Wednesday, April 8, 2026

ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਲਈ ਉਮੀਦਵਾਰਾਂ ਦੀ ਚੋਣ ਕੱਲ

ਅੰਮ੍ਰਿਤਸਰ, 18 ਫਰਵਰੀ (ਸੁਖਬੀਰ ਸਿੰਘ) – ਜ਼ਿਲ੍ਹਾ ਬਾਲ ਸੁਰੱਖਿਆ ਸੁਸਾਇਟੀ ਲਈ ਅਮਲੇ ਦੇ ਮੈਂਬਰ, ਜਿਸ ਵਿਚ ਜ਼ਿਲ੍ਹਾ ਚਾਈਲਡ ਪ੍ਰੋਟੈਕਸ਼ਨ ਅਫਸਰ, ਚਾਈਲਡ ਪ੍ਰੋਟੈਕਸ਼ਨ ਅਫਸਰ, ਚਾਈਲਡ ਪ੍ਰੋਟੈਕਸ਼ਨਲ ਅਫਸਰ ਨਾਨ ਇੰਸਟੀਚਿਊਸ਼ਨਲ ਕੇਅਰ, ਲੀਗਲ ਕਮ ਪ੍ਰੋਟੈਕਸ਼ਨ ਅਫਸਰ, ਕੌਂਸਲਰ, ਸੋਸ਼ਲ ਵਰਕਰ, ਡਾਟਾ ਐਨਾਲਿਸਟ, ਸਹਾਇਕ ਕਮ ਡਾਟਾ ਐਂਟਰੀ ਅਪਰੇਟਰ ਅਤੇ ਆਊਟਰੀਚ ਦੀਆਂ ਅਸਾਮੀਆਂ ਸ਼ਾਮਿਲ ਹਨ, ਦੀ ਚੋਣ ਲਈ ਉਮੀਦਵਾਰਾਂ ਦੀ ਇੰਟਰਵਿਊ ਕੱਲ ਨੂੰ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਦੇ ਦਫਤਰ ਵਿਚ 10 ਵਜੇ ਰੱਖੀ ਗਈ ਹੈ।ਇਹ ਜਾਣਕਾਰੀ ਦਿੰਦੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ. ਨਰਿੰਦਰਜੀਤ ਸਿੰਘ ਪੰਨੂੰ ਨੇ ਦੱਸਿਆ ਕਿ ਉਹ ਉਮੀਦਵਾਰ ਜਿੰਨਾਂ ਨੇ ਇੰਨਾਂ ਅਸਾਮੀਆਂ ਲਈ ਬਿਨੈ ਪੱਤਰ ਭੇਜੇ ਹੋਏ ਹਨ, ਉਹ ਸਮੇਂ ਸਿਰ ਉਕਤ ਸਥਾਨ ‘ਤੇ ਅਸਲੀ ਦਸਤਾਵੇਜ ਨਾਲ ਲੈ ਕੇ ਆਉਣ।ਉਨਾਂ ਦੱਸਿਆ ਕਿ ਉਮੀਦਵਾਰਾਂ ਨੂੰ ਰਜਿਸਟਰਡ ਪੱਤਰਾਂ ਰਾਹੀਂ ਵੀ ਸੂਚਨਾ ਦਿੱਤੀ ਜਾ ਚੁੱਕੀ ਹੈ, ਪਰ ਜੇਕਰ ਕਿਸੇ ਕਾਰਨ ਇਹ ਪੱਤਰ ਨਹੀਂ ਪੁੱਜਾ ਤਾਂ ਯੋਗ ਉਮੀਦਵਾਰ ਆਪਣੇ ਦਸਤਾਵੇਜ ਲੈ ਕੇ ਆ ਸਕਦਾ ਹੈ। ਉਨਾਂ ਦੱਸਿਆ ਕਿ ਇਸ ਸਬੰਧੀ 25 ਦਸੰਬਰ ਨੂੰ ਵੱਖ-ਵੱਖ ਅਖਬਾਰਾਂ ਵਿਚ ਇਸ਼ਤਹਾਰ ਦੇ ਕੇ ਬਿਨੈ ਪੱਤਰ ਲਏ ਗਏ ਸਨ ਤੇ ਉਨਾਂ ਦੀ ਚੋਣ ਲਈ ਇਹ ਇੰਟਰਵਿਊ ਰੱਖੀ ਗਈ ਹੈ।

Check Also

ਖਾਲਸਾ ਮੈਨੇਜਮੈਂਟ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ …

Leave a Reply