
ਅੰਮ੍ਰਿਤਸਰ, 24 ਫਰਵਰੀ (ਸਾਜਨ) – ਥਾਣਾ ਗੇਟ ਹਕੀਮਾ ਦੇ ਬਾਹਰ ਮੱਖਣ ਪੁੱਤਰ ਆਲਮ ਵਾਸੀ ਨੰਦ ਵਿਹਾਰ ਨੇ ਪੁਲਿਸ ਪ੍ਰਸ਼ਾਸਨ ਵਲੋਂ ਕੋਈ ਵੀ ਕਾਰਵਾਈ ਨਾ ਕਰਨ ਦੇ ਦੌਸ਼ ਲਗਾਉਂਦੇ ਹੋਏ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ 7-8 ਮਹੀਨੇ ਪਹਿਲਾਂ ਅਲੀ, ਜਾਤੂ ਅਤੇ ਜੱਗੂ ਨੇ ਆਪਣੇ ਹੋਰ ਸਾਥੀਆਂ ਦੀ ਮਿਲੀ ਭੂਗਤ ਦੇ ਨਾਲ ਮੇਰੇ ਘਰੋਂ 24 ਤੋਲੇ ਸੋਨੇ ਦੇ ਗਹਿਣੇ, 750 ਗ੍ਰਾਮ ਚਾਂਦੀ ਅਤਟ 3 ਲੱਖ 17 ਹਜਾਰ ਰੁਪਏ ਮੇਰੇ ਘਰੋਂ ਚੋਰੀ ਕਰ ਲਏ।ਉਨ੍ਹਾਂ ਕਿਹਾ ਕਿ ਜਦੋਂ ਸਾਨੂੰ ਪਤੱਾ ਲਗਾ ਕਿ ਚੋਰੀ ਅਲੀ, ਜਾਤੂ ਅਤੇ ਜੱਗੂ ਅਤੇ ਉਸਦੇ ਸਾਥੀਆ ਵਲੋਂ ਕੀਤੀ ਗਈ ਹੈ ਤਾਂ ਅਸੀ ਇਸ ਸਬੰਧੀ ਥਾਣਾ ਹਕੀਮਾਂ ਗੇਟ ਦਰਖਾਸਤ ਦਿੱਤੀ ਸੀ।ਜਿਸ ਦੇ ਬਾਅਦ ਸਾਰੀ ਬਰਾਦਰੀ ਦੇ ਸਾਹਮਣੇ ਹੀ ਦੋਸ਼ੀਆ ਨੇ ਮੇਰੇ ਘਰੋਂ ਚੋਰੀ ਕੀਤਾ ਸਮਾਨ ਦਾ ਜੂਰਮ ਮੰਨਿਆ ਤੇ ਆਪਣੀ ਗਲਤੀ ਦਾ ਅਹਿਸਾਸ ਕੀਤਾ ਅਤੇ ਅਪਾਰ ਸਿੰਘ ਜੋ ਕਿ ਪ੍ਰਧਾਨ ਹੈ ਉਸ ਨੇ ਸਾਰੀ ਜੂਮੇਵਾਰੀ ਆਪਣੀ ਲਈ ਕਿ ਉਹ ਇਨ੍ਹਾਂ ਚੋਰਾਂ ਕੋਲੋੰ ਮੇਰਾ ਚੋਰੀ ਸਮਾਨ ਵਾਪਸ ਲੇਕੇ ਦੇਵੇਗਾ।ਪਰ ਇਸ ਦੇ ਬਾਵਜੂਦ ਵੀ ਨਾ ਤੇ ਪਾਰ ਸਿੰਘ ਨੇ ਸਾਨੂੰ ਸਾਡਾ ਸਮਾਨ ਦਿੱਤਾ ਅਤੇ ਨਾਂ ਹੀ ਪੇਸੇ।ਇਸ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।ਉਨ੍ਹਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਦੋਸ਼ਿਆ ਦੇ ਖਿਲਾਫ ਸੱਖਤ ਕਾਰਵਾਈ ਕੀਤੀ ਜਾਵੇ।ਇਸ ਸਬੰਧੀ ਜਦੋਂ ਥਾਣਾ ਹਕੀਮਾ ਗੇਟ ਦੇ ਐਸਐਚੳ ਪ੍ਰਵੇਸ਼ ਚੋਪੜਾ ਨਾਲ ਫੋਨ ਰਾਹੀ ਰਾਬਤਾ ਕੀਤਾ ਗਿਆ ਤਾਂ ਉਨਹਾਂ ਕਿਹਾ ਕਿ ਸਾਰੇ ਮਸਲੇ ਦੀ ਇੰਕਵਾਰੀ ਕਰਕੇ ਭੇਜ ਦਿੱਤੀ ਗਈ ਹੈ।ਜੋ ਵੀ ਉਚ ਅਫਸਰਾਂ ਦਾ ਹੁੱਕਮ ਹੋਵੇਗਾ ਉਸ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ।
Punjab Post Daily Online Newspaper & Print Media