ਵੱਧਦੇ ਪ੍ਰਦੂਸ਼ਨ ਦੇ ਖਾਤਮੇ ਲਈ ਸੰਸਦੀ ਕਮਟੀ ਵਲੋਂ ਅੰਮ੍ਰਿਤਸਰ ਦਾ ਦੌਰਾ

ਅੰਮ੍ਰਿਤਸਰ, 15 ਫਰਵਰੀ (ਸੁਖਬੀਰ ਸਿੰਘ) – ਸਾਇੰਸ,ਟਕੈਨਾਲੋਜੀ ਅਤੇ ਵਾਤਾਵਰਨ ਤੇ ਜੰਗਲਾਤ ਪਾਰਲੀਮੈਨਟਰੀ ਸਟੇਡਿੰਗ ਕਮੇਟੀ ਦੇ ਚੇਅਰਮੈਨ ਡਾ: ਅਸ਼ਵਨੀ ਕੁਮਾਰ ਵੱਲੋਂ ਅੱਜ ਸਥਾਨਕ ਇੱਕ ਹੋਟਲ ਵਿਖੇ ਮੀਟਿੰਗ ਕੀਤੀ ਗਈ, ਜਿਸ ਵਿੱਚ ਵੱਖ-ਵੱਖ ਸੰਸਥਾਵਾਂ ਦੇ ਪ੍ਰਤੀਨਿਧੀ ਅਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਹੋਏ।
ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਵੱਲੋਂ ਵਾਤਾਵਰਨ ਤੇ ਪ੍ਰਦੂਸ਼ਨ ਤੋ ਬਚਾਉਣ, ਆਵਾਜ ਪ੍ਰਦੂਸ਼ਨ ਨੂੰ ਕੰਟਰੋਲ ਕਰਨ, ਆਵਾਜਾਈ ਸਮੱਸਿਆ ਨਾਲ ਨਿਪਟਨ ਆਦਿ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਚੇਅਰਮੈਨ ਡਾ: ਅਸ਼ਵਨੀ ਕੁਮਾਰ ਨੇ ਕਿਹਾ ਕਿ ਅੱਜ ਪੂਰੀ ਦੁਨੀਆਂ ਉਪਰੋਕਤ ਸਮੱਸਿਆਵਾਂ ਨਾਲ ਜੂਝ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਵਿੱਤਰ ਸ਼ਹਿਰ ਅੰਮ੍ਰਿਤਸਰ ਨੂੰ ਸਾਫ ਸੁਥਰਾ ਰੱਖਣ ਅਤੇ ਹਰਿਆ ਭਰਿਆ ਬਣਾਉਣ ਲਈ ਸਮੂਹਿਕ ਯਤਨਾਂ ਦੀ ਲੋੜ ਹੈ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਦੇ ਮੁਖੀਆਂ ਨੂੰ ਅੱਗੇ ਹੋ ਕੇ ਇਸ ਕਾਰਜ ਲਈ ਹੰਭਲਾ ਮਾਰਨ ਦੀ ਅਪੀਲ ਕੀਤੀ। ਇਸ ਮੌਕੇ ਕਮੇਟੀ ਮੈਂਬਰ ਜਿੰਨਾਂ ਵਿੱਚ ਸ੍ਰੀਮਤੀ ਵਨਸੱਥੀ.ਐਮ, ਸ੍ਰੀ ਪਾਲ ਮਨੋਜ ਪਾਂਡੀਆ, ਸ੍ਰੀ ਭੂਪਿੰਦਰ ਸਿੰਘ, ਸ੍ਰੀਮਤੀ ਬਿਮਲਾ ਕਸ਼ਯਪ ਸੂਦ, ਸ੍ਰੀ ਰੋਨਾਲਾਡ ਸਪਾ ਸਲਾਊ, ਡਾ: ਕੇ.ਗੋਇਲ, ਸ੍ਰੀ ਦਾਦਨ ਮਿਸ਼ਰਾ,ਸ੍ਰੀ ਹਰੀ ਨਰਾਇਣਨ ਰਾਜਭਰ, ਸ੍ਰੀ ਵਿਕਰਮ ਵਨਸੱਥੀ.ਐਮ ਅਤੇ ਸ੍ਰੀ ਨਾਨਾ ਪਟੋਲ ਹਾਜ਼ਰ ਸਨ।
ਮੀਟਿੰਗ ਵਿੱਚ ਸੀ੍ਰਮਤੀ ਇੰਦੂ ਅਰੋੜਾ, ਸ੍ਰੀ ਦੀਪਕ ਬੱਬਰ, ਸ੍ਰੀਮਤੀ ਕਿਰਨਜੋਤ ਕੌਰ ਗੁਰਦੁਆਰਾ ਸ਼੍ਰੋਮਣੀ ਕਮੇਟੀ ਮੈਂਬਰ, ਸ੍ਰੀ ਪ੍ਰਭਦਿਆਲ, ਐਸ ਰੰਧਾਵਾ, ਸ੍ਰੀ ਕੁਲਵੰਤ ਸਿੰਘ ਅਣਖੀ, ਸ੍ਰੀ ਪੀ.ਐਸ.ਭੱਟੀ, ਸ੍ਰੀ ਤਰੁਨਦੀਪ ਸਿੰਘ ਘੁੰਮਣ, ਡਾ: ਗੁਰਦਿਆਲ ਸਿੰਘ ਜਾਇੰਟ ਡਾਇਰੈਕਟਰ, ਡਾ: ਅਰਨ ਚੋਪੜਾ, ਡਾ: ਐਚ.ਪੀ.ਸਿੰਘ, ਡਾ: ਕ੍ਰਿਸ਼ਨ ਕੁਮਾਰ ਸ਼ਰਮਾ, ਸ੍ਰੀ ਹੀਰਾ ਲਾਲ ਅਰੋੜਾ, ਸ੍ਰੀ ਪ੍ਰੇਮ ਖੋਸਲਾ, ਸ੍ਰੀ ਸੰਜੇ ਮਹਸ਼ਵਰੀ ਸਮੇਤ ਵੱਖ-ਵੱਖ ਸਮਾਜ ਸੇਵੀ ਅਤੇ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Punjab Post Daily Online Newspaper & Print Media