Saturday, September 12, 2026

ਯੂਨੀਵਰਸਿਟੀ ਵੱਲੋਂ ਅੰਮ੍ਰਿਤਸਰ ਕੈਂਪਸ, ਰਿਜ਼ਨਲ ਕੈਂਪਸਾਂ ਅਤੇ ਕਾਂਸਟੀਚੁਐਂਟ ਕਾਲਜਾਂ ਲਈ ਕਮੇਟੀ ਅਗੇਂਸਟ ਸੈਕਸ਼ੂਅਲ ਹਰਾਸਮੈਂਟ ਦਾ ਗਠਨ

ਅੰਮ੍ਰਿਤਸਰ, ੩ ਮਾਰਚ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਯੂਨੀਵਰਸਿਟੀ ਕੈਂਪਸ ਅੰਮ੍ਰਿਤਸਰ, ਰਿਜ਼ਨਲ ਕੈਂਪਸਾਂ ਅਤੇ ਕਾਂਸਟੀਚੁਐਂਟ ਕਾਲਜਾਂ ਲਈ ਕਮੇਟੀ ਅਗੇਂਸਟ ਸੈਕਸ਼ੂਅਲ ਹਰਾਸਮੈਂਟ ਗਠਨ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਸ਼ਰਨਜੀਤ ਸਿੰਘ ਢਿੱਲੋਂ, ਰਜਿਸਟਰਾਰ ਨੇ ਦੱਸਿਆ ਕਿ ਯੂਨੀਵਰਸਿਟੀ ਕੈਂਪਸ ਅੰਮ੍ਰਿਤਸਰ ਵਿਖੇ ਇਸ ਕਮੇਟੀ ਦੇ ਪ੍ਰਜ਼ਾਈਡਿੰਗ ਅਫਸਰਕਮ-ਕਨਵੀਨਰ ਸੋਸ਼ਿਆਲੋਜੀ ਵਿਭਾਗ ਤੋਂ ਡਾ. ਗੁਰਪ੍ਰੀਤ ਬੱਲ ਹੋਣਗੇ। ਯੂਨੀਵਰਸਿਟੀ ਕਾਲਜ, ਜਲੰਧਰ ਵਿਖੇ ਸੋਸ਼ਲ ਵਰਕਰ, ਸ੍ਰੀਮਤੀ ਪਰਮਿੰਦਰ ਕੌਰ ਬੇਰੀ ਤੇ ਰਿਜ਼ਨਲ ਕੈਂਪਸ, ਫੱਤੂ ਢੀਂਗਾ, ਸੁਲਤਾਨਪੁਰ ਲੋਧੀ ਵਿਖੇ ਯੂਨੀਵਰਸਿਟੀ ਦੇ ਇਲੈਕਟ੍ਰੌਨਿਕਸ ਵਿਭਾਗ ਦੇ ਪ੍ਰੋਫੈਸਰ, ਡਾ. ਸੁਖਲੀਨ ਬਿੰਦਰਾ ਕਮੇਟੀ ਦੇ ਪ੍ਰਜ਼ਾਈਡਿੰਗ ਅਫਸਰ-ਕਮ-ਕਨਵੀਨਰ ਹੋਣਗੇ।  ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਰਿਜ਼ਨਲ ਕੈਂਪਸ ਜਲੰਧਰ ਵਿਖੇ ਡਾ. ਨਮਰਤਾ ਜੋਸ਼ੀ, ਰਿਜ਼ਨਲ ਕੈਂਪਸ ਗੁਰਦਾਸਪੁਰ ਵਿਖੇ ਡਾ. ਅਨੂ ਸ਼ੀਤਲ, ਰਿਜ਼ਨਲ ਕੈਂਪਸ ਸਠਿਆਲਾ ਵਿਖੇ ਇੰਜੀ. ਮਨਜੀਤ ਕੌਰ, ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ, ਮੁਕੰਦਪੁਰ ਵਿਖੇ ਡਾ. ਚਰਨਜੀਤ ਕੌਰ, ਯੂਨੀਵਰਸਿਟੀ ਕਾਲਜ, ਨਰੋਟ ਜੈਮਲ ਸਿੰਘ ਵਿਖੇ ਡਾ. ਰੁਚੀ ਕੋਹਲੀ, ਯੂਨੀਵਰਸਿਟੀ ਕਾਲਜ, ਵੇਰਕਾ ਵਿਖੇ ਪੁਨੀਤ ਰੰਧਾਵਾ, ਯੂਨੀਵਰਸਿਟੀ ਕਾਲਜ, ਚੂੰਘ ਵਿਖੇ ਡਾ. ਗੁਰਿੰਦਰਜੀਤ ਕੌਰ ਅਤੇ ਯੂਨੀਵਰਸਿਟੀ ਕਾਲਜ, ਮਿੱਠੜਾ ਵਿਖੇ ਮਿਸਜ਼ ਗੁਰਪ੍ਰੀਤ ਕੌਰ ਪ੍ਰਜ਼ਾਈਡਿੰਗ ਅਫਸਰਕਮ-ਕਨਵੀਨਰ ਹੋਣਗੇ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply