Sunday, July 26, 2026

ਲੁਟੇਰਿਆਂ ਖੋਹਿਆ ਬੇਟੇ ਦਾ ਇਲਾਜ਼ ਕਰਵਾਉਣ ਆਈ ਔਰਤ ਦਾ ਪਰਸ

PPN0603201502
ਅੰਮ੍ਰਿਤਸਰ, 5 ਮਾਰਚ (ਗੁਰਪ੍ਰੀਤ ਸਿਘ)- ਜਿਥੇ ਅੱਜ ਲੋਕ ਹੋਲੀ ਦੀਆਂ ਖੁਸ਼ੀਆਂ ਮਨਾ ਰਹੇ ਹਨ, ਉਥੇ ਗੁਰਦਾਸਪੁਰ ਦੇ ਕਸਬੇ ਕਾਦੀਆਂ ਤੋਂ ਬੇਟੇ ਦਾ ਇਲਾਜ਼ ਕਰਵਾਉਣ ਆਈ ਇੱਕ ਔਰਤ  ਸਥਾਨਕ 100 ਫੁੱਟੀ ਰੋਡ ‘ਤੇ ਲੁੱਟ ਦਾ ਸ਼ਿਕਾਰ ਹੋ ਗਈ।ਮਿਲੀ ਸੂਚਨਾ ਅਨੁਸਾਰ ਮਾਨਸਿਕ ਤੌਰ ‘ਤੇ ਬਿਮਾਰ ਆਪਣੇ ਬੇਟੇ ਜੁਗਰਾਜ ਸਿੰਘ ਦਾ ਐਕਸਰਾ ਕਰਵਾ ਕੇ ਅਤੇ ਦਵਾਈ ਲੈ ਕੇ ਜਦ ਕਵਲਜੀਤ ਕੌਰ ਨਾਮੀ ਔਰਤ ਗੁਰਪ੍ਰੀਤ ਹਸਪਤਾਲ ਤੋਂ ਬਾਹਰ ਨਿਕਲੀ ਤਾਂ ਅਚਾਨਕ ਮੋਟਰ ਸਾਈਕਲ ‘ਤੇ ਆਏ ਦੋ ਲੁਟੇਰੇ ਜਿੰਨਾਂ ਨੇ ਹੈਲਮਟ ਪਾਇਆ ਹੋਇਆ ਸੀ, ਉਸ ਦਾ ਪਰਸ ਖੋਹ ਕੇ ਫਰਾਰ ਹੋ ਗਏ। ਇੰਨਾਂ ਲੁਟੇਰਿਆਂ ਦੇ ਮਗਰ ਭੱਜ ਕੇ ਜੁਗਰਾਜ ਸਿੰਘ ਤੇ ਹੋਰ ਵਿਅਕਤੀਆਂ ਨੇ ਉਨਾਂ ਨੂੰ ਫੜਣ ਦੀ ਕੋਸ਼ਿਸ਼  ਕੀਤੀ, ਪਰ ਉਹ ਮੋਟਰ ਸਾਈਕਲ ਭਜਾ ਕੇ ਲੈ ਗਏ।
ਪ੍ਰੇਸ਼ਾਨ ਹੋਈ ਕਵਲਜੀਤ ਕੌਰ ਨੇ ਰੋਂਦਿਆਂ ਹੋਇਆਂ ਦੱਸਿਆ ਕਿ ਉਸ ਦੇ ਪਰਸ ਵਿੱਚ ਇੱਕ ਮੋਬਾਇਲ, 8000 ਰੁਪਏ ਨਕਦ, ਘਰ ਦੀਆਂ ਚਾਬੀਆਂ ਤੇ ਹੋਰ ਕੁੱਝ ਵਸਤਾਂ ਸਨ।ਇਸ ਵਕਤ ਇਕੱਤਰ ਹੋਏ ਲੋਕਾਂ ਨੇ ਪੁਲਸ ਨੂੰ 100 ਨੰਬਰ ‘ਤੇ ਫੋਨ ਕੀਤਾ ਤਾਂ ਟਵੇਰਾ ਪੀ.ਸੀ ਆਰ ਮੁਲਾਜ਼ਮ ਏ.ਐਸ.ਆਈ ਜਸਬੀਰ ਸਿੰਘ ਪੁਲਿਸ ਮੁਲਾਜ਼ਮਾਂ ਸਮੇਤ ਪਹੁੰਚੇ ਪਰ ਤਦ ਤੱਕ ਲੁਟੇਰੇ ਫਰਾਰ ਹੋ ਚੁੱਕੇ ਸਨ।ਪੁਲਿਸ ਸਬ ਇਸਪੈਕਟਰ ਕਵਲਜੀਤ ਕੌਰ ਤੇ ਇੱਕ ਹੋਰ ਨੌਜਵਾਨ ਨੇ 100 ਫੁੱਟੀ ਸੜਕ ਦੇ ਟੀ ਪੁਆਇੰਟ ‘ਤੇ ਲੁੱਟ ਦਾ ਸ਼ਿਕਾਰ ਔਰਤ ਕਵਲਜੀਤ ਕੌਰ ਦੀ ਮਾਲੀ ਮਦਦ ਕੀਤੀ।ਸੂਚਨਾ ਅਨੁਸਾਰ ਥਾਣਾ ਬੀ ਡਵੀਜ਼ਨ ਪੁਲਿਸ ਨੇ ਲੁਟੇਰਿਆਂ ਦੀ ਭਾਲ ਦੀ ਕਾਰਵਾਈ ਅਰਭ ਦਿੱਤੀ ਹੈ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply