Sunday, April 26, 2026

29 ਮਾਰਚ ਨੂੰ ਹੋਵੇਗੀ ਗ੍ਰਾਮ ਪੰਚਾਇਤ ਲੱਖਾ ਮੁਸਾਹਿਬ ਦੇ ਸਰਪੰਚ ਅਤੇ 1 ਮੈਂਬਰ ਲਈ ਚੋਣ – ਮਾਨ

Charndev Maan FZLਫਾਜ਼ਿਲਕਾ, 5 ਮਾਰਚ (ਵਨੀਤ ਅਰੋੜਾ) – ਫਾਜ਼ਿਲਕਾ ਜਿਲ੍ਹੇ ਦੇ ਬਲਾਕ ਜਲਾਲਾਬਾਦ ਦੀ ਗ੍ਰਾਮ ਪੰਚਾਇਤ ਲੱਖਾ ਮੁਸਾਹਿਬ ਦੀ ਸਰਪੰਚ ਅਤੇ 1 ਮੈਂਬਰ ਦੀ ਚੋਣ 29 ਮਾਰਚ ਦਿਨ ਐਤਵਾਰ ਨੂੰ ਹੋਵੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ ਨੇ ਦੱਸਿਆ ਕਿ ਪਿੰਡ ਦੀ ਸਰਪੰਚ (ਇਸਤਰੀ ਰਾਖਵੀਂ) ਅਤੇ ਵਾਰਡ ਨੰ. 2 ਦੇ ਪੰਚ (ਇਸਤਰੀ ਰਾਖਵੀਂ) ਦੀ ਚੋਣ ਕਰਵਾਈ ਜਾਣੀ ਹੈ।ਇਸ ਲਈ  ਨਾਮਜਦਗੀ ਭਰਨ ਦੀ ਆਖਿਰੀ ਮਿਤੀ 17 ਮਾਰਚ 2015(ਮੰਗਲਵਾਰ) ਹੋਵੇਗੀ ਅਤੇ ਨਾਮਜਦਗੀ ਪੱਤਰ ਦੀ ਜਾਂਚ ਪੜਤਾਲ 18 ਮਾਰਚ 2015(ਬੁੱਧਵਾਰ) ਨੂੰ ਹੋਵਗੇ ਜਦਕਿ ਨਾਮਜਦਗੀ ਪੱਤਰ ਵਾਪਸ ਲੈਣ ਦੀ ਆਖਿਰੀ ਮਿਤੀ 19 ਮਾਰਚ 2015(ਵੀਰਵਾਰ) ਹੋਵੇਗੀ।ਉਨ੍ਹਾਂ ਕਿਹਾ ਕਿ ਵੋਟਾਂ ਮਿਤੀ 29 ਮਾਰਚ 2015 (ਐਤਵਾਰ) ਨੂੰ ਪੈਣਗੀਆਂ ਅਤੇ ਵੋਟਾਂ ਉਪਰੰਤ ਮੋਕੇ ਤੇ ਗਿਣਤੀ ਹੋਵੇਗੀ ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply