Saturday, September 12, 2026

ਵਿਦਿਆਰਥੀਆਂ ਦੇ ਪ੍ਰਬੰਧਕੀ ਹੁਨਰ ਨੂੰ ਵਿਕਸਿਤ ਕਰਨ ਲਈ ਯੂਨੀਵਰਸਿਟੀ ‘ਚ ਕਾਰੋਬਾਰੀ ਮੇਲੇ” ਦਾ ਆਯੋਜਨ ਕਰਵਾਇਆ

GNDU
ਅੰਮ੍ਰਿਤਸਰ, 4 ਮਾਰਚ (ਰੋਮਿਤ ਸ਼ਰਮਾ) – ਵਿਦਿਆਰਥੀਆਂ ਦੇ ਪ੍ਰਬੰਧਕੀ ਹੁਨਰ ਨੂੰ ਵਿਕਸਿਤ ਕਰਨ ਲਈ ਯੂਨੀਵਰਸਿਟੀ  ਬਿਜ਼ਨੈਸ ਸਕੂਲ, ਗੂਰੁ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਕਾਰੋਬਾਰੀ ਮੇਲੇ” ਦਾ ਆਯੋਜਨ ਕਰਵਾਇਆ ਗਿਆ। ਇਸ ਉਪਰਾਲੇ ਨੇ ਉਹਨਾਂ ਵਿਦਿਆਰਥੀਆਂ ਨੂੰ ਇਨਾਮ ਦੁਆਏ ਜਿਹਨਾਂ ਨੇ ਇਸ ਮੇਲੇ ਵਿੱਚ ਕਾਰੋਬਾਰਾਂ ਦੇ ਨਵੇਂ ਵਿਚਾਰਾਂ ਨੂੰ ਬੜੀ ਨਵੀਨਤਾ, ਵਿੱਤੀ ਕਾਰਗੁਜ਼ਾਰੀ ਅਤੇ ਨਿੱਜੀ ਵੱਚਨਬੱਧਤਾ ਨਾਲ ਪੇਸ਼ ਕੀਤਾ।ਇਸ ਮੇਲੇ ਨੂੰ ਪੇਸ਼ ਕਰਨ ਦਾ ਮੁੱਖ ਉਦੇਸ਼ ਸੀ ਕਿ ਅੱਜ ਦੇ ਵਿਦਿਆਰਥੀਆਂ ਨੂੰ ਕੱਲ੍ਹ ਦੇ ਉੱਦਮੀ ਕਾਰੋਬਾਰੀ ਬਣਾਉਣਾ। ਵਿਦਿਆਰਥੀਆਂ ਨੇ ਬੜੀ ਉੱਚ ਕਾਰਜ਼ਸ਼ੈਲੀ ਨੂੰ ਪੇਸ਼ ਕਰਦੇ ਹੋਏ ਵੱਧ ਤੋਂ ਵੱਧ ਮੁਨਾਫਾ ਕਮਾਇਆ।ਇਸ ਮੇਲੇ ਵਿੱਚ ਵੱਖ-ਵੱਖ ਸਟਾਲ ਨੂੰ ਪੇਸ਼ ਕੀਤਾ ਗਿਆ।ਵਿਦਿਆਰਥੀਆਂ ਨੇ ਸ਼ਹਿਰ ਦੀਆਂ ਮਸ਼ੂਹਰ ਦੁਕਾਨਾਂ ਦੇ ਸਟਾਲਾਂ ਨੂੰ ਪੇਸ਼ ਕਰਦੇ ਹੋਏ ਫਰੈਂਚਾਈਜ਼ੀ ਸ਼ੈਲੀ ਨੂੰ ਪੇਸ਼ ਕੀਤਾ। ਇਸ ਮੇਲੇ ਦੀ ਸਫਲਤਾ ਤੇ ਵਿਭਾਗ ਦੇ ਮੁਖੀ ਜੀ ਨੇ ਸਾਰੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ  ਵਧਾਈ ਦਿੰਦੇ ਹੋਏ  ਵਿਦਿਆਰਥੀਆਂ ਦੀ ਇਸ ਮੇਲੇ ਵਿੱਚ ਭਾਗ ਲੈਣ ਲਈ ਸ਼ਲਾਘਾ ਕੀਤੀ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply