Monday, July 14, 2025
Breaking News

ਹੋਲੀ ਤੋਂ ਪਹਿਲਾਂ ਹੀ ਭਗਵਾਨ ਸਿੰਘ ਨੂੰ ਲੱਗੇ ਈਸ਼ਵਰ ਦੀ ਕ੍ਰਿਪਾ ਦੇ ਰੰਗ 50 ਹਜਾਰ ਦੀ ਲੱਗੀ ਲਾਟਰੀ

ਰੂਪ ਚੰਦ ਲਾਟਰੀ ਦੀ ਦੁਕਾਨ ਤੋਂ ਫਾਜਿਲਕਾ ਵਿੱਚ ਲਗਾਤਾਰ ਤੀਜੀ ਵਾਰ ਨਿਕਲਿਆ ਇਨਾਮ

PPN2802201512

ਫਾਜ਼ਿਲਕਾ, 28 ਫਰਵਰੀ (ਵਨੀਤ ਅਰੋੜਾ) – ਰੂਪ ਚੰਦ ਲਾਟਰੀ ਵਿਕਰੇਤਾ ਦੀ ਦੁਕਾਨ ਤੋਂ ਫਾਜਿਲਕਾ ਨਿਵਾਸੀ ਭਗਵਾਨ ਸਿੰਘ ਪੁੱਤਰ ਲਖਵੀਰ ਸਿੰਘ ਨੂੰ ਹੋਲੀ ਤੋਂ ਪਹਿਲਾਂ ਹੀ ਈਸਵਰ ਨੇ ਆਪਣੀ ਕ੍ਰਿਪਾ  ਦੇ ਰੰਗ ਲਗਾਉਂਦੇ ਹੋਏ 50 ਹਜਾਰ ਦਾ ਇਨਾਮ ਦਿੱਤਾ ਹੈ।ਜਾਣਕਾਰੀ ਦਿੰਦੇ ਮੇਹਰੀਆਂ ਬਾਜ਼ਾਰ ਸਥਿਤ ਰੂਪ ਚੰਦ ਲਾਟਰੀ ਵਿਕਰੇਤਾ ਦੇ ਸੰਚਾਲਕ ਰੂਪ ਚੰਦ ਨੇ ਦੱਸਿਆ ਕਿ ਪੰਜਾਬ ਸਟੇਟ ਵੀਕਲੀ ਲਾਟਰੀ ਜਿਸ ਦਾ ਡਰਾਅ 27 ਫਰਵਰੀ 2015 ਨੂੰ ਨਿਕਲਿਆ ਸੀ, ਵਿੱਚ ਦੂਜਾ ਇਨਾਮ 50 ਹਜਾਰ ਰੁਪਏ ਦਾ ਟਿਕਟ ਨੰਬਰ 020353 ਉੱਤੇ ਭਗਵਾਨ ਸਿੰਘ ਪੁੱਤਰ ਲਖਬੀਰ ਸਿੰਘ ਦਾ ਨਿਕਲਿਆ।ਭਗਵਾਨ ਸਿੰਘ ਨੇ ਦੱਸਿਆ ਕਿ ਉਹ ਫਾਜਿਲਕਾ ਵਿੱਚ ਲੱਕੜੀ ਦਾ ਮਿਸਤਰੀ ਹੈ ਅਤੇ ਮੁਸ਼ਕਲ ਨਾਲ ਆਪਣੇ ਪਰਿਵਾਰ ਦਾ ਪਾਲਣ ਪੋਸਣਾ ਕਰਦਾ ਹੈ, ਜਿਸ ਦੀ ਅੱਜ ਈਸ਼ਵਰ ਨੇ ਸੁਣ ਲਈ।ਰੂਪ ਚੰਦ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਸ ਨੇ ਭਗਵਾਨ ਸਿੰਘ ਦੇ ਘਰ ਜਾ ਕੇ 50 ਹਜਾਰ ਦਾ ਇਨਾਮ ਨਿਕਲਣ ਸਬੰਧੀ ਦੱਸਿਆ ਤਾਂ ਉਸ ਦੇ ਘਰ ਵਿੱਚ ਹੋਲੀ ਤੋਂ ਪਹਿਲਾਂ ਹੀ ਹੋਲੀ ਦਾ ਮਾਹੌਲ ਬਣ ਗਿਆ।ਭਗਵਾਨ ਸਿੰਘ ਨੇ ਦੱਸਿਆ ਕਿ ਇਹ ਪੈਸੇ ਉਹ ਆਪਣੇ ਬੱਚਿਆਂ ਦੀ ਪੜਾਈ ਉੱਤੇ ਖਰਚ ਕਰੇਗਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰੂਪ ਚੰਦ ਲਾਟਰੀ ਵਿਕਰੇਤਾ ਦੀ ਦੁਕਾਨ ਤੋਂ ਪੰਜਾਬ ਸਟੇਟ ਵੀਕਲੀ ਇਨਾਮ  ਦੇ ਪਹਿਲੇ ਇਨਾਮ ਦੇ ਪੰਜ-ਪੰਜ ਲੱਖ ਦੇ ਚਾਰ ਅਤੇ 50-50 ਹਜਾਰ  ਦੇ ਤਿੰਨ ਵਾਰ ਈਨਾਮ ਨਿਕਲ ਚੁੱਕੇ ਹਨ ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply