Sunday, September 20, 2026

ਗੜ੍ਹੇਮਾਰੀ ਕਾਰਨ ਫਸਲਾਂ ਦਾ ਭਾਰੀ ਨੁਕਸਾਨ

PPN1702201515

ਤਰਸਿੱਕਾ, 17 ਫਰਵਰੀ (ਕੰਵਲ ਜੋਧਾਨਗਰੀ) – ਇਥੋਂ ਨਜ਼ਦੀਕ ਪਿੰਡ ਟਾਂਗਰਾ, ਜੱਬੋਵਾਲ, ਸਰਜਾ, ਧੂਲਕਾ, ਡੇਹਰੀਵਾਲ, ਜੋਧਾਨਗਰੀ ਅਤੇ ਹੋਰ ਨਜ਼ਦੀਕੀ ਪਿੰਡਾਂ ਵਿਖੇ ਬੀਤੀ ਰਾਤ ਨੂੰ ਤੇਜ਼ ਮੀਂਹ ਅਤੇ ਭਾਰੀ ਗੜੇਮਾਰੀ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋਇਆ।ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਹਨਾਂ ਪਿੰਡਾਂ ਵਿੱਚ ਭਾਰੀ ਗੜੇਮਾਰ ਹੋਈ ਜਿਸ ਕਾਰਨ ਇੰਝ ਮਹਿਸੂਸ ਹੋ ਰਿਹਾ ਸੀ ਜਿਸ ਤਰ੍ਹਾਂ ਕਿਸੇ ਹਿੱਲ ਸਟੇਸ਼ਨ ਦਾ ਦ੍ਰਿਸ਼ ਹੋਵੇ।ਕਿਸਾਨਾਂ ਨੇ ਭਰੇ ਮਨ ਨਾਲ ਦੱਸਿਆ ਕਿ ਇਸ ਕੁਦਰਤੀ ਆਫਤ ਨਾਲ ਉਹਨਾਂ ਦੀਆਂ ਫਸਲਾਂ ਖਾਸ ਤੌਰ ਤੇ ਪਸ਼ੁਆਂ ਦੇ ਚਾਰੇ ਦਾ ਬਹੁਤ ਨੁਕਸਾਨ ਹੋਇਆ ਹੈ ਜਿਸ ਕਾਰਨ ਹੁਣ ਪਸ਼ੂਆਂ ਦੀ ਖੁਰਾਕ ਦੀ ਚਿੰਤਾਂ ਕਿਸਾਨਾਂ ਨੂੰ ਸਤਾਉਣ ਲੱਗ ਪਈ ਹੈ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply