
ਬਟਾਲਾ, 6 ਮਾਰਚ (ਨਰਿੰਦਰ ਬਰਨਾਲ) – ਅੰਮ੍ਰਿਤਸਰ ਰੋਡ ਬਾਈਪਾਸ ਦੇ ਨਜਦੀਕ 12 ਵਜੇ ਦੇ ਕਰੀਬ ਇੱਕ ਕਾਰ ਵੱਲੋ ਮੋਟਰ ਸਾਇਕਲ ਨੂੰ ਸਾਈਡ ਮਾਰੀ।ਮੋਟਰਸਾਇਕਲ ਨੂੰ ਅਜੇ ਕੁਮਾਰ ਸਪੁੱਤਰ ਦੇਸ ਰਾਜ ਵਾਸੀ ਭਗਤਪੁਰਾ ਰੱਬ ਵਾਲਾ ਕਾਦੀਆਂ ਚਲਾ ਰਿਹਾ ਸੀ।ਉਸ ਦੀ ਪਤਨੀ ਰੀਨਾ ਕੁਮਾਰ ਤੇ ਭੈਣ ਚੀਨੂੰ ਤੇ ਦੋ ਛੋਟੇ ਬੱਚੇ ਸਵਾਰ ਸਨ।ਕਾਰ ਡਰਾਇਵਰ ਮੌਕੇ ਤੋ ਭੱਜ ਗਿਆ, ਲੇਕਿਨ ਪਿਛੋਂ ਆ ਰਹੇ ਵਾਹਨ ਨੇ ਡਰਾਇਵਰ ਦਾ ਪਿੱਛਾ ਕੀਤਾ ਤਾਂ ਕਾਰ ਦਾ ਨੰਬਰ ਪਤਾ ਚਲ ਗਿਆ ਹੈੇ।ਹਾਦਸੇ ‘ਚ ਮੋਟਰਸਾਇਕਲ ਸਵਾਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿੰਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਦਾਖਲ ਕਰਵਾ ਦਿਤਾ ਗਿਆ ਹੈੇ ।
Check Also
ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ
ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …
Punjab Post Daily Online Newspaper & Print Media