Sunday, September 13, 2026

ਸਰਕਾਰੀ ਹਾਈ ਸਕੂਲ ਸਾਰਚੂਰ ਵਿਖੇ ਵਿਦਾਇਗੀ ਪਾਰਟੀ ਤੇ ਇਨਾਂਮ ਵੰਡ ਸਮਾਰੋਹ

PPN0103201503
ਬਟਾਲਾ, 1 ਮਾਰਚ (ਨਰਿੰਦਰ ਬਰਨਾਲ) – ਵਿਦਿਆਰਥੀਆਂ ਵਿੱਚ ਪੜਨ ਦੀ ਚੇਟਕ ਪੈਦਾ ਕਰਨ ਦੇ ਮਕਸਦ ਨਾਲ ਸਰਕਾਰੀ ਹਾਈ ਸਕੂਲ ਸਾਰਚੂਰ (ਗੁਰਦਾਸਪੁਰ) ਵਿਖੇ ਮੁੱਖ ਅਧਿਆਪਕ ਸਵਿੰਦਰ ਸਿੰਘ ਤੇ ਸਮੁੱਚੇ ਸਕੂਲ ਸਟਾਫ ਦੀ ਦੇਖ ਰੇਖ ਵਿਚ ਸਕੂਲ ਵਿਖੇ ਦਸਵੀਂ ਜਮਾਤ ਨੂੰ ਵਿਦਾਇਗੀ ਪਾਰਟੀ ਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਸਮੇਂ ਵਿਦਿਆਰਥੀਆਂ ਵੱਲੋ ਗਿੱਧਾ, ਭੰਗੜਾ, ਸਕਿੱਟਾ ਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਕਵਿਤਾਵਾ ਤੇ ਗੀਤ ਪੇਸ ਕੀਤੇ ਗਏ, ਜਿੰਨਾ ਵਿਚ ਮਾਦਾ ਭਰੂਣ ਹੱਤਿਆ, ਨਕਲ ਵਿਰੋਧੀ ਗੀਤ, ਅਨੂਸਾਸਨ ਤੇ ਪੜਾਈ ਦੀ ਮਹੱਤਤਾ ਵਾਲੀਆ ਵੰਨਗੀਆ ਪੇਸ ਕੀਤੀਆਂ ਗਈ।ਖੇਡਾਂ ਤੇ ਵੱਖ ਵੱਖ ਵਿਦਿਅਕ ਮੁਕਾਬਲਿਆਂ ਵਿਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਵੀ ਕੀਤੇ ਗਏ।ਇਸ ਮੌਕੇ ਸਕੂਲ ਸਟਾਫ ਵਿਚ ਮੁੱਖ ਅਧਿਆਪਕ ਸਵਿੰਦਰ ਸਿਘ, ਕੁਲਵਿੰਦਰ ਸਿੰਘ, ਇੰਦਰਜੀਤ ਸਿੰਘ, ਗੁਰਪ੍ਰੀਤ ਸਿੰਘ, ਨੀਤੂ, ਮੀਨੂ, ਪ੍ਰਭਜੋਤ ਕੌਰ ਪੀ  ਟੀ ਆਈ ਤੇ ਸਕੂਲ ਮੈਨੇਜਮੈਟ ਕਮੇਟੀ ਦੇ ਮੈਬਰ ਹਾਜਰ ਸਨ।ਪ੍ਰੋਗਰਾਮ ਦੌਰਾਨ ਦੌਰ ਗਾਈਡੈਸ ਅਧਿਆਪਕ ਗੁਰਪ੍ਰੀਤ ਸਿੰਘ ਸਟੇਜ ਸਕੱਤਰ ਦੀ ਭੂਮਿਕਾ ਬਾ ਖੂਬੀ ਨਾਲ ਨਿਭਾਈ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply