
ਬਟਾਲਾ, 26 ਫਰਵਰੀ (ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਵਿਖੇ ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ ਦੀ ਦੇਖ ਰੇਖ ਅਤੇ ਸਮੁਚੇ ਸਟਾਫ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਵਿਦਾਇਗੀ ਪਾਰਟੀ ਆਯੋਜਿਤ ਕੀਤੀ ਗਈ।ਇਸ ਸਮਾਗਮ ਦੌਰਾਨ ਗਿਆਰਵੀ ਦੇ ਵਿਦਿਆਰਥੀਆਂ ਵੱਲੋ ਆਪਣੇ ਸੀਨੀਅਰ ਨੂੰ ਪਾਰਟੀ ਦਿਤੀ ਜਿਸ ਵਿਚ ਗੀਤ, ਭੰਗੜੇ, ਸਕਿੱਟਾਂ ਤੇ ਸੱੱਭਿਆਚਾਰਕ ਵੰਨਗੀਆਂ ਪੇਸ ਕੀਤੀਆਂ।ਸਮਾਜਿਕ ਮਸਲਿਆਂ ਜਿਵੇ, ਮਾਦਾ ਭਰੂਣ ਹੱਤਿਆ, ਦਹੇਜ ਪ੍ਰਥਾ ਤੇ ਨਸ਼ਿਆਂ ਦੀ ਸਮੱਸਿਆ ਨੂੰ ਸਮੁਚੇ ਸਮਾਗਮ ਦੌਰਾਨ ਕੀਤੀ ਚਰਚਾ ਵਿਚ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ ਗਈ।ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ ਨੇ ਵਿਦਿਆਰਥੀਆਂ ਨੂੰ ਸਬੋਧਨ ਕਰਦਿਆ ਕਿਹਾ ਕਿ ਵਿਦਿਆਰਥੀਆਂ ਦਾ ਇੱਕੋ ਇੱਕ ਟੀਚਾ ਹੋਣਾ ਚਾਹੀਦਾ ਹੈ ਕਿ ਜਿੰਦਗੀ ਵਿਚ ਕਾਮਯਾਬ ਹੋਣ, ਇਹ ਤਾਂ ਹੀ ਹੋ ਸਕਦਾ ਹੈ ਜੇਕਰ ਵਿਦਿਆਰਥੀ ਨਿਤ ਜੀਵਨ ਵਿਚ ਪੜਾਈ ਵੱਲ ਧਿਆਨ ਦੇਣ, ਮਾਤਾ ਪਿਤਾ ਤੇ ਅਧਿਆਪਕਾ ਦਾ ਮਾਣ ਸਨਮਾਨ ਬਣਾਈ ਰੱਖਣ।ਇਸ ਮੌਕੇ ਸਮੂਹ ਸਟਾਫ ਵੱਲੋ ਵਿਦਿਆਰਥੀਆਂ ਨੂੰ ਸ਼ੁਭਇਛਾਂਵਾਂ ਦਿਤੀਆਂ ਗਈ ਕਿ ਉਹ ਜਿੰਦਗੀ ਵਿਚ ਤਰੱਕੀਆਂ ਕਰਨ।ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋ ਅਧਿਆਪਕਾਂ ਨੂੰ ਸਨਮਾਨ ਚਿੰਨ ਭੇਟ ਕੀਤੇ ਗਏ।ਇਸ ਸਮਾਗਮ ਵਿਚ ਵਿਦਿਆਰਥੀਆਂ ਤੋ ਇਲਾਵਾ ਲਖਵਿੰਦਰ ਸਿੰਘ, ਨੀਰੂ ਬਾਲਾ, ਪਰਦੀਪ ਕੌਰ, ਸੁਖਬੀਰ ਕੌਰ, ਸਾਮ ਕੁਮਾਰ ਪਰਾਸਰ, ਸੰਪੂਰਨ ਸਿੰਘ, ਪਰਮਜੀਤ ਸਿੰਘ ਚੀਮਾਂ, ਗੁਰਭੇਜ ਸਿੰਘ, ਅਜਮੇਰ ਸਿੰਘ, ਹਰਪ੍ਰੀਤ ਸਿੰਘ, ਨਰਿੰਦਰ ਬਿਸ਼ਟ, ਸੁਖਦੇਵ ਸਿੰਘ, ਮਨਪ੍ਰੀਤ ਕੌਰ, ਲਵਲੀ ਸੰਦਲ, ਗੁਰਦੀਸ਼ ਕੌਰ, ਸਤਵਿੰਦਰ ਬਾਲਾ, ਮਨਦੀਪ ਕੌਰ, ਪਰਮਜੀਤ ਕੌਰ, ਮਨਪ੍ਰੀਤ ਕੌਰ,ਰਜਵੰਤ ਕੌਰ, ਆਦਿ ਸਮੂਹ ਸਟਾਂਫ ਮੈਬਰ ਹਾਜਰ ਸਨ।
Punjab Post Daily Online Newspaper & Print Media