Saturday, October 17, 2026

ਲਾਈਫ ਲੌਂਗ ਲਰਨਿੰਗ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰ ਦਾ ਆਯੋਜਨ

PPN0403201510
ਅੰਮ੍ਰਿਤਸਰ, 4 ਮਾਰਚ (ਰੋਮਿਤ ਸ਼ਰਮਾ) – ਲਾਈਫ ਲੌਂਗ ਲਰਨਿੰਗ ਵਿਭਾਗ ਵੱਲੋਂ ਇਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ । ਇਹ ਲੈਕਚਰ ਪ੍ਰਸਿੱਧ ਆਰਕੀਟੈਕਟ ਸ਼੍ਰੀ ਮਨਮੋਹਨ ਖੰਨਾ, ਡਿਜਾਈਨਰ ਅਤੇ ਡੈਕੋਰੇਟਰ, ਚੰਡੀਗੜ ਵੱਲੋਂ ਦਿੱਤਾ ਗਿਆ, ਜਿਸ ਵਿਚ ਉਨ੍ਹਾਂ ਨੇ ਅੰਦਰੂਨੀ ਸੱਜਾ ਅਤੇ ਡਿਜਾਈਨ ਵਿਚ ਨਵੇ ਈਜਾਦ ਕੀਤੇ ਗਏ ਤਰੀਕਿਆ ਅਤੇ ਅੱਜ ਦੇ ਯੁੱਗ ਵਿਚ ਉਹਨਾਂ ਦੀ ਮਹੱਤਤਾ ਅਤੇ ਜਰੂਰਤ ਉਤੇ ਚਾਨਣਾ ਪਾਇਆ।ਜਿਸ ਤੋਂ ਵਿਦਿਆਰਥੀ ਅਤੇ ਅਧਿਆਪਕ ਦੋਨੋਂ ਬਹੁਤ ਉਤਸ਼ਾਹਿਤ ਅਤੇ ਪ੍ਰੇਰਿਤ ਹੋਏ ।ਇੰਟੀਰੀਅਰ ਡੀਜਾਈਨਿੰਗ ਬਾਰੇ ਉਨ੍ਹਾਂ ਵਿਦਿਆਰਥੀਆਂ ਨੂੰ ਇਸ ਖੇਤਰ ਵਿਚ ਆਉਣ ਲਈ ਉਤਸ਼ਾਹਿਤ ਕੀਤਾ।ਵਿਦਿਆਰਥੀਆਂ ਨੂੰ ਇਸ ਲੈਕਚਰ ਨਾਲ ਕਾਫੀ ਆਤਮ-ਵਿਸ਼ਵਾਸ ਮਿਲਿਆ ਅਤੇ ਇੰਟੀਅਰ ਡੈਕੋਰੇਸ਼ਨ ਜਿਹੇ ਕਿੱਤਾ-ਮੁਖੀ ਕੋਰਸ ਨੂੰ ਆਪਣੀ ਆਮਦਨ ਦਾ ਸਾਧਨ ਬਣਾਉਣ ਲਈ ਕਾਫੀ ਪ੍ਰੇਰਿਤ ਕੀਤਾ ।
ਪ੍ਰੋਫੈਸਰ ਗੁਰਪ੍ਰੀਤ ਕੌਰ, ਡਾਇਰੈਕਟਰ ਵਿਭਾਗ ਨੇ ਉਨ੍ਹਾਂ ਦਾ ਵਿਭਾਗ ਵਿਖੇ ਆਉਣ ਤੇ ਸਵਾਗਤ ਕੀਤਾ। ਸ਼੍ਰੀਮਤੀ ਤੇਜਪਾਲ ਕੌਰ, ਪ੍ਰੋਗਰਾਮ ਅਸਿਸਟੇੈਂਟ, ਸ਼੍ਰੀਮਤੀ ਪਰਮਜੀਤ ਕੌਰ, ਸ਼੍ਰੀਮਤੀ ਗੁਰਸ਼ਰਨ ਕੌਰ, ਸ਼੍ਰੀਮਤੀ ਰੁਬੀਨਾ ਸਿਆਲ ਅਤੇ ਮਿਸ ਰੀਤਿਕਾ ਅਤੇ ਸ਼੍ਰੀਮਤੀ ਮਹਿਮਾਂ ਸ਼ਰਮਾਂ ਇਸ ਮੌਕੇ ਤੇ ਮੋਜੂਦ ਸਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply