਯਸ਼ਪਾਲ ਸ਼ਰਮਾ, ਰਾਕੇਸ਼ ਸੂਰੀ, ਰਘਬੀਰ ਬੰਟੀ ਵੀ ਹਾਜ਼ਰ ਸਨ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …

Leave a Reply