
ਨਵੀਂ ਦਿੱਲੀ, 23 ਫਰਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਬਾਣੀਆਂ ਦੀ ਅਰਥਾਂ ਸਹਿਤ ਕਰਵਾਈ ਜਾ ਰਹੀ ਵਿਆਖਿਆ ਦੀ ਕੜੀ ਤਹਿਤ ਸ੍ਰੀ ਗੁੁਰੂ ਅਰਜਨ ਦੇਵ ਜੀ ਦੁਆਰਾ ਉਚਾਰੀ ਗਈ ਬਾਵਨ ਅੱਖਰੀ ਦੀ ਵਿਆਖਿਆ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਵੇਰ ਦੇ ਦਿਵਾਨਾ ‘ਚ 15 ਦਿੰਨਾ ਤੱਕ ਕਰਵਾਈ ਗਈ।ਗਿਆਨੀ ਸਾਹਿਬ ਸਿੰਘ ਮਾਰਕੰਡਾ ਵੱਲੋਂ ਅਰਥਾਂ ਸਹਿਤ ਕੀਤੀ ਗਈ ਵਿਆਖਿਆ ਨੇ ਸੰਗਤਾਂ ਨੂੰ ਬਾਵਨ ਅੱਖਰੀ ਬਾਣੀ ਦੀ ਸਾਰ ਸਮਝਾੳਣ ‘ਚ ਅਹਿਮ ਭੁਮਿਕਾ ਨਿਭਾਈ। ਗੁਰੁੂ ਅਰਜਨ ਦੇਵ ਦੀ ਵੱਲੋਂ ਨਿਮਾਣੇ ਅਤੇ ਸੂਝਵਾਨ ਤਰੀਕੇ ਦੀ ਵਰਤੋਂ ਕਰਦੇ ਹੋਏ ਉਚਾਰੀ ਗਈ ਉਕਤ ਬਾਣੀ ਨੂੰ ਸੰਗਤਾਂ ਨੂੰ ਪੜਣ ਦਾ ਵੀ ਗਿਆਨੀ ਮਾਰਕੰਡਾ ਨੇ ਸੱਦਾ ਦਿੱਤਾ।ਸਮਾਪਤੀ ਸਮਾਗਮਾਂ ਦੌਰਾਨ ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਪਰਮਜੀਤ ਸਿੰਘ ਰਾਣਾ ਨੇ ਗਿਆਨੀ ਮਾਰਕੰਡਾ ਨੂੰ ਸ਼ਾਲ ਅਤੇ ਸਿਰੋਪਾਓ ਦੇਕੇ ਸਨਮਾਨਿਤ ਕੀਤਾ।ਰਾਣਾ ਨੇ ਕਿਹਾ ਕਿ ਸ੍ਰੀ ਗੁਰੁ ਗ੍ਰੰਥ ਸਾਹਿਬ ਗੁਰਮਤਿ ਦੇ ਮੋਤੀਆਂ ਦਾ ਭੰਡਾਰ ਹੈ ਪਰ ਲੋੜ ਹੈ ਅਸੀ ਆਪਣੇ ਦੁਨਿਆਵੀ ਕਾਰਜਾਂ ਤੋਂ ਸਮਾਂ ਕੱਢਕੇ ਉਸਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਇਸ ਮੌਕੇ ਦਿੱਲੀ ਕਮੇਟੀ ਦੇ ਮੈਂਬਰ ਦਰਸ਼ਨ ਸਿੰਘ ਮੌਜੂਦ ਸਨ।
Punjab Post Daily Online Newspaper & Print Media