Tuesday, March 17, 2026

ਡਾ. ਰਵਿੰਦਰ ਦੀ ਕਾਵਿ-ਸਾਧਨਾ ਬਾਰੇ ਦੋ ਆਲੋਚਨਾ ਪੁਸਤਕਾਂ ਲੋਕ ਅਰਪਣ

PPN1802201502

ਬਟਾਲਾ, 18 ਫਰਵਰੀ (ਨਰਿੰਦਰ ਬਰਨਾਲ) – ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਲੋਕ ਲਿਖਾਰੀ ਮੰਚ, ਬਟਾਲਾ ਵਲੋਂ ਡਾ. ਰਵਿੰਦਰ ਦੀ ਸ਼ਾਇਰੀ ਬਾਰੇ ਦੋ ਆਲੋਚਨਾ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ। ਡਾ. ਰਵਿੰਦਰ ਦੀਆਂ ਹੁਣ ਤੱਕ ਸੱਤ ਕਾਵਿ-ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਸਾਹਿਤਕਾਰਾਂ, ਲੇਖਕਾਂ ਤੇ ਪੰਜਾਬੀਆਂ ਪਿਆਰਿਆਂ ਨਾਲ ਖਚਾ-ਖਚ ਭਰੇ ਹਾਲ ਵਿੱ ਚਹੋਏ ਸਮਾਗਮ ਦੀ ਪ੍ਰਧਾਨਗੀ ਸਰਵ ਸ਼੍ਰੀ ਪੂਰਨ ਪਿਆਸਾ, ਡਾ. ਜੋਗਿੰਦਰ ਸਿੰਘ ਕੈਰੋਂ, ਡਾ. ਗੁਰਮੀਤ ਸਿੰਘ, ਡਾ. ਅਨੂਪ ਸਿੰਘ, ਡਾ. ਰਵਿੰਦਰ ਸਿੰਘ, ਡਾ. ਰਣਜੀਤ ਸਿੰਘ ਰੰਗੀਲਾ, ਪ੍ਰਿੰ. ਹਰਬੰਸ ਸਿੰਘ ਅਤੇ ਪ੍ਰਿੰ. ਰਾਮ ਸਿੰਘ ਪੱਡਾ ਨੇ ਕੀਤੀ। ਆਲੋਚਨਾ ਪੁਸਤਕਾਂ ”ਕਾਵਿ-ਵੈਦੀਆ” (ਡਾ. ਰਣਜੀਤ ਸਿੰਘ ਰੰਗੀਲਾ) ”ਡਾ. ਰਵਿੰਦਰ: ਕਾਵਿ ਚਿੰਤਨ” (ਸੰਪਾਦਕ-ਡਾ. ਅਨੂਪ ਸਿੰਘ) ਨੂੰ ਪ੍ਰਧਾਨਗੀ ਮੰਡਲ ਦੁਆਰਾ ਲੋਕ ਅਰਪਣ ਕੀਤਾ ਗਿਆ। ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ. ਅਨੂਪ ਸਿੰਘ ਨੇ ਦੋਵਾਂ ਪੁਸਤਕਾਂ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਇਨ੍ਹਾਂ ਪੁਸਤਕਾਂ ਨੂੰ ਡਾ. ਰਵਿੰਦਰ ਦੀ ਸ਼ਾਇਰੀ ਦਾ ਮੁੱਲਵਾਨ ਮੁਲੰਕਣ ਦੱਸਿਆ।”ਕਾਵਿ ਵੈਦੀਆ” ਉੱਘੇ ਭਾਸ਼ਾ ਸ਼ਾਸਤਰੀ ਡਾ. ਰਣਜੀਤ ਸਿੰਘ ਰੰਗੀਲਾ ਦੀ ਮੌਲਿਕ ਤੇ ਇਕ ਨਿਵੇਕਲੇ ਅੰਦਾਜ਼ ‘ਚ ਲਿਖੀ ਆਲੋਚਨਾ ਪੁਸਤਕ ਹੈ ਅਤੇ ਦੂਜੀ ਸੰਪਾਦਿਤ ਪੁਸਤਕ ‘ਚ ਡਾ. ਅਨੂਪ ਸਿੰਘ ਦੋ ਲੇਖਾਂ ਤੋਂ ਛੁੱਟ ਇੱਕੀ ਹੋਰ ਵਿਦਵਾਨਾਂ ਦੇ ਵਿਦਵਤਾ ਭਰਪੂਰ ੨੬ ਲੇਖ ਹਨ ਜਿਹੜੇ ਆਪਣੇ-ਆਪਣੀ ਸ਼ੈਲੀ ‘ਚ ਡਾ. ਰਵਿੰਦਰ ਦੀ ਕਵਿਤਾ ਦਾ ਸਹੀ ਮੁਲੰਕਣ ਹੈ। ਉੱਘੇ ਵਿਦਵਾਨ ਡਾ. ਜੋਗਿੰਦਰ ਸਿੰਘ ਕੈਰੋਂ ਨੇ ਆਲੋਚਨਾ ਪੁਸਤਕ ”ਕਾਵਿ ਵੈਦੀਆ” ਬਾਰੇ ਚਰਚਾ ਕਰਦਿਆਂ ਕਿਹਾ ਕਿ ਡਾ. ਰਣਜੀਤ ਸਿੰਘ ਰੰਗੀਲਾ ਅਨੁਸਾਰ ”ਡਾ. ਰਵਿੰਦਰ ਦੀ ਕਵਿਤਾ ਇਕ ਤਰ੍ਹਾਂ ਨਾਲ ਸੂਖ਼ਮ ਦ੍ਰਿਸ਼ਟੀ ਦੀ ਕਵਿਤਾ ਹੈ ਅਤੇ ਇਸ ਕਵਿਤਾ ਦਾ ਸਥਾਨ ਸ਼ਬਦ ਤੋਂ ਪਰਲੇ ਸੰਸਾਰ ਵਿੱਚ ਹੈ ਡਾ. ਰੰਗੀਲਾ ਨੇ ਡਾ. ਰਵਿੰਦਰ ਦੀ ਸ਼ਾਇਰੀ ਨੂੰ ਵਿਆਕਰਣ ਤੋਂ ਬਾਹਰ ਖੜੇ ਹੋ ਕੇ ਸਮਝਣ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ।
ਡਾ. ਬਲਜੀਤ ਕੌਰ ਰਿਆੜ ਅਤੇ ਡਾ. ਲੱਕੀ ਸ਼ਰਮਾ ਨੇ ਦੂਜੀ ਆਲੋਚਨਾ ਪੁਸਤਕ ‘ਡਾ. ਰਵਿੰਦਰ : ਕਾਵਿ ਚਿੰਤਨ’ ਬਾਰੇ ਆਪਣਾ ਸਾਂਝਾ ਮੱਤ ਪੇਸ਼ ਕਰਦਿਆਂ ਵੱਖ-ਵੱਖ ਨੌਜਵਾਨ ਤੇ ਪ੍ਰਤਿਭਾਵਾਨ ਆਲੋਚਕਾਂ ਦੇ ਲੇਖਾਂ ਨੂੰ ਇੱਕ ਪੁਸਤਕ ਦੇ ਰੂਪ ‘ਚ ਪ੍ਰਕਾਸ਼ਿਤ ਕਰਨ ਲਈ ਸੰਪਾਦਕ ਡਾ.ਅਨੂਪ ਸਿੰਘ ਦੀ ਮਿਹਨਤ ਨੂੰ ਸਲਾਮ ਪੇਸ਼ ਕੀਤਾ। ਇਸ ਮੌਕੇ ਡਾ. ਰਵਿੰਦਰ ਦੇ ਚੋਣਵੇਂ ਗੀਤਾਂ ਤੇ ਗ਼ਜ਼ਲਾਂ ‘ਤੇ ਆਧਾਰਿਤ ਇਕ ਆਡੀਓ ਸੀ.ਡੀ. ‘ਤੂੰ ਮੇਰਾ ਅਸਮਾਨ’ ਵੀ ਲੋਕ ਅਰਪਣ ਕੀਤੀ। ਪਰਮਜੀਤ ਕੌਰ ਨੇ ਡਾ. ਰਵਿੰਦਰ ਦੀਆਂ ਦੋ ਗ਼ਜ਼ਲਾਂ ਪੇਸ਼ ਕੀਤੀਆਂ।ਇਸ ਵਿਚ ਸ਼ਾਮਲ ਗੀਤਾਂ ਤੇ ਗ਼ਜ਼ਲਾਂ ਨੂੰ ਸਰਵ ਸ਼੍ਰੀ ਹਰਿੰਦਰ ਸੋਹਲ, ਪਰਮਜੀਤ ਕੌਰ ਤੇ ਨਵਜੋਤ ਚੱਭਾ ਨੇ ਗਾਇਆ ਹੈ।ਇਸ ਮੌਕੇ ਡਾ. ਸੈਮੂਅਲ ਗਿੱਲ, ਡਾ. ਨਰੇਸ਼ ਕੁਮਾਰ, ਡਾ. ਪਰਮਜੀਤ ਸਿੰਘ ਕਲਸੀ, ਡਾ. ਮਿੰਨੀ ਮਹਾਜਨ, ਡਾ. ਹਰਵੰਤ ਕੌਰ, ਸੁਰਿੰਦਰ ਸਿੰਘ ਨਿਮਾਣਾ, ਬਲਵਿੰਦਰ ਸਿੰਘ ਗੰਭੀਰ, ਡਾ. ਵਿਸ਼ਾਲ ਕੁਮਾਰ ਅਤੇ ਡਾ. ਗੁਰਪ੍ਰੀਤ ਸਿੰਘ ਨੇ ਵੀ ਪੁਸਤਕਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਡਾ. ਰਵਿੰਦਰ ਤੇ ਸਾਰੇ ਆਲੋਚਨਾਂ ਨੂੰ ਮੁਬਾਰਕਬਾਦ ਦਿੱਤੀ।ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਗੁਰਮੀਤ ਸਿੰਘ (ਗੁਰੂ ਨਾਨਕ ਦੇਵ ਯੂਨੀਵਰਸਿਟੀ) ਨੇ ਜਿੱਥੇ ਡਾ. ਰਵਿੰਦਰ ਦੀ ਕਾਵਿ-ਸਾਧਨਾ ਤੇ ਸਿਰਜਣਾ ਦੀ ਵਿਲੱਖਣਤਾ ਨੂੰ ਰੇਖਾਂਕਿਤ ਕੀਤਾ ਉੱਥੇ ਆਲੋਚਕਾਂ ਦੁਆਰਾ ਕੀਤੇ ਉਚਿਤ ਮੁਲੰਕਣ ਪੇਸ਼ ਕਰਨ ‘ਤੇ ਵਧਾਈ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਡਾ. ਰਵਿੰਦਰ ਦੀ ਸ਼ਾਇਰੀ ਦਾ ਮੁਲੰਕਣ ਜਾਰੀ ਰਹਿਣਾ ਚਾਹੀਦਾ ਹੈ।ਇਸ ਮੌਕੇ ਉੱਕਤ ਵਿਦਵਾਨਾਂ ਤੋਂ ਛੁੱਟ ਸਰਵ ਸ਼੍ਰੀ ਸੁਖਦੇਵ ਸਿੰਘ ਪ੍ਰੇਮੀ, ਦੇਵਿੰਦਰ ਦੀਦਾਰ, ਗਿਆਨੀ ਸੰਤੋਖ ਸਿੰਘ ਅਸਟ੍ਰੇਲੀਆ, ਸੰਧੂ ਬਟਾਲਵੀ, ਬਾਬਾ ਬਾਜਵਾ, ਚੰਨ ਬੋਲੇਵਾਲੀਆ, ਜਸਵੰਤ ਹਾਂਸ, ਕੁਲਬੀਰ ਸੱਗੂ, ਸੁਲਤਾਨ ਭਾਰਤੀ, ਨਰਿੰਦਰ ਸਿੰਘ ਸੰਘਾ, ਤਲਵਿੰਦਰ ਕੌਰ, ਗੁਰਦੀਪ ਕੌਰ, ਸੂਬਾ ਸਿੰਘ ਖਹਿਰਾ, ਪ੍ਰਿੰ.ਰਾਮ ਸਿੰਘ ਪੱਡਾ, ਵਰਗਿਸ ਸਲਾਮਤ, ਅਮਰਜੀਤ ਕੌਰ ਕੈਰੋਂ, ਮਹਿੰਦਰ ਕੌਰ, ਸਿਮਰਤ ਸੁਮੈਰਾ, ਅਜੀਤ ਕਮਲ, ਕੁਲਦੀਪ ਸਿੰਘ ਮੱਲੀ, ਅਮਰੀਕ ਸਿੰਘ ਮੱਲੀ, ਭੁਪਿੰਦਰ ਸਿੰਘ ਪੰਛੀ, ਨਿਰਮਲ ਸਿੰਘ ਮੱਲੀ, ਡਾ. ਰਮਨਦੀਪ ਸਿੰਘ, ਨਰਿੰਦਰ ਬਰਨਾਲ, ਸੁੱਚਾ ਸਿੰਘ ਨਾਗੀ, ਵਿਜੇ ਅਗਨੀਹੋਤਰੀ, ਵਿਨੋਦ ਸ਼ਾਇਰ, ਹੀਰਾ ਮਿਸ਼ਰਪੁਰੀਆ, ਸੋਮ ਸਿੰਘ, ਡਾ. ਸਤਿੰਦਰ ਸਿੰਘ, ਬਲਵੰਤ ਸਿੰਘ ਗੋਰਾਇਆ, ਦੁੱਖਭੰਜਨ ਸਿੰਘ ਰੰਧਾਵਾ, ਭਜਨ ਮਲਕਪੁਰੀ , ਪ੍ਰੇਮ ਪਾਲ ਸਿੰਘ ਢਿਲੋ, ਬਲਦੇਵ ਸਿੰਘ ਬੁੱਟਰ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply