342 ਉਮੀਦਵਾਰਾਂ ਵਿਚੋਂ 131 ਉਮੀਦਵਾਰਾਂ ਨੇ ਕਾਗਜ ਵਾਪਸ ਲਏ
ਅੰਮ੍ਰਿਤਸਰ, 16 ਫਰਵਰੀ (ਸੁਖਬੀਰ ਸਿੰਘ) – ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਜਾਣਕਾਰੀ ਦੇਦਿੰਆਂ ਦੱਸਿਆ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਦੀਆਂ 5 ਨਗਰ ਕੌਸਲਾਂ ਅਜਨਾਲਾ, ਰਮਦਾਸ, ਮਜੀਠਾ, ਜੰਡਿਆਲਾ ਗੁਰੂ ਅਤੇ ਰਈਆ ਲਈ 211 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ । 342 ਉਮੀਦਵਾਰਾਂ ਵਿਚੋ ਅੱਜ 131 ਉਮੀਦਵਾਰਾਂ ਨੇ ਕਾਗਜ ਵਾਪਸ ਲਏ।
ਉਨਾਂ ਦੱਸਿਆ ਕਿ ਅਜਨਾਲਾ ਲਈ 72 ਉਮੀਦਵਾਰਾਂ ਵਿਚੋਂ 21 ਉਮੀਦਵਾਰਾਂ ਕਾਗਜ ਵਾਪਸ ਲਏ , ਰਮਦਾਸ ਲਈ 55 ਵਿਚੋਂ 27 ਉਮੀਦਵਾਰਾਂ ਨੇ ਕਾਗਜ਼ ਵਾਪਸ ਲਏ, ਮਜੀਠਾ ਲਈ 50 ਵਿਚੋਂ 21 ਉਮੀਦਵਾਰਾਂ ਨੇ ਕਾਗਜ਼ ਵਾਪਸ ਲਏ , ਜੰਡਿਆਲਾ ਗੁਰੂ ਲਈ 83 ਵਿਚੋਂ 36 ਉਮੀਦਵਾਰਾਂ ਕਾਗਜ਼ ਵਾਪਸ ਲਏ ਅਤੇ ਰਈਆ ਵਿਚੋਂ 82 ਵਿਚੋਂ 26 ਉਮੀਦਵਾਰਾਂ ਨੇ ਕਾਗਜ ਵਾਪਸ ਲਏ ਹਨ। ਅੱਜ ਚੋਣ ਲੜਨ ਵਾਲੇ ਵਿਅਕਤੀਆਂ ਨੂੰ ਚੋਣ ਨਿਸ਼ਾਨ ਐਲਾਟ ਕਰ ਦਿੱਤੇ ਗਏ ਹਨ। । 25 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤਕ ਵੋਟਾਂ ਪੈਣਗੀਆਂ ਅਤੇ ਓਸੇ ਦਿਨ ਸ਼ਾਮ ਨੂੰ ਪੋਲਿੰਗ ਬੂਥਾਂ ਤੇ ਨਤੀਜਾ ਘੋਸ਼ਿਤ ਕੀਤਾ ਜਾਵੇਗਾ।
Punjab Post Daily Online Newspaper & Print Media