ਜਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਚੋਣ ਪ੍ਰਬੰਧਾਂ ਤੇ ਸੰਤੁਸ਼ਟੀ ਪ੍ਰਗਟ ਕੀਤੀ

ਫਾਜਿਲਕਾ, 16 ਫਰਵਰੀ (ਵਿਨੀਤ ਅਰੋੜਾ) – ਪੰਜਾਬ ਦੇ ਚੋਣ ਕਮਿਸ਼ਨਰ ਵੱਲੋਂ ਫਾਜ਼ਿਲਕਾ ਜਿਲ੍ਹੇ ਦੀਆਂ ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਲਈ ਸ. ਮਨਪ੍ਰੀਤ ਸਿੰਘ ਛਤਵਾਲ ਆਈ.ਏ.ਐਸ. ਚੇਅਰਮੈਨ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਪਟਿਆਲਾ ਨੂੰ ਚੋਣ ਨਿਗਰਾਨ ਨਿਯੁੱਕਤ ਕੀਤਾ ਹੈ ।ਇਸ ਸੰਬਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ. ਨੇ ਦੱਸਿਆ ਕਿ ਚੋਣ ਨਿਗਰਾਨ ਸ. ਮਨਪ੍ਰੀਤ ਸਿੰਘ ਛਤਵਾਲ ਨੇ ਨਗਰ ਕੋਂਸਲ/ਨਗਰ ਪੰਚਾਇਤ ਚੋਣਾਂ ਲਈ ਬਤੋਰ ਨਿਗਰਾਨ ਆਪਣਾ ਕੰਮਕਾਰ ਸ਼ੁਰੂ ਕਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਲਈ ਉਨ੍ਹਾਂ ਨਾਲ ਮੋਬਾਈਲ ਨੰ. 9888446362 ਤੇ ਸੰਪਰਕ ਕੀਤਾ ਜਾ ਸਕਦਾ ਹੈ ।ਸ. ਸੁਖਵਿੰਦਰ ਸਿੰਘ ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਉਨ੍ਹਾਂ ਨਾਲ ਲਾਈਜਨ ਅਫ਼ਸਰ ਲਗਾਇਆ ਗਿਆ ਹੈ।ਜਿਨ੍ਹਾਂ ਨਾਲ ਮੋਬਾਇਲ ਨੰ 8284878182 ਤੇ ਸੰਪਰਕ ਕੀਤਾ ਜਾ ਸਕਦਾ ਹੈ ।
ਜਿਲ੍ਹਾ ਚੋਣ ਅਫ਼ਸਰ ਸ. ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਨ੍ਹਾ ਚੋਣਾਂ ਲਈ ਨਿਗਰਾਨ ਅਫ਼ਸਰ ਸ. ਮਨਪੀ੍ਰਤ ਸਿੰਘ ਛਤਵਾਲ ਨਾਲ 4 ਸਹਾਇਕ ਨਿਗਰਾਨ ਲਗਾਏ ਗਏ ਹਨ । ਅਬੋਹਰ ਲਈ ਸਹਾਇਕ ਨਿਗਰਾਨ ਸ਼੍ਰੀ ਆਨੰਦ ਮਿਹਰ ਐਸ.ਡੀ.ਈ. ਲੋਕ ਨਿਰਮਾਣ ਸੈਂਟਰਲ ਵਰਕਸ ਅਬੋਹਰ, ਜਲਾਲਾਬਾਦ ਲਈ ਸ. ਭੁਪਿੰਦਰ ਸਿੰਘ ਕਾਰਜਕਾਰੀ ਇੰਜੀਨੀਅਰ ਪਾਵਰਕਾਮ, ਅਰਨੀਵਾਲਾ ਸ਼ੇਖ ਸੁਭਾਨ ਲਈ ਸ. ਬਲਰਾਜ ਸਿੰਘ ਐਸ.ਡੀ.ਈ. ਪੰਚਾਇਤੀ ਰਾਜ ਫਾਜ਼ਿਲਕਾ ਅਤੇ ਫਾਜ਼ਿਲਕਾ ਲਈ ਸ਼੍ਰੀ ਪਿਆਰੇ ਲਾਲ ਐਸ.ਡੀ.ਈ. ਪਾਵਰਕਾਮ ਸਹਾਇਕ ਨਿਗਰਾਨ ਵੱਜੋਂ ਲਗਾਏ ਗਏ ਹਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਲਈ ਚੋਣ ਨਿਗਰਾਣ ਸ਼੍ਰੀ ਛਤਵਾਲ ਵੱਲੋਂ ਜਿਲ੍ਹੇ ਦੇ ਵੱਖ ਵੱਖ ਆਰ.ਓ. ਦਫ਼ਤਰਾਂ, ਪੋਲਿੰਗ ਸਟੇਸ਼ਨਾਂ ਦਾ ਦੋਰਾ ਕਰਕੇ ਕੀਤੇ ਗਏ ਚੋਣ ਪ੍ਰਬੰਧਾਂ, ਸੁਰੱਖਿਆ ਪ੍ਰਬੰਧਾਂ ਆਦਿ ਦਾ ਜ਼ਾਇਜਾ ਲਿਆ ਅਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਲਈ ਕੀਤੇ ਗਏ ਪ੍ਰਬੰਧਾਂ ਤੇ ਸੰਤੁਸ਼ਟੀ ਪ੍ਰਗਟ ਕੀਤੀ ।
Punjab Post Daily Online Newspaper & Print Media