
ਅੰਮ੍ਰਤਸਰ, 29 ਮਾਰਚ (ਪ੍ਰੀਤਮ ਸਿੰਘ)-ਸ਼ਹੀਦ ਊਧਮ ਸਿੰਘ ਫਾਊਂਡੇਸ਼ਨ (ਰਜਿ:) ਦੇ ਸਮੂਹ ਅਹੁਦੇਦਾਰ ਸੈਂਟਰਲ ਖ਼ਾਲਸਾ ਯਤੀਮਖ਼ਾਨਾ ਪੁਤਲੀਘਰ ਅੰਦਰ ਚੱਲ ਰਹੇ ਸ਼ਹੀਦ ਊਧਮ ਸਿੰਘ ਮੈਮੋਰੀਅਲ ਸੈਕੰਡਰੀ ਸਕੂਲ ਦੇ ਬੱਚਿਆਂ ਨੂੰ ਟਰੈਕ ਸੂਟ ਦੇਣ ਲਈ ਪਧਾਰੇ।ਇਸ ਸਮੇਂ ਫਾਊਂਡੇਸ਼ਨ ਦੇ ਪ੍ਰਧਾਨ ਸ੍ਰ. ਦੀਪ ਸਿੰਘ ਨੇ ਆਪਣੇ ਸੰਬੋਧਨ ਵਿਚ ਯਤੀਮਖ਼ਾਨੇ ਦੇ ਮੈਂਬਰ ਇੰਚਾਰਜਾਂ ਸ੍ਰ. ਜੋਗਿੰਦਰ ਸਿੰਘ ਕੋਹਲੀ ਤੇ ਸ੍ਰ. ਸਰਬਜੀਤ ਸਿੰਘ ਨੂੰ ਭਰੋਸਾ ਪ੍ਰਗਟਾਇਆ ਕਿ ਉਹ ਭੱਵਿਖ ਵਿਚ ਵੀ ਇਸ ਸੰਸਥਾ ਨਾਲ ਜੁੜੇ ਰਹਿਣਗੇ ਅਤੇ ਸਕੂਲ ਦੀ ਬਣ ਰਹੀ ਨਵੀਂ ਬਿਲਡਿੰਗ ਵਿਚ ਵੀ ਯੋਗਦਾਨ ਪਾਉਣਗੇ।ਕਪੜੇ ਵੰਡਣ ਤੋਂ ਬਾਅਦ ਸ੍ਰ. ਸਰਬਜੀਤ ਸਿੰਘ ਨੇ ਉਹਨਾਂ ਨੂੰ ਸ਼ਹੀਦ ਊਧਮ ਸਿੰਘ ਦੀ ਯਾਦ ਨੂੰ ਸਮਰਪਿਤ ਅਜਾਇਬ ਘਰ ਵਿਖਾਉਣ ਤੋਂ ਇਲਾਵਾ ਯਤੀਮਖਾਨੇ ਅੰਦਰ ਚਲ ਰਹੇ ਵਿਕਾਸ ਕਾਰਜਾਂ ਤੇ ਪ੍ਰੋਜੈਕਟ ਤੋਂ ਜਾਣੂ ਕਰਵਾਉਂਦੇ ਹੋਏ ਹਾਜ਼ਰ ਮੈਂਬਰਾਂ ਦਾ ਧੰਨਵਾਦ ਵੀ ਕੀਤਾ।ਪ੍ਰਿੰਸੀਪਲ ਡਾ. ਜਸਵਿੰਦਰ ਕੌਰ ਮਾਹਲ ਅਤੇ ਪਿੰਸੀਪਲ ਸ੍ਰ. ਸਵਿੰਦਰ ਸਿੰਘ ਚਾਹਲ ਨੇ ਆਸ਼ਰਮ ਦੀ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਤੇ ਉਹਨਾਂ ਪਾਸੋਂ ਭਰਪੂਰ ਸਹਿਯੋਗ ਦੀ ਮੰਗ ਕੀਤੀ।ਇਸ ਸਮੇਂ ਫਾਊਂਡੇਸ਼ਨ ਦੇ ਸਰਪ੍ਰਸਤ ਸ੍ਰ.ਪ੍ਰੀਤਮ ਸਿੰਘ, ਸ੍ਰ.ਸਤਬੀਰ ਸਿੰਘ, ਸ੍ਰ.ਸੁਰਜੀਤ ਸਿੰਘ, ਸ੍ਰੀ ਤਰਸੇਮ ਪਾਲ, ਸ੍ਰ.ਹਰਸ਼ਰਨ ਸਿੰਘ, ਸ੍ਰ. ਬੂਆ ਸਿੰਘ, ਸ੍ਰ. ਹਰਭਜਨ ਸਿੰਘ, ਸ੍ਰ. ਦੀਵਾਨ ਸਿੰਘ ਚੰਦੀ, ਸ੍ਰ.ਸੁਖਦੇਵ ਸਿੰਘ, ਸ੍ਰ.ਪਰਮਜੀਤ ਸਿੰਘ, ਸ੍ਰ. ਮਾਲਕ ਸਿੰਘ, ਸ੍ਰ. ਬਸੰਤ ਸਿੰਘ, ਸ੍ਰ. ਸਵਰਨ ਸਿੰਘ ਤੋਂ ਇਲਾਵਾ ਆਸ਼ਰਮ ਦਾ ਸਟਾਫ ਡਾ.ਬਲਬੀਰ ਸਿੰਘ ਸੈਣੀ ਸੁਪ੍ਰਿੰਟੈਂਡੈਂਟ, ਸ੍ਰ.ਮਹਿੰਦਰ ਸਿੰਘ ਵਾਈਸ ਪ੍ਰਿੰਸੀਪਲ, ਲੈਫਟੀਨੈਂਟ ਲੱਖਾ ਸਿੰਘ, ਸ੍ਰ. ਗੁਰਚਰਨ ਸਿੰਘ, ਪ੍ਰੋ:ਮਨਿੰਦਰ ਕੌਰ, ਬੀਬੀ ਬਲਜਿੰਦਰ ਕੌਰ ਸੁਪਰਵਾਈਜ਼ਰ ਆਦਿ ਹਾਜ਼ਰ ਸਨ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media