
ਅੰਮ੍ਰਿਤਸਰ, 24 ਫਰਵਰੀ (ਸਾਜਨ) – ਪੁਲਿਸ ਪ੍ਰਸ਼ਾਸਨ ਵਲੋਂ ਭਰੂਣ ਹੱਤਿਆ ਨੂੰ ਰੋਕਣ ਅਤੇ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਜੋ ਮੁਹਿੰਮ ਚਲਾਈ ਗਈ ਮੁਹਿੰਮ ਵਿੱਚ ਅੇੈਸ.ਐਸ.ਪੀ ਬਟਾਲਾ ਇੰਦਰਬੀਰ ਸਿੰਘ ਵਲੋਂ ਪਾਏ ਜਾ ਰਹੇ ਯੌਗਦਾਨ ਦੇ ਮੱਦੇਨਜਰ ਉਨਾਂ ਨੂੰ ਆਲ ਕਲੋਥ ਮਾਰਕੀਟ ਐੇਸੋਸੀਏਸ਼ਨ ਦੇ ਪ੍ਰਧਾਨ ਗਿਨੀ ਭਾਟੀਆ ਵਲੋਂ ਸਨਮਾਨਿਤ ਕੀਤਾ ਗਿਆ।ਐਸ.ਐਸ.ਪੀ ਇੰਦਰਬੀਰ ਸਿੰਘ ਨੇ ਗਿਨੀ ਭਾਟੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਰੂਣ ਵਿੱਚ ਹੱਤਿਆ ਕਰਨਾ ਇਕ ਬਹੁਤ ਵੱਡਾ ਕਲੰਕ ਹੈ।ਉਨ੍ਹਾਂ ਕਿਹਾ ਕਿ ਧੀਆਂ ਸਾਡੇ ਦੇਸ਼ ਦਾ ਭੱਵਿਖ ਹਨ ਅਤੇ ਜਿਹੜੇ ਲੋਕ ਧੀਆਂ ਦੀ ਭਰੂਣ ਹੱਤਿਆ ਕਰ ਦਿੰਦੇ ਹਨ ਉਨ੍ਹਾਂ ਨੂੰ ਅਪੀਲ ਹੈ ਕਿ ਧੀਆਂ ਦੀ ਜਿੰਦਗੀ ਬਹੁਤ ਹੀ ਜਰੂਰੀ ਹੈ, ਕਿਉਕਿ ਧੀਆਂ ਹੀ ਪਰਿਵਾਰ ਨੂੰ ਇਕਜੂੱਟ ਰੱਖਦੀਆਂ ਹਨ।ਗਿਨੀ ਭਾਟੀਆ ਨੇ ਕਿਹਾ ਕਿ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਪੁੁਿਲਸ ਪ੍ਰਸ਼ਾਸਨ ਵਲੋਂ ਜੋ ਮੁਹਿੰਮ ਚਲਾਈ ਗਈ ਹੈ ਉਹ ਬੜੀ ਹੀ ਸਲਾਘਾਯੋਗ ਹੈ ਅਤੇ ਹਰ ਕਿਸੇ ਨੂੰ ਇਕਜੂੱਟ ਹੋ ਕੇ ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਪੰਜਾਬ ਨੂੰ ਖੂਸ਼ਹਾਲ ਪੰਜਾਬ ਬਣਾਇਆ ਜਾ ਸਕੇ।ਇਸ ਮੌਕੇ ਰਾਹੁਲ ਅਰੋੜਾ, ਪ੍ਰਿੰਸ, ਪਰਮਜੀਤ ਸਿੰਘ ਭਾਟੀਆ ਆਦਿ ਮੌਜੂਦ ਸਨ।
Punjab Post Daily Online Newspaper & Print Media