
ਬਟਾਲਾ, 1 ਮਾਰਚ (ਨਰਿੰਦਰ ਬਰਨਾਲ) – ਵਧੀਕ ਜ਼ਿਲ੍ਹਾ ਲੋਕ ਸੰਪਰਕ ਦਫਤਰ ਬਟਾਲਾ ਦੇ ਸੇਵਾਦਾਰ ਰੁਲਦੂ ਰਾਮ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿੱਚ 34 ਸਾਲ ਸੇਵਾਵਾਂ ਨਿਭਾਉਣ ਤੋਂ ਬਾਅਦ ਸੇਵਾ ਮੁਕਤ ਹੋ ਗਏ ਹਨ । ਰੁਲਦੂ ਰਾਮ ਦੀ ਰਿਟਾਇਰਮੈਂਟ ਮੌਕੇ ਦਫਤਰ ਸਟਾਫ ਵੱਲੋਂ ਉਨ੍ਹਾਂ ਨੂੰ ਨਿੱਘੀ ਵਦਾਇਗੀ ਦਿੱਤੀ ਗਈ । ਏ.ਡੀ.ਪੀ.ਆਰ.ਓ. ਦਫਤਰ ਬਟਾਲਾ ਵਿਖੇ ਰਿਟਾਇਰਮੈਂਟ ਪਾਰਟੀ ਦੌਰਾਨ ਸਹਾਇਕ ਲੋਕ ਸੰਪਰਕ ਬਟਾਲਾ ਸ. ਇੰਦਰਜੀਤ ਸਿੰਘ ਨੇ ਲੋਕ ਸੰਪਰਕ ਵਿਭਾਗ ਵਿੱਚ ਰੁਲਦੂ ਰਾਮ ਵੱਲੋਂ ਨਿਭਾਈਆਂ ਸੇਵਾਵਾਂ ਨੂੰ ਯਾਦ ਕੀਤਾ । ਉਨ੍ਹਾਂ ਕਿਹਾ ਕਿ ਰੁਲਦੂ ਰਾਮ ਨੇ ਵਿਭਾਗ ਵਿੱਚ ਆਪਣੀ ਸਾਰੀ ਨੌਕਰੀ ਦੌਰਾਨ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਕੰਮ ਕੀਤਾ, ਜੋ ਕਿ ਦੂਸਰੇ ਕਰਮਚਾਰੀਆਂ ਲਈ ਮਿਸਾਲ ਹੈ । ਇਸ ਮੌਕੇ ਸਮੂਹ ਸਟਾਫ ਨੇ ਸੇਵਾਦਾਰ ਰੁਲਦੂ ਰਾਮ ਦੇ ਬੇਹਤਰ ਭਵਿਖ, ਲੰਮੀ ਤੇ ਨਿਰੋਈ ਜ਼ਿੰਦਗੀ ਦੀ ਕਾਮਨਾ ਕੀਤੀ। ਇਸੇ ਦੌਰਾਨ ਦਫਤਰ ਸਟਾਫ ਵੱਲੋਂ ਸੇਵਾਮੁਕਤੀ ਮੌਕੇ ਰੁਲਦੂ ਰਾਮ ਨੂੰ ਸਨਮਾਨਤ ਵੀ ਕੀਤਾ ਗਿਆ ।
ਇਸ ਮੌਕੇ ਰੁਲਦੂ ਰਾਮ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਤੋਂ ਇਲਾਵਾ ਦਫਤਰੀ ਸਟਾਫ ਵਿੱਚ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫਸਰ ਸਤਨਾਮ ਸਿੰਘ, ਬਾਊ ਚੂੜਾਮਨੀ, ਸਤਨਾਮ ਸਿੰਘ, ਸ਼ਸ਼ੀ ਬਾਲਾ, ਰਮਨੀਕ ਸਿੰਘ, ਸੁਖਪਾਲ ਸਿੰਘ ਸੇਖਵਾਂ, ਬਲਰਾਜ ਸਿੰਘ, ਸਿਮਰਨ ਨਾਥ, ਬਲਵੰਤ ਸਿੰਘ, ਪਲਵਿੰਦਰ ਸਿੰਘ ਆਦਿ ਹਾਜ਼ਰ ਸਨ ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media