

ਭਿੱਖੀਵਿੰਡ, 19 ਫਰਵਰੀ (ਲਖਵਿੰਦਰ ਸਿੰਘ ਗੋਲਣ/ ਕੁਲਵਿੰਦਰ ਕੰਬੋਕੇ) – ਅੱਜ ਜਿੱਥੇ ਪੰਜਾਬ ਸਰਕਾਰ ਵਿਕਾਸ ਦੇ ਦਾਅਵੇ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਨਾਉਣ ਦੀਆਂ ਗੱਲਾਂ ਕਰ ਰਹੀ ਹੈ, ਉਥੇ ਭਿੱਖੀਵਿੰਡ ਦਾ ਐਸ.ਐਚ.ਓ. ਕਾਨੂੰਨ ਦੇ ਸਿੱਕੇ ਨੂੰ ਆਪਣੇ ਮੋਢੇ ਉਤੇ ਟੰਗ ਕੇ ਆਮ ਜਨਤਾ ਨੂੰ ਨਜਾਇਜ਼ ਫੜ ਕੇ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਸਿਆਸੀ ਆਗੂਆਂ ਨੂੰ ਖੁੱਸ਼ ਕੀਤਾ ਜਾ ਰਿਹਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਚੇਅਰਮੈਨ ਅਜੇ ਕੁਮਾਰ ਚੀਨੂੰ ਨੇ ਥਾਣਾ ਭਿੱਖੀਵਿੰਡ ਦਾ ਘਿਰਾਓ ਕਰਦੇ ਸਮੇਂ ਕੀਤਾ।ਮਾਮਲਾ ਇਸ ਤਰ੍ਹਾਂ ਹੋਇਆ ਕਿ ਗੁਰਨਾਮ ਸਿੰਘ ਪੁੱਤਰ ਨਾਜਰ ਸਿੰਘ ਪਿੰਡ ਬੈਂਕਾ ਦਾ ਭਰਤੀ ਪਾਉਣ ਤੇ ਕਿਸੇ ਨਾਲ ਝਗੜਾ ਹੋ ਗਿਆ ਤਾਂ ਗੁਰਨਾਮ ਸਿੰਘ ਨੇ ਥਾਣਾ ਭਿੱਖੀਵਿੰਡ ਵਿਖੇ ਦਰਖਾਸਤ ਦਿੱਤੀ।ਪਰ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਵੀ ਭਿੱਖੀਵਿੰਡ ਦੇ ਐਸ.ਐਚ.ਓ ਨੇ ਕੋਈ ਵੀ ਕਰਾਵਾਈ ਨਹੀਂ ਕੀਤੀ।ਪਰ ਅੱਜ ਵਿਰੋਧੀ ਧਿਰ ਨੇ ਝੂਠੀ ਦਰਖਾਸਤ ਦੇ ਦਿੱਤੀ, ਜਿਸ ਤੋਂ ਬਾਅਦ ਭਿੱਖੀਵਿੰਡ ਦੇ ਐਸ.ਐਚ.ਓ ਨੇ ਨਜਾਇਜ਼ ਤੌਰ ‘ਤੇ ਗੁਰਨਾਮ ਸਿੰਘ ਨੂੰ ਘਰੋਂ ਚੁੱਕ ਕੇ ਥਾਣੇ ਲਿਆਂਦਾ ਅਤੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ।ਜਦ ਥਾਣੇਦਾਰ ਨੂੰ ਇਸ ਬਾਰੇ ਫੋਨ ਕੀਤਾ ਤਾਂ ਉਸ ਨੇ ਕੋਈ ਤਸੱਲੀਬਖਸ਼ ਜਵਾਬ ਨਾ ਦਿੱਤਾ ਤਾਂ ਇਸ ਤੋਂ ਬਾਅਦ ਰੋਸ ਵਜੋਂ ਥਾਣਾ ਭਿੱਖੀਵਿੰਡ ਦਾ ਘਿਰਾਓ ਕੀਤਾ ਗਿਆ।
ਇਸ ਮੌਕੇ ਪਰਮਿੰਦਰ ਸਿੰਘ, ਹੀਰਾ, ਗੁਰਪ੍ਰੀਤ ਸਿੰਘ, ਗੁਰਚਰਨ ਸਿੰਘ, ਰਾਮ ਸਿੰਘ, ਮਨਜਿੰਦਰ ਸਿੰਘ, ਦਰਸ਼ਨ ਸਿੰਘ, ਨਿਸ਼ਾਨ ਸਿੰਘ, ਕਾਰਜ ਸਿੰਘ, ਅਮਰਜੀਤ ਸਿੰਘ, ਅਵਤਾਰ ਸਿੰਘ, ਪ੍ਰਿਤਪਾਲ ਸਿੰਘ, ਸੰਤੋਖ ਸਿੰਘ, ਪ੍ਰਗਟ ਸਿੰਘ, ਸਰਦੂਲ ਸਿੰਘ, ਜੋਗਿੰਦਰ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media