Monday, April 6, 2026

ਰਈਆ ਨਿਵਾਸੀਆਂ ਵੱਲੋ ਤੀਜੀ ਧਿਰ ਅਜ਼ਾਦ ਉਮੀਦਵਾਰਾਂ ਦੇ ਸਮਰਥਨ ਦਾ ਭਰੋਸਾ

ਅਜ਼ਾਦ ਉਮੀਦਵਾਰਾਂ ਦੀ ਜਿੱਤ ਯਕੀਨੀ – ਸੁਰਜੀਤ ਸਿੰਘ ਕੰਗ

PPN1502201503
ਰਈਆ, 15 ਫਰਵਰੀ (ਬਲਵਿੰਦਰ ਸੰਧੂ) – ਮਿਊਸੀਪਲ ਕਮੇਟੀ ਰਈਆ ਦੀਆਂ 13 ਵਾਰਡਾਂ ਲਈ ਕਾਂਗਰਸ ਪਾਰਟੀ ਅਕਾਲੀ ਦਲ, ਭਾਜਪਾ ਅਤੇ ਅਜਾਦ ਉਮੀਦਵਾਰਾਂ ਵੱਲੋ ਕਾਗਜ ਦਰੁੱਸਤ ਪਾਏ ਜਾਣ ਤੋ ਬਾਅਦ ਚੋਣ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।ਸ਼ਹਿਰ ਵਿਚਲੇ ਮਾੜੇ ਸੀਵਰੇਜ ਸਿਸਟਮ, ਟਰੈਫਿਕ ਸਮੱਸਿਆ, ਕੱਚੀਆਂ ਗਲੀਆਂ ਨਾਲੀਆਂ, ਟੁੱਟੀਆਂ ਸੜਕਾਂ, ਬੁਢਾਪਾ ਵਿਧਵਾ ਪੈਨਸ਼ਨਾਂ, ਜਨਮ ਅਤੇ ਮੌਤ ਰਜਿਸਟ੍ਰੇਸ਼ਨ ਆਦਿ ਮੁੱਦਿਆਂ ਦਾ ਸਾਰਥਕ ਹੱਲ ਨਾ ਹੋਣ ਕਾਰਕੇ ਪ੍ਰੇਸ਼ਾਨ ਕਸਬਾ ਵਾਸੀਆਂ ਨੇ ਸਮੂਹਿਕ ਤੌਰ ਤੇ ਅਜਾਦ ਉਮੀਦਵਾਰਾਂ ਦਾ ਸਮਰਥਨ ਦੇਣ ਦਾ ਭਰੋਸਾ ਦਿੱਤਾ।ਅਜਾਦ ਉਮੀਦਵਾਰਾਂ ਵਿੱਚੋ ਨੌਜਵਾਨ ਵਰਗ ਦੀ ਨੁਮਾਇਦਗੀ ਕਰ ਰਹੇ ਸੁਰਜੀਤ ਸਿੰਘ ਕੰਗ ਦੀ ਅਗਵਾਈ ਹੇਠ ਚੋਣ ਲੜ ਰਹੇ ਵਾਰਡ ਨੰਬਰ 1 ਤੋ ਨੀਲਮ ਪਤਨੀ ਤੀਰਥ, ਵਾਰਡ ਨੰ: 2 ਤੋ ਭਜਨ ਸਿੰਘ ਪ੍ਰਧਾਨ, ਵਾਰਡ ਨੰ: 3 ਤੋ ਬਲਵਿੰਦਰ ਸਿੰਘ ਬਿੰਦੂ, ਵਾਰਡ ਨੰ:4 ਹਰਜਿੰਦਰ ਕੌਰ ਪਤਨੀ ਸਤਨਾਮ ਸਿੰਘ, ਵਾਰਡ ਨੰ: 5 ਸੁਰਜੀਤ ਸਿੰਘ ਕੰਗ, ਵਾਰਡ ਨੰ: 6 ਅਜੀਤ ਸਿੰਘ ਜੀਤਾ ਪੇਂਟਰ, ਵਾਰਡ ਨੰ: 7 ਰਮਨਪ੍ਰੀਤ ਕੌਰ ਪਤਨੀ ਰਣਜੀਤ ਸਿੰਘ, ਵਾਰਡ ਨੰ: 9 ਬਲਦੇਵ ਸਿੰਘ ਪਾਲੀ, ਵਾਰਡ ਨੰ: 9 ਵਿਸ਼ਾਲ ਕੁਮਾਰ ਮੰਨਣ, ਵਾਰਡ ਨੰ: 10 ਬਲਬੀਰ ਕੋਰ ਪਤਨੀ ਡਾ: ਹਰਬੰਸ ਸਿੰਘ ਹੁੰਦਲ, ਵਾਰਡ ਨੰ: 11 ਗੁਰਮੀਤ ਕੌਰ ਪਤਨੀ ਗੁਰਚਰਨ ਸਿੰਘ, ਵਾਰਡ ਨੰ: 12 ਧਰਮਿੰਦਰ ਸਿੰਘ ਸੋਨੀ, ਵਾਰਡ ਨੰ: 13 ਸ੍ਰੀ ਮਤੀ ਹੰਸ ਕੌਰ (ਰਿਟਾ: ਟੀਚਰ) ਨੇ ਆਪਣੀ ਚੋਣ ਮੁਹਿੰਮ ਨੂੰ ਪੂਰੀ ਤਰ੍ਹਾਂ ਭਖਾਇਆ ਹੋਇਆ ਹੈ।ਲੋਕਾਂ ਵੱਲੋ ਮਿਲ ਰਹੇ ਭਰਪੂਰ ਸਮਰਥਨ ਤੋ ਉਤਸ਼ਾਹਿਤ ਉਮੀਦਵਾਰਾਂ ਨੇ ਕਿਹਾ ਕਿ ਉਹ ਹਰ ਵਾਰਡ ਦੀਆਂ ਮੁਸ਼ਕਿਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ। ਭਾਵੇ ਕਿ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਹੈ, ਪਰ ਜੇਕਰ ਅਜਾਦ ਉਮੀਦਵਾਰਾਂ ਦੀ ਕਮੇਟੀ ਚੁਣੀ ਜਾਂਦੀ ਹੈ ਤਾਂ ਵੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਈ ਮੁਸ਼ਕਿਲ ਨਹੀ।ਉਹ ਲੋਕਾਂ ਨਾਲ ਜੋ ਵਾਅਦੇ ਕਰ ਰਹੇ ਹਨ, ਉਸ ਨੂੰ ਪੂਰਾ ਕਰਕੇ ਰਈਆ ਨਿਵਾਸੀਆਂ ਦੀਆਂ ਉਮੀਦਾਂ ਤੇ ਖਰਾ ਉੱਤਰਣ ਦੀ ਕੋਸ਼ਿਸ਼ ਕਰਨਗੇ ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply