Monday, September 14, 2026

ਨਗਰ ਨਿਗਮ ਹੁਸ਼ਿਆਰਪੁਰ ‘ਚ ਰੈਡਾਮਾਈਜੇਸ਼ਨ ਰਾਹੀਂ ਪੋਲਿੰਗ ਪਾਰਟੀਆਂ ਨੂੰ ਬੂਥ ਅਲਾਟ ਡੀ. ਸੀ

ਹੁਸ਼ਿਆਰਪੁਰ, 20 ਫਰਵਰੀ (ਸਤਵਿੰਦਰ ਸਿੰਘ) – ਜ਼ਿਲ੍ਹਾ ਚੋਣਕਾਰ ਅਫ਼ਸਰ ਤੇ ਡਿਪਟੀ ਕਮਿਸ਼ਨਰ ਸ੍ਰੀ ਅਨਿੰਦਿਤਾ ਮਿਤਰਾ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ ਵਿਖੇ ਨਗਰ ਨਿਗਮ ਹੁਸ਼ਿਆਰਪੁਰ ਦੀਆਂ 22 ਫਰਵਰੀ ਨੂੰ ਹੋ ਰਹੀਆਂ ਚੋਣਾਂ ਸਬੰਧੀ 49 ਵਾਰਡਾਂ ਲਈ ਬਣਾਏ ਗਏ 122 ਪੋਲਿੰਗ ਬੂਥਾਂ ‘ਤੇ ਤੀਸਰੇ ਗੇੜ ਦੀ ਰੈਡਮਾਈਜੇਸ਼ਨ ਰਾਹੀਂ ਪੋਲਿੰਗ ਪਾਰਟੀਆਂ ਨੂੰ ਬੂਥ ਅਲਾਟ ਕੀਤੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੋਲਿੰਗ ਪਾਰਟੀਆਂ ਨੂੰ ਸਰਕਾਰੀ ਕਾਲਜ ਦੇ ਮੇਨ ਹਾਲ ਵਿਖੇ 21 ਫਰਵਰੀ ਨੂੰ ਸਵੇਰੇ 10 ਵਜੇ ਚੋਣ ਸਮੱਗਰੀ ਦਿੱਤੀ ਜਾਵੇਗੀ ਅਤੇ ਚੋਣ ਪ੍ਰਕ੍ਰਿਆ ਮੁਕੰਮਲ ਹੋਣ ਉਪਰੰਤ ਇਸੇ ਥਾਂ ‘ਤੇ ਹੀ ਚੋਣ ਸਮੱਗਰੀ ਵਾਪਸ ਲਈ ਜਾਵੇਗੀ।ਜ਼ਿਲ੍ਹਾ ਚੋਣ ਅਫ਼ਸਰ ਨੇ ਹੋਰ ਦੱਸਿਆ ਕਿ 5 ਨਗਰ ਕੌਂਸਲਾਂ ਦਸੂਹਾ, ਗੜ੍ਹਦੀਵਾਲਾ, ਗੜ੍ਹਸ਼ੰਕਰ, ਮੁਕੇਰੀਆਂ ਅਤੇ ਟਾਂਡਾ ਵਿੱਚ ਚੋਣ ਪ੍ਰਕ੍ਰਿਆ ਲਈ ਰੈਡਾਮਾਈਜੇਸ਼ਨ ਰਾਹੀਂ 436 ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ ਜਿਨ੍ਹਾਂ ਦੇ 89 ਪੋਲਿੰਗ ਸਟੇਸ਼ਨਾਂ ਲਈ 109 ਪ੍ਰੀਜਾਈਡਿੰਗ ਅਫ਼ਸਰ, 109 ਸਹਾਇਕ ਪ੍ਰੀਜਾਈਡਿੰਗ ਅਫ਼ਸਰ ਅਤੇ 218 ਪੋਲਿੰਗ ਅਫ਼ਸਰ ਚੋਣ ਡਿਊਟੀ ਤੇ ਲਗਾਏ ਗਏ ਹਨ। ਦੋ ਨਗਰ ਕੌਂਸਲਾਂ ਹਰਿਆਣਾ ਅਤੇ ਸ਼ਾਮਚੁਰਾਸੀ ਲਈ ਚੋਣ ਪ੍ਰਕ੍ਰਿਆ ਸਬੰਧੀ ਡਿਊਟੀਆਂ ਪਹਿਲਾਂ ਹੀ ਡਿਊੂਟੀਆਂ ਲਗਾਈਆਂ ਜਾ ਚੁੱਕੀਆਂ ਹਨ। ਇਸ ਮੌਕੇ ਤੇ ਜ਼ਿਲ੍ਹਾ ਸੂਚਨਾ ਵਿਗਿਆਨ ਅਫ਼ਸਰ ਪ੍ਰਦੀਪ ਸਿੰਘ ਵੀ ਹਾਜ਼ਰ ਸਨ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply