Tuesday, September 15, 2026

ਝੂੱਠੀ ਸ਼ੋਹਰਤ ਹਾਸਲ ਕਰਨਾ ਚਾਹੁੰਦੇ ਹਨ ਛੋਟੇਪੁਰ – ਪੀਪੀਪੀ

Manmohan Singh Gumtalaਅੰਮ੍ਰਿਤਸਰ, 5 ਮਾਰਚ (ਰੋਮਿਤ ਸ਼ਰਮਾ) – ਪੀਪਲਸ ਪਾਰਟੀ ਆਫ ਪੰਜਾਬ ਦੇ ਜਿਲਾ ਸ਼ਹਿਰੀ ਪ੍ਰਧਾਨ ਮਨਮੋਹਨ ਸਿੰਘ ਗੁਮਟਾਲਾ ਨੇ ਪਾਰਟੀ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ‘ਤੇ ਆਮ ਆਦਮੀ ਪਾਰਟੀ ਪੰਜਾਬ ਇਕਾਈ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵੱਲੋ ਕੀਤੀ ਗਈ ਬਿਆਨਬਾਜੀ ਨੂੰ ਮਹਿਜ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ।ਉਨਾਂ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਝੂਠੀ ਸ਼ੋਹਰਤ ਹਾਸਲ ਕਰਨ ਲਈ ਇਹੋ ਜਿਹੀ ਬਿਆਨਬਾਜੀ ਕਰ ਰਹੇ ਹਨ। ਮਨਮੋਹਨ ਸਿੰਘ ਗੁਮਟਾਲਾ ਨੇ ਕਿਹਾ ਕਿ ਛੋਟੇਪੁਰ ਦਾ ਰਾਜਨੀਤਿਕ ਆਧਾਰ ਖਤਮ ਹੋ ਚੁੱਕਾ ਹੈ ਅਤੇ ਆਪਣਾ ਆਧਾਰ ਬਨਾਊਣ ਲਈ ਉਹ ਮਨਪ੍ਰੀਤ ਬਾਦਲ ਜਿਹੇ ਆਗੂ ਬਾਰੇ ਭੰਡੀ ਪ੍ਰਚਾਰ ਕਰ ਰਹੇ ਹਨ। ਉਨਾਂ ਕਿਹਾ ਕਿ ਪੀਪੀਪੀ ਦਾ ਮੁੱਖ ਏਜੰਡਾ ਲੋਕ ਪੱਖੀ ਸਿਆਸਤ ਰਾਹੀ ਆਮ ਆਦਮੀ ਦੀ ਜਿੰਦਗੀ ਨੂੰ ਹਰ ਪੱਧਰ ਉੱਤੇ ਸੁਖਾਲਾ ਬਨਾਉਣਾ ਹੈ ਅਤੇ ਇਸ ਅਜੇਂਡੇ ਨੂੰ ਪੂਰਾ ਕਰਨ ਲਈ ਪਾਰਟੀ ਹਰ ਸਮੇ ਵਚਨਬੱਧ ਹੈ। ਉਨਾਂ ਕਿਹਾ ਕਿ ਛੋਟੇਪੁਰ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਆਮ ਆਦਮੀ ਪਾਰਟੀ ਜੋ ਅੱਜ ਮੁੱਦੇ ਲੈ ਕੇ ਚਲ ਰਹੀ ਹੈ, ਉਹ ਮੁੱਦੇਆਂ ਨੂੰ ਮੁੱਖ ਰੱਖ ਕੇ ਹੀ ਪੀ.ਪੀ.ਪੀ ਨੇ ਆਪਣੀ ਪਾਰਟੀ ਦਾ ਗਠਨ ਕੀਤਾ ਹੈ ਅਤੇ ਅੱਜ ਉਹ ਜਨਤਾ ਦੇ ਨਾਲ ਖੜੇ ਹਨ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply