
ਜੰਡਿਆਲਾ ਗੁਰੂ, 4 ਮਾਰਚ (ਹਰਿੰਦਰਪਾਲ ਸਿੰਘ / ਵਰਿੰਦਰ ਸਿੰਘ)- ਨਗਰ ਕੋਂਸਲ ਜੰਡਿਆਲਾ ਗੁਰੂ ਚੋਣਾਂ ਵਿੱਚ ਹੋਈ ਭਾਰੀ ਹਾਰ ਤੋਂ ਬਾਅਦ ਪੁਰਾਣੇ ਕਾਂਗਰਸੀ ਵਰਕਰਾਂ ਵਲੋਂ ਆਪਣੇ ਸਿਆਸੀ ਕੈਰੀਅਰ ਨੁੰ ਬਚਾਉਣ ਲਈ ਹੋਰਨਾਂ ਪਾਰਟੀਆਂ ਵੱਲ ਪੈਰ ਵਧਾਉਣੇ ਸ਼ੁਰੂ ਕਰ ਦਿੱਤੇ ਗਏ ਹਨ।ਅਮਨਦੀਪ ਸਿੰਘ ਐਡਵੋਕੇਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਕਾਂਗਰਸ ਪਾਰਟੀ ਦੇ ਪੁਰਾਣੇ ਵਰਕਰ ਸਨ, ਪਰ ਨਗਰ ਕੋਂਸਲ ਚੋਣਾ ਵਿੱਚ ਗਲਤ ਟਿਕਟਾਂ ਵੰਡ ਕੇ ਕਾਂਗਰਸ ਪਾਰਟੀ ਨੇ ਆਪਣੇ ਪੈਰਾ ਵਿਚ ਆਪ ਹੀ ਕੁਹਾੜੀ ਮਾਰ ਲਈ ਹੈ।ਜਦੋਂ ਕਿ ਇਸ ਤੋਂ ਪਹਿਲਾਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾ ਵਿੱਚ ਕਾਂਗਰਸ ਪਾਰਟੀ ਜੰਡਿਆਲਾ ਸ਼ਹਿਰ ਦੀਆਂ ਸਾਰੀਆਂ ਵਾਰਡਾਂ ਵਿਚ ਅੱਗੇ ਜਾ ਰਹੀ ਸੀ।ਐਡਵੋਕੇਟ ਨੇ ਦੱਸਿਆ ਕਿ ਸ਼ਹਿਰ ਦੇ ਮੋਹਤਬਰ ਬੰਦਿਆਂ ਅਤੇ ਪਾਰਟੀ ਵਰਕਰਾਂ ਨਾਲ ਸਲਾਹ ਕਰਨ ਤੋਂ ਬਾਅਦ ਉਹ ਡਾ: ਦਲਜੀਤ ਸਿੰਘ ਜਿਲ੍ਹਾ ਇੰਚਾਰਜ ਦੀ ਰਹਿਨੁਮਾਈ ਹੇਠ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ ਅਤੇ ਹੁਣ ਜਲਦੀ ਹੀ ਜੰਡਿਆਲਾ ਗੁਰੂ ਦੇ ਇੰਚਾਰਜ ਨਰੇਸ਼ ਪਾਠਕ ਨਾਲ ਮਿਲ ਕੇ ਸ਼ਹਿਰ ਦੇ ਚੰਗੇ ਇਮਾਨਦਾਰ, ਸੂਝਵਾਨ ਅਤੇ ਲੋਕ ਸੇਵਾ ਵਾਲੇ ਆਗੂਆਂ ਨੂੰ ਆਮ ਆਦਮੀ ਪਾਰਟੀ ਨਾਲ ਜੋੜਨਗੇ ।ਇਥੇ ਇਹ ਦੱਸਣਯੋਗ ਹੈ ਕਿ ਨਗਰ ਕੋਂਸਲ ਚੋਣਾ ਵਿਚ ਐਡਵੋਕੇਟ ਅਮਨ ਨੂੰ ਉਹਨਾ ਦੀ ਆਪਣੀ ਪੱਕੀ ਵਾਰਡ ਜਿਥੌਂ ਉਹਨਾਂ ਨੇ ਲੋਕਾਂ ਦੀ ਸੇਵਾ ਕੀਤੀ ਵਿਚੋਂ ਹਟਾ ਕੇ ਕਿਸੇ ਦੂਸਰੀ ਵਾਰਡ ਵਿਚ ਭੇਜਿਆ ਜਾ ਰਿਹਾ ਸੀ, ਜਿਸ ਤੋਂ ਨਿਰਾਸ਼ ਹੋ ਕੇ ਉਹਨਾ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media