Wednesday, April 29, 2026

ਨਸ਼ਾ ਛੱਡ ਰਹੇ ਨੌਜਵਾਨਾਂ ਦੇ ਪੁਨਰ ਵਸੇਬੇ ਲਈ ਪੰਜਾਬ ਐਂਡ ਸਿੰਧ ਬੈਂਕ ਆਰਸੇਟੀ ਦਾ ਨਿਵੇਕਲਾ ਉਪਰਾਲਾ

ਡੇਅਰੀ ਫ਼ਾਰਮਿੰਗ ਤੇ ਬਹੁ-ਮੰਤਵੀ ਕਿੱਤਾ ਮੁੱਖੀ ਸਿਖਲਾਈ ਕੋਰਸ ਦੌਰਾਨ ਡੀ. ਸੀ. ਮੋਗਾ ਪੁੱਜੇ

PSB Moga
ਮੋਗਾ, 4  ਮਾਰਚ (ਕੈਂਥ) – ਡਿਪਟੀ ਕਮਸ਼ਿਨਰ ਮੋਗਾ ਸ. ਪਰਮਿੰਦਰ ਸਿੰਘ ਗਿੱਲ ਨੇ ਆਰਸੇਟੀ ਮੋਗੱਾ ਵੱਲੋਂ ਨਸ਼ਾ ਮੁਕਤ ਹੋ ਰਹੇ ਨੌਜਵਾਨਾਂ ਨੂੰ ਪੂਨਰ ਵਸੇਬੇ ਅਤੇ ਉਨਾਂ ਨੂੰ ਮੁੱਖ ਧਾਰਾ ਵਿੱਚ ਸਵੈ ਰੋਜ਼ਗਾਰ ਦੇ ਮਾਧਿਅਮ ਰਾਹੀਂ ਸ਼ਾਮਿਲ ਕਰਨ ਹਿੱਤ ਡੇਅਰੀ ਫ਼ਾਰਮਿੰਗ ਅਤੇ ਬਹੁ-ਮੰਤਵੀ ਕਿੱਤਾ ਮੁੱਖੀ ਸਿਖਲਾਈ ਕੋਰਸ ਦੌਰਾਨ ਵਿਸ਼ੇਸ਼ ਸ਼ਿਰਕਤ ਕੀਤੀ, ਇਸ ਮੌਕੇ ਉਹਨਾਂ ਨੇ ਕਿਹਾ ਕਿ ਇੱਛਾ ਸ਼ਕਤੀ ਨਾਲ ਨਸ਼ਾ ਮੁਕਤ ਹੋ ਸਕਣ ਵਾਸਤੇ ਸਭ ਤੋਂ ਜ਼ਰੂਰੀ ਅਤੇ ਮਹੱਤਵਪੂਰਨ ਕਾਰਗਰ ਹਥਿਆਰ ਹੁੰਦਾ ਹੈ।ਉਹਨਾਂ ਨੂੰ ਬਹੁਤ ਭਾਵਪੂਰਨ ਅਤੇ ਵਿਸਥਾਰਪੁਰਕ ਜਾਣਕਾਰੀ ਪੇਸ਼ ਕਰਦੇ ਹੋਏ ਆਰਸੇਟੀ ਦੇ ਇਸ ਨਿਵੇਕਲੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ, ਇਸ ਮੌਕੇ ਰਣਜੀਤ ਸਿੰਘ ਵਾਲੀਆ ਸਾਬਕਾ ਨਿਰਦੇਸ਼ਕ ਆਰਸੇਟੀ ਮੋਗਾ ਨੇ ਪ੍ਰੇਰਣਾਮਈ ਭਾਸ਼ਣ ਰਾਹੀਂ ਨੌਜਵਾਨਾਂ ਨੂੰ ਉਤਸ਼ਾਹ ਭਰਪੂਰ ਜੀਵਨ ਬਣਾਉਣ ਵਾਸਤੇ ਕਿਹਾ, ਇਸ ਮੌਕੇ ਸ. ਨਰਿੰਦਰ ਸਿੰਘ ਭੱਲਾ ਨਿਰਦੇਸ਼ਕ ਆਰਸੇਟੀ ਮੋਗਾ ਨੇ ਬੈਂਕਾਂ ਦੀਆ ਕਰਜਾ ਸਕੀਮਾਂ ਬਾਰੇ ਜਾਣੂ ਕਰਵਾਇਆ ।
ਸਤਨਾਮ ਸਿੰਘ ਸੈਕਟਰੀ ਰੈਡ ਕਰਾਸ ਮੋਗਾ, ਡਾ. ਹਰਵੀਨ ਕੌਰ, ਜਗਦੀਪ ਸਿੰਘ ਕੋਰਸ ਕੋਆਡੀਨੇਟਰ, ਕੁਲਬੀਰ ਸਿੰਘ ਆਫਿਸ ਅੱਸਿਸਟੈਂਟ ਤੇ ਹੋਰ ਪਤਵੰਤੇ ਸੱਜਣਾ ਨੇ ਵਿਚਾਰ ਪੇਸ਼ ਕੀਤੇ।ਜ਼ਿਕਰਯੋਗ ਹੈ ਕਿ ਇਹ ਸਿਖਲਾਈ ਕੋਰਸ ਉਚੇਚੇ ਤੋਰ ‘ਤੇ ਮਾਣਯੋਗ ਡਿਪਟੀ ਕਮਿਸ਼ਨਰ ਦੇ ਹੁਕਮ ਅਨੁਸਾਰ ਕਰਵਾਇਆ ਜਾ ਰਿਹਾ।ਆਰਸੇਟੀ ਮੋਗਾ ਵਿਖੇ ਅੱਜ ਬਹੁਤ ਹੀ ਉਤਸ਼ਾਹ ਪੂਰਵਕ ਮਾਹੌਲ ਦੇਖਣ ਨੂੰ ਮਿਲਿਆ।ਇਸ ਟ੍ਰੇਨਿੰਗ ਵਿੱਚ ਪੰਜਾਬ ਭਰ ਦੇ ਪਿੰਡਾਂ ਵਿਚੋਂ ਜ਼ਿਲਾ ਰੈਡ ਕਰਾਸ ਸੈਂਟਰ ਜਨੇਰ, ਮੋਗਾ ਦੁਆਰਾ ਭੇਜੇ ਗਏ ਨਸ਼ਾ-ਮੁਕਤ ਹੋ ਰਹੇ ਨੌਜਵਾਨ ਹਿੱਸਾ ਲੈ ਰਹੇ ਹਨ ਜੋ ਸਿਖਲਾਈ ਉਪਰੰਤ ਸਮਾਜ, ਪਰਿਵਾਰ ਅਤੇ ਦੇਸ਼ ਡਾ ਨਰੋਆ ਅੰਗ ਸਾਬਿਤ ਹੋਣਗੇ, ਇਹ ਸਿਖਲਾਈ ਕੋਰਸ ਸ. ਵਰਿੰਦਰਜੀਤ ਸਿੰਘ ‘ਵਿਰਕ’ ਜੋਨਲ ਮੈਨੇਜਰ ਫ਼ਰੀਦਕੋਟ ਜ਼ੋਨ ਦੀਆ ਹਦਾਇਤਾਂ ਮੁਤਾਬਿਕ ਬਿਲਕੁੱਲ ਮੁਫਤ ਕਰਵਾਏ ਜਾ ਰਹੇ ਹਨ ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply