Thursday, July 31, 2025
Breaking News

ਬਾਰ੍ਹਵੀਂ ਦੀ ਅੰਗ੍ਰੇਜੀ ਪ੍ਰੀਖਿਆ ਦੋਰਾਨ ਵਿਸ਼ੇਸ਼ ਉੱਡਣ ਦਸਤੇ ਵੱਲੋਂ ਕਈ ਸਕੂਲਾਂ ‘ਚ’ ਦਸਤਕ

ਸਿੱਖਿਆ ਵਿਭਾਗ ਵਲੋਂ ਨਾਜ਼ੁਕ ਐਲਾਨੇ ਕਈ ਸਕੂਲਾਂ ਵਿਚ ਹੋਈ ਵੀਡੀਓਗ੍ਰਾਫੀ

ਛੇਹਰਟਾ, 28 ਫਰਵਰੀ (ਕੁਲਦੀਪ ਸਿੰਘ ਨੋਬਲ) – ਨਕਲ ਦੇ ਖਿਲਾਫ ਛੇੜੀ ਗਈ ਸੂਬਾ ਪੱਧਰੀ ਮੁਹਿੰਮ ਨੂੰ ਜਾਰੀ ਰੱਖਦਿਆਂ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਸ਼ਨੀਵਾਰ ਨੂੰ ਅੰਗ੍ਰੇਜੀ ਦੇ ਪਹਿਲੇ ਪੇਪਰ ਦੌਰਾਨ ਸਿੱਖਿਆ ਵਿਭਾਗ ਵੱਲੋਂ ਨਿਯੁੱਕਤ ਕੀਤੇ ਗਏ ਵਿਸ਼ੇਸ਼ ਉੱਡਣ ਦਸਤਿਆਂ ਵੱਲੋਂ ਵੱਖ ਵੱਖ ਸ਼ਹਿਰੀ ਤੇ ਪੇਂਡੂ ਖੇਤਰਾਂ ਦੇ ਸਕੂਲਾਂ ਦਾ ਤੂਫਾਨੀ ਦੌਰਾ ਕੀਤਾ ਗਿਆ, ਜਿਸ ਦੌਰਾਨ ਜਿਲੇ ਦੇ ਸਾਰੇ ਸਕੂਲਾਂ ਦੇ ਬੱਚੇ ਬਿਨਾਂ ਨਕਲ ਪੇਪਰ ਦਿੰਦੇ ਵੇਖੇ ਗਏ। ਡੀਈਓ ਸੈਕੰਡਰੀ ਸਤਿੰਦਰਬੀਰ ਸਿੰਘ ਦੀ ਅਗਵਾਈ ਵਾਲੀ ਟੀਮ ਦੇ ਵੱਲੋਂ ਅੱਜ ਬਾਰ੍ਹਵੀਂ ਦੇ ਅੰਗ੍ਰੇਜੀ ਦੇ ਸਿਲਸਿਲੇ ਵਾਰ ਪੇਪਰ ਦੇ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੱਬੋਵਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ 3 ਤੇ 6, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਈਆ-4, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੱਜਲਵੱਡੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲ੍ਹੀਆਂ ਆਦਿ ਕਈ ਸਕੂਲਾਂ ਵਿਚ ਦਸਤਕ ਦਿੱਤੀ ਗਈ, ਪਰ ਇੰਨਾਂ ਸਕੂਲਾਂ ਦੇ ਵਿੱਚ ਬਾਰ੍ਹਵੀਂ ਦੀ ਪ੍ਰੀਖਿਆ ਬੇਹਤਰ ਪ੍ਰਬੰਧਾਂ ਹੇਂਠ ਤੇ ਬਿਨਾਂ ਨਕਲ ਦੇ ਹੁੰਦੀ ਵੇਖੀ ਗਈ।ਇੰਨਾਂ ਸੈਂਟਰਾਂ ਦੀ ਕਾਰਗੁਜਾਰੀ ਤੇ ਉੱਡਣ ਦਸਤੇ ਵੱਲੋਂ ਪੂਰਨ ਰੂਪ ਵਿੱਚ ਜਿੱਥੇ ਸੰਤੁਸ਼ਟੀ ਪ੍ਰਗਟ ਕੀਤੀ ਗਈ ।ਇੱਥੇ ਇਹ ਦੱਸਣਯੋਗ ਹੈ ਕਿ ਇਸ ਵਾਰ ਸਿੱਖਿਆ ਵਿਭਾਗ ਵਲੋਂ ਨਕਲ ਨੂੰ ਲੈ ਕੇ 51 ਸਕੂਲ ਨਾਜੂਕ ਘੌਸ਼ਿਤ ਕੀਤੇ ਗਏ ਹਨ, ਜਿੰਨਾਂ ਵਿਚ ਗੁਰੂ ਅਰਜੁਨ ਦੇਵ ਪਬਲਿਕ ਸਕੂਲ ਦਿਆਲਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਬਾਗ ਬਲਾਕ-2 ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ (ਲੜਕੇ) ਵਿਚ ਪੰਜਾਬ ਸਕੂਲ ਸਿੱਖਿਆਂ ਬੌਰਡ ਵਲੋਂ ਪੂਰੇ ਪੇਪਰ ਦੀ ਵੀਡੀਓਗ੍ਰਾਫੀ ਕਰਵਾਈ ਗਈ ਅਤੇ ਇੰਨਾਂ 51 ਨਾਜੂਕ ਸਕੂਲਾਂ ਵਿਚ ਡੀਸੀ ਦਫਤਰ ਤੇ ਡੀਈਓ ਦਫਤਰ ਵਲੋਂ ਅਬਜਰਵਰ ਤੈਨਾਤ ਕੀਤੇ ਗਏ ਜਿੰਨਾਂ ਵਲੋਂ ਇੰਨਾਂ ਸੈਂਟਰਾਂ ‘ਤੇ ਬਾਜ ਅੱਖ ਰੱਖੀ ਗਈ। ਇਸ ਤੋਂ ਇਲਾਵਾ ਜਿਲਾ ਸਾਇੰਸ ਸੁਪਰਵਾਈਜਰ ਸੁਦੀਪ ਕੌਰ ਤੇ ਉਨਾਂ ਦੀ ਟੀਮ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਗੋਮਾਹਲ, ਮਾਹਲ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਗੱਗੋਮਾਹਲ, ਨਵਜੋਤੀ ਸੀਨੀਅਰ ਸੈਕੰਡਰੀ ਸਕੂਲ ਗੱਗੋਮਾਹਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਨਾਲਾ (ਲੜਕੇ) ਆਦਿ ਸਕੂਲਾਂ ਵਿੱਚ ਗਏ, ਜਿੱਥੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਦੇ ਪ੍ਰਬੰਧ ਤਸੱਲੀ ਪ੍ਰਗਟਾਈ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply