Tuesday, September 15, 2026

ਕੇਂਦਰੀ ਬਜਟ ਨੇ ਮਝੈਲਾਂ ਨੂੰ ਕੀਤਾ ਨਿਰਾਸ਼ ਹਰਮਿੰਦਰ ਗਿੱਲ

Harminder
ਪੱਟੀ, 5 ਮਾਰਚ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਰਾਜ ਸਭਾ ਮੈਂਬਰ ਡਾ ਮਨੋਹਰ ਸਿੰਘ ਗਿੱਲ ਵੱਲੋ ਪ੍ਰਪੋਜ਼ਲ ਤਿਆਰ ਕਰਨ ਤੋ ਬਾਅਦ 2013 ਵਿੱਚ ਕੇਂਦਰੀ ਰੇਲਵੇ ਮੰਤਰੀ ਪਵਨ ਬਾਂਸਲ ਨੇ 147.60 ਕਰੋੜ ਦੀ ਲਾਗਤ ਨਾਲ ਤਰਨ ਤਾਰਨ ਤੋ ਫਿਰੋਜ਼ਪੁਰ ਨੂੰ ਜੋੜਨ ਵਾਲੇ ਰੇਲ ਲਿੰਕ ਦਾ ਬਣਾਉਣ ਦਾ ਐਲਾਨ ਰੇਲਵੇ ਬਜ਼ਟ ਵਿੱਚ ਕੀਤਾ ਸੀ, ਪਰ ਇਸ ਵਾਰ ਕੇਂਦਰੀ ਰੇਲਵੇ ਮੰਤਰੀ ਪੰਭੂ ਨੇ ਰੇਲਵੇ ਬਜ਼ਟ ਵਿੱਚ ਪੋ੍ਰਜੈਕਟ ਦਾ ਜ਼ਿਕਰ ਹੀ ਨਾ ਕਰਕੇ ਪੰਜਾਬੀਆ ਖਾਸ ਕਰਕੇ ਮੈਝਲਾ ਨੂੰ ਭਾਰੀ ਨਿਰਾਸ਼ ਕੀਤਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਜਰਨਲ ਸੱਕਤਰ ਹਰਮਿੰਦਰ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਕੀਤਾ। ਗਿੱਲ ਨੇ ਕਿਹਾ ਕਿ 2013 ਵਿੱਚ ਕੇਂਦਰ ਵਿੱਚ ਕਾਂਗਰਸ ਦੀ ਅਗਵਾਈ ਹੇਠਲੀ  ਯੂਪੀਏ ਸਰਕਾਰ ਵੱਲੋ ਇਸ ਰੇਲ ਲਿੰਕ ਪ੍ਰੋਜੈਕਟ ਦਾ ਐਲਾਨ ਕਰਨ ਤੋ ਬਾਅਦ ਤਰਨਤਾਰਨ ਜ਼ਿਲ੍ਹੇ ਖਾਸਕਰ ਪੱਟੀ ਹਲਕੇ ਵਿੱਚ ਹੋਰਡਿੰਗ ਬੋਰਡ ਦੀ ਹਨੇਰੀ ਲਿਆਂਦੀ ਗਈ ਜਿਸ ਵਿੱਚ ਰੇਲ ਦੀਆ ਫੋਟੋਆਂ ਲਗਾ ਲਗਾ ਕੇ ਆਦੇਸ਼ ਪ੍ਰਤਾਪ ਸਿੰਘ ਕੈਰੋ ਦਾ ਇਸ ਪੋ੍ਰਜੈਕਟ ਨੁੰ ਲਿਆਉਣ ਲਈ ਧੰਨਵਾਦ ਕੀਤਾ ਗਿਆ ਸੀ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply