Sunday, March 29, 2026

ਯੂਥ ਸਿੱਖ ਜਥੇਬੰਦੀ ਵੱਲੋਂ ਕੀਰਤਨ ਸਮਾਗਮ ਦਾ ਉਪਰਾਲਾ

PPN2302201508
ਨਵੀਂ ਦਿੱਲੀ, 23 ਫਰਵਰੀ (ਅੰਮ੍ਰਿਤ ਲਾਲ ਮੰਨਣ) – ਯੂਥ ਸਿੱਖ ਜਥੇਬੰਦੀ ਦੇ ਦਸਵੇਂ ਸਥਾਪਨਾ ਦਿਵਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਜਥੇਬੰਦੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਕੀਰਤਨ ਦਰਬਾਰ ਕਰਵਾਇਆ ਗਿਆ। ਜਿਸ ਵਿਚ ਭਾਈ ਅਪਾਰਦੀਪ ਸਿੰਘ ਇੰਗਲੈਂਡ ਵਾਲੇ, ਭਾਈ ਮਹਿਤਾਬ ਸਿੰਘ ਸ੍ਰੀ ਅੰਮ੍ਰਿੰਤਸਰ ਵਾਲੇ ਅਤੇ ਦਿੱਲੀ ਕਮੇਟੀ ਦੇ ਰਾਗੀ ਜਥੇ ਭਾਈ ਮਨਪ੍ਰੀਤ ਸਿੰਘ ਤੇ ਭਾਈ ਪ੍ਰੇਮ ਸਿੰਘ ਬੰਧੂ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਰਜਿੰਦਰ ਸਿੰਘ ਨੇ ਜਥੇਬੰਦੀ ਦੇ ਨੌਜਵਾਨਾਂ ਵੱਲੋਂ ਨਿਸ਼ਕਾਮ ਭਾਵਨਾ ਨਾਲ ਵੱਡੇ ਗੁਰਮਤਿ ਸਮਾਗਮਾਂ ਅਤੇ ਨਗਰ ਕੀਰਤਨਾਂ ਦੌਰਾਨ ਕੀਤੀ ਜਾਂਦੀ ਸੇਵਾ ਨੂੰ ਸਿੱਖ ਇਤਿਹਾਸ ‘ਚ ਮਹਾਪੁਰਸ਼ਾਂ ਵੱਲੋਂ ਕੀਤੀਆਂ ਗਈਆਂ ਸੇਵਾਵਾਂ ਨਾਲ ਵੀ ਜੋੜਿਆਂ।ਉਨ੍ਹਾਂ ਕਿਹਾ ਕਿ ਸਾਰੇ ਨੌਜਵਾਨ ਵਧਾਈ ਦੇ ਪਾਤਰ ਹਨ ਜੋ ਖੁਦ ਗੁਰਮਤਿ ਦੇ ਧਾਰਣੀ ਹੋ ਕੇ ਪੰਥਕ ਕਾਰਜਾਂ ਦੌਰਾਨ ਦੁਜੀਆਂ ਸੰਗਤਾਂ ਦਾ ਵੀ ਆਪਣੀ ਨਿਸ਼ਕਾਮ ਸੇਵਾ ਨਾਲ ਮਾਰਗ ਦਰਸ਼ਨ ਕਰਦੇ ਹਨ।
ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਪਰਮਜੀਤ ਸਿੰਘ ਰਾਣਾ, ਕਮੇਟੀ ਮੈਂਬਰ ਇੰਦਰਜੀਤ ਸਿੰਘ ਮੌਂਟੀ, ਸਮਰਦੀਪ ਸਿੰਘ ਸੰਨੀ ਅਤੇ ਦਿੱਲੀ ਕਮੇਟੀ ਦੇ ਜਰਨਲ ਸਕੱਤਰ ਦੇ ਮੁੱਖ ਸਲਾਹਕਾਰ ਜਸਪ੍ਰੀਤ ਸਿੰਘ ਵਿੱਕੀਮਾਨ ਦਾ ਵੀ ਲੋੜਿੰਦਾ ਸਹਿਯੋਗ ਕਰਨ ਵਾਸਤੇ ਜਥੇਬੰਦੀ ਆਗੂਆਂ ਵੱਲੋਂ ਸਿਰੋਪਾਓ ਅਤੇ ਯਾਦਗਾਰੀ ਚਿੰਨ ਦੇਕੇ ਸਨਮਾਨਿਤ ਕੀਤਾ ਗਿਆ।ਰਾਣਾ ਨੇ ਨੌਜਵਾਨਾਂ ਦੀ ਸੇਵਾ ਭਾਵਨਾ ਦੀ ਸ਼ਲਾਘਾ ਕਰਦੇ ਹੋਏ ਭਵਿੱਖ ‘ਚ ਵੀ ਦਿੱਲੀ ਕਮੇਟੀ ਵੱਲੋਂ ਜ਼ਰੂਰੀ ਸਹਿਯੋਗ ਦੇਣ ਦਾ ਭਰੋਸਾ ਜਤਾਇਆ।ਸਿੱਖ ਯੂਥ ਦੇ ਪ੍ਰਧਾਨ ਸੰਨੀ ਸਿੰਘ ਸੇਠੀ, ਜਰਨਲ ਸਕੱਤਰ ਹਰਮੀਤ ਸਿੰਘ ਜੌਲੀ ਅਤੇ ਸਿੱਖ ਕੌਰ ਜਥੇ ਦੀ ਪ੍ਰਧਾਨ ਬੀਬੀ ਮਨਪ੍ਰੀਤ ਕੌਰ ਸੰਧੂ ਵੱਲੋਂ ਆਏ ਹੋਏ ਸਮੂਹ ਮਹਿਮਾਨਾ ਦਾ ਧੰਨਵਾਦ ਕੀਤਾ ਗਿਆ। ਜੌਲੀ ਨੇ ਵਰਲਡ ਟਰਬਨ ਡੇ ਨੂੰ ਮਨਾਉਣ ਵਾਸਤੇ ਸਮੂਹ ਨੌਜਵਾਨਾਂ ਵੱਲੋਂ ਕੀਰਤਨ ਸਮਾਗਮ ਦੌਰਾਨ ਪੀਲੀਆਂ ਦਸਤਾਰਾਂ ਸਜਾਉਣ ਦਾ ਵੀ ਜ਼ਿਕਰ ਕੀਤਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply