
ਛੇਹਰਟਾ, 4 ਮਾਰਚ (ਪੱਤਰ ਪ੍ਰੇਰਕ)- ਬੀ.ਐਸ.ਐਫ ਦੀ 67 ਬਟਾਲਿਅਨ ਦੇ ਜਵਾਨਾਂ ਵਲੋਂ ਭਾਰਤ ਪਾਕ ਸੀਮਾ ਨਾਲ ਲੱਗਦੀ ਤੋਤਾ ਪੋਸਟ ਤੋਂ ਭਾਰੀ ਮਾਤਰਾ ਵਿਚ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਆਈਪੀਐਸ ਅਧਿਕਾਰੀ ਡੀਆਈਜੀ ਐਮ.ਐਮ ਫਾਰੂਕੀ ਨੇ ਪ੍ਰੈਸ ਵਾਰਤਾ ਦੌਰਾਨ ਦੱਸਿਆ ਕਿ ਬਾਰਡਰ ਸਕਿਊਰਟੀ ਫੋਰਸ ਵਲੋਂ ਨਸ਼ਾ ਤੱਸਕਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ 67 ਬਟਾਲੀਅਨ ਵਲੋਂ ਤੋਤਾ ਪੌਸਟ ਦੇ ਨਾਕੇ ਤੋਂ 18.480 ਗ੍ਰਾਮ (10 ਪੈਕਟ) ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।ਉਨਾਂ ਦੱਸਿਆ ਕਿ ਇਹ ਖੇਪ ਹਿੰਦ-ਪਾਕ ਸਰਹੱਦ ਤੋਂ ਅੰਦਰ 80 ਮੀਟਰ ਭਾਰਤੀ ਸਰਹੱਦ ਤੋਂ ਕੀਤੀ ਗਈ ਹੈ। ਉਨਾਂ ਕਿਹਾ ਕਿ ਪਾਕਿਸਤਾਨ ਤੋਂ ਨਸ਼ਿਆਂ ਦੀ ਤਸੱਕਰੀ ਰੋਕਣ ਲਈ ਬੀਐਸਐਫ ਵਲੋਂ ਹਰ ਤਰਾਂ ਦੇ ਪ੍ਰਬੰਧ ਕੀਤੇ ਗਏ ਹਨ ਤੇ ਕਿਸੇ ਵੀ ਹਾਲਤ ਵਿਚ ਉਹ ਭਾਰਤ ਅੰਦਰ ਨਸ਼ਾ ਦਾਖਿਲ ਨਹੀ ਹੋਣ ਦੇਣਗੇ।ਉਨਾਂ ਕਿਹਾ ਕਿ ਕੰਡਿਆਲੀ ਤਾਰਾਂ ਨਜਦੀਕ ਜੰਗਲ ਦਾ ਪਾਕਿਸਤਾਨ ਨੇ ਫਾਇਦਾ ਲੈਂਦੇ ਹੋਏ ਇਸ ਵਿਚ ਹੈਰੋਇਨ ਦੀ ਖੇਪ ਲੁਕਾਈ ਹੋਈ ਸੀ ਜਿਸ ਨੂੰ ਬੀਐਸਐਫ ਦੇ ਜਵਾਨਾਂ ਵਲੋਂ ਗਸ਼ਤ ਦੌਰਾਨ ਬਰਾਮਦ ਕੀਤਾ ਗਿਆ।
ਉਨਾ ਕਿਹਾ ਕਿ ਪਾਕਿਸਤਾਨ ਵਲੋਂ ਭਾਰਤ ਵਿਚ ਨਸ਼ਾ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਨੂੰ ਵੇਖਦੇ ਹੋਏ ਬੀਐਸਐਫ ਵਲੋਂ ਬਾਰਡਰ ਏਰੀਆਂ ਦੀ ਚੌਕਸੀ ਵਧਾਈ ਗਈ ਹੈ।ਉਨਾ ਕਿਹਾ ਕਿ ਪਾਕਿਸਤਾਨ ਵਲੋਂ ਭਾਰਤ ਵਿਚ ਨਸ਼ਾ ਤੇ ਅੱਤਵਾਦ ਫੈਲਾਉਣ ਦੇ ਮਨਸੂਬੇ ਕਦੀ ਕਾਮਯਾਬ ਨਹੀ ਹੋਣ ਦਿੱਤੇ ਜਾਣਗੇ।ਇਸ ਖੇਪ ਦੌਰਾਨ ਬੀਐਸਐਫ ਵਲੋਂ ਕੋਈ ਨਸ਼ਾ ਸਮੱਗਲਰ ਕਾਬੂ ਨਹੀ ਕੀਤਾ ਗਿਆ, ਪਰ ਬੀਐਸਐਫ ਵਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media