Saturday, July 5, 2025
Breaking News

ਬਜਟ ਸੈਸ਼ਨ ਲਈ ਮੱਖੂ-ਪੱਟੀ ਰੇਲ ਲਿੰਕ ਲਈ ਫੰਡ ਜਾਰੀ ਕੀਤੇ ਜਾਣ – ਗੁਮਟਾਲਾ

CS Gumtalaਅੰਮ੍ਰਿਤਸਰ , 20 (ਸੁਖਬੀਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਨੇ ਇਸ ਬਜਟ ਸੈਸ਼ਨ ਵਿੱਚ ਮੱਖੂ-ਪੱਟੀ ਰੇਲਵੇ ਲਾਇਨ ਬਣਾਉਣ ਲਈ ਲੋੜੀਂਦੇ ਫੰਡ ਜਾਰੀ ਕਰਨ ਦੀ ਮੰਗ ਕੀਤੀ ਹੈ। ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਰੇਲਵੇ ਮੰਤਰੀ ਸ੍ਰੀ ਸੁਰੇਸ਼ ਪ੍ਰਭੂ ਤੇ ਖਜ਼ਾਨਾ ਮੰਤਰੀ ਸ੍ਰੀ ਅਰੁਣ ਜੇਤਲੀ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਇਸ ਟੋਟੇ ਦੇ ਬਣ ਜਾਣ ਨਾਲ ਅੰਮ੍ਰਿਤਸਰ ਤੇ ਮੁੰਬਈ ਦਰਮਿਆਨ 240 ਕਿਲੋਮੀਟਰ, ਜੰਮੂ ਕਸ਼ਮੀਰ ਤੇ ਮੁੰਬਈ ਦਰਮਿਆਨ 267 ਕਿਲੋਮੀਟਰ ਦਾ ਫਾਸਲਾ ਘੱਟ ਜਾਵੇਗਾ ਤੇ ਯਾਤਰੂਆਂ ਦੇ ਸ੍ਰੀ ਨਗਰ, ਅਨੰਤਨਾਗ, ਊਧਮਪੁਰ, ਜੰਮੂੂ, ਪਠਾਣਕੋਟ, ਗੁਰਦਾਸਪੁਰ,ਵਟਾਲਾ, ਅੰਮ੍ਰਿਤਸਰ ,ਤਰਨਤਾਰਨ,ਪੱਟੀ, ਫਿਰੋਜਪੁਰ, ਗੁਰੂ ਹਰਿ ਸਹਾਇ, ਜਲਾਲਾਬਾਦ, ਫ਼ਾਜਿਲਕਾ, ਅਬੋਹਰ ਆਦਿ ਸ਼ਹਿਰਾਂ ਤੋਂ ਮੁਬੰਈ ਜਾਣ ਲਈ 5 ਤੋਂ 6 ਘੰਟੇ ਘੱਟ ਸਫ਼ਰ ਕਰਨਾ ਪਵੇਗਾ।ਜੰਮੂ ਕਸ਼ਮੀਰ ਤੋਂ ਲੈ ਕੇ ਪੰਜਾਬ, ਰਾਜਸਥਾਨ ਤੇ ਗੁਜਰਾਤ ਦੇ ਸਾਰੇ ਸ਼ਹਿਰ ਜੋ ਕਿ ਬਾਰਡਰ ਉਪਰ ਹਨ, ਤਰੱਕੀ ਕਰਨਗੇ।

ਇਸ ਨਾਲ ਹੋਟਲ ਉਦਯੋਗ ਵੀ ਤਰਕੀ ਕਰੇਗਾ।ਇਸ ਰੇਲਵੇ ਲਾਇਨ ਉਪਰ ਭੀੜ ਨਾ ਹੋਣ ਕਰਕੇ ਫਲ, ਸਬਜ਼ੀਆਂ ਤੇ ਹੋਰ ਸਾਮਾਨ ਦੋ ਜਾਂ ਤਿੰਨ ਦਿਨ ਵਿਚ ਪਹੁੰਚ ਸਕਦਾ ਹੈ। ਕਾਡਲਾ ਬੰਦਰਗਾਹ ਰਾਹੀਂ ਚੌਲ ਤੇ ਹੋਰ ਸਾਮਾਨ ਜੋ ਵਿਦੇਸ਼ਾਂ ਨੂੰ ਜਾਂਦਾ ਹੈ, ਉਹ ਵੀ ਟਰੱਕਾਂ ਦੀ ਥਾਂ ‘ਤੇ ਮਾਲ ਗੱਡੀਆਂ ਰਾਹੀਂ ਜਾਵੇਗਾ, ਜਿਸ ਨਾਲ ਵਪਾਰੀਆਂ ਅਤੇ ਕਿਸਾਨਾਂ ਨੂੰ ਲਾਭ ਹੋਵੇਗਾ।ਉਤਰੀ ਰੇਲਵੇ ਦੇ ਜਨਰਲ ਮੈਨੇਜਰ ਸ੍ਰੀ ਪ੍ਰਦੀਪ ਕੁਮਾਰ ਨੇ ਪਿਛਲੇ ਸਾਲ 16 ਜੁਲਾਈ 2014 ਨੂੰ ਕਿਹਾ ਸੀ ਕਿ ਹਰੀਕੇ ਪੱਤਣ ਰੇਲਵੇ ਪੁਲ ਬਣਾਉਣ ਤੋਂ ਇਲਾਵਾ 25.47 ਕਿਲੋਮੀਟਰ ਰੇਲਵੇ ਪੱਟੀ ਬਣਨੀ ਹੈ।ਇਸ ਲਈ 600 ਕ੍ਰੋੜ ਰੁਪਏ ਚਾਹੀਦੇ ਹਨ।ਇਹ ਕਦਮ ਨਾ ਹੋਣ ਕਰਕੇ ਇਹ ਕੰਮ ਲਟਕਿਆ ਹੋਇਆ ਹੈ।ਇਸ ਲਈ ਲੋੜੀਂਦੇ ਫ਼ੰਡ ਫੌਰੀ ਜਾਰੀ ਕਰਨ ਦੀ ਲੋੜ ਹੈ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply