
ਜੰਡਿਆਲਾ ਗੁਰੂ, 9 ਮਾਰਚ (ਹਰਿੰਦਰਪਾਲ ਸਿੰਘ / ਵਰਿੰਦਰ ਸਿੰਘ) – ਬੀਤੇ ਦਿਨੀ ਇੱਕ ਸੜਕ ਦੁਰਘਟਨਾ ਵਿਚ ਮਾਰੇ ਗਏ ਦੋ ਨੋਜਵਾਨਾਂ ਵਿਚੋਂ ਇੱਕ ਸਾਹਿਲ ਮਿਗਲਾਨੀ ਪੁੱਤਰ ਬਲਜੀਤ ਪਾਲ (ਬੱਲੀ ਕਪੜਿਆਂ ਵਾਲਾ) ਦੀ ਗੁਰਦੁਆਰਾ ਬਾਬਾ ਹੰਦਾਲ ਜੀ ਵਿਖੇ ਅੰਤਿਮ ਅਰਦਾਸ ਕੀਤੀ ਗਈ।ਇਸ ਮੋਕੇ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆ ਦੇ ਆਗੂਆ ਤੋਂ ਇਲਾਵਾ ਭਾਰੀ ਗਿਣਤੀ ਵਿਚ ਸ਼ਹਿਰ ਵਾਸੀ ਪਹੁੰਚੇ ਹੋਏ ਸਨ। ਭਾਈ ਅੰਗਰੇਜ਼ ਸਿੰਘ ਹਜੂਰੀ ਰਾਗੀ ਗੁਰਦੁਆਰਾ ਬਾਬਾ ਹੰਦਾਲ ਵਲੋਂ ਕਥਾ ਕੀਰਤਨ ਰਾਹੀਂ ਪਰਿਵਾਰ ਨੂੰ ਗੁਰੂ ਦਾ ਭਾਨਾ ਮੰਨਣ ਬਾਰੇ ਬੋਲਦਿਆ ਕਿਹਾ ਕਿ ਇਸ ਸੰਸਾਰ ਵਿਚ ਆਏ ਹੋਏ ਹਰ ਇੱਕ ਪ੍ਰਾਣੀ ਨੇ ਗੁਰੂ ਚਰਨਾ ਵਿਚ ਵਾਪਿਸ ਚਲੇ ਜਾਣਾ ਹੈ ਪਰ ਬੇਵਕਤ ਹੋਈ ਮੋਤ ਨੇ ਪਰਿਵਾਰ ਨੂੰ ਜਿਸ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ, ਉਸ ਲਈ ਹੁਣ ਪਰਿਵਾਰ ਨੂੰ ਗੁਰੂ ਦੇ ਹੁਕਮਾਂ ਅਨੁਸਾਰ ਅੱਗੋਂ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਕਥਾ ਕੀਰਤਨ ਤੋਂ ਬਾਅਦ ਅੰਤਿਮ ਅਰਦਾਸ ਕੀਤੀ ਗਈ। ਭਾਈ ਦੀਪ ਸਿੰਘ ਮਲਹੋਤਰਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਨੇ ਮਿਗਲਾਨੀ ਪਰਿਵਾਰ ਵਲੋਂ ਇਸ ਦੁੱਖ ਦੀ ਘੜੀ ਵਿਚ ਉਹਨਾ ਦਾ ਦੁੱਖ ਵੰਡਾਉਣ ਲਈ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ। ਅੰਤਿਮ ਅਰਦਾਸ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਰਾਜਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੋਂਸਲ, ਹਰਚਰਨ ਸਿੰਘ ਬਰਾੜ ਸਾਬਕਾ ਮੀਤ ਪ੍ਰਧਾਨ, ਰਣਧੀਰ ਸਿੰਘ ਮਲਹੋਤਰਾ ਕੋਂਸਲਰ, ਆਸ਼ੂ ਵਿਨਾਇਕ, ਰਾਕੇਸ਼ ਕੁਮਾਰ ਰਿੰਪੀ ਸਾਬਕਾ ਕੋਂਸਲਰ, ਅਮਰੀਕ ਸਿੰਘ ਐਡਵੋਕੇਟ, ਜਗਮੋਹਨ ਸੇਠੀ, ਰਾਜੀਵ ਕੁਮਾਰ ਮਾਣਾ ਭਾਜਪਾ ਪ੍ਰਧਾਨ ਜਿਲ੍ਹਾ ਅੰਮ੍ਰਿਤਸਰ ਦਿਹਾਤੀ, ਅਮਨ ਢੋਟ, ਮਨਜੀਤ ਸਿੰਘ ਗਰੋਵਰ, ਗੁਰਮੀਤ ਸਿੰਘ ਪ੍ਰਧਾਨ ਸ੍ਰੀ ਸੁਖਮਨੀ ਸਾਹਿਬ ਗੁਰਦੁਆਰਾ ਕਮੇਟੀ, ਪਰਮਦੀਪ ਸਿੰਘ ਹੈਰੀ, ਹੈਪੀ ਅਰੋੜਾ, ਸ਼ਹਿਬਾਜ ਸਿੰਘ, ਸੰਨੀ ਸ਼ਰਮਾ ਕੋਂਸਲਰ, ਹਰਜੀਤ ਸਿੰਘ, ਐਡਵੋਕੇਟ ਅਮਨਦੀਪ ਸਿੰਘ ਮਲਹੋਤਰਾ, ਮਨਦੀਪ ਸਿੰਘ, ਹਰਦੇਵ ਸਿੰਘ, ਸ਼ਮਸ਼ੇਰ ਸਿੰਘ, ਪ੍ਰੀਕਸ਼ਤ ਸ਼ਰਮਾ, ਸੁਨੀਲ ਪਾਸੀ, ਰੋਸ਼ਨ ਲਾਲ, ਸਰਬਜੀਤ ਸਿੰਘ ਡਿੰਪੀ, ਸੁਰਿੰਦਰ ਕੁਮਾਰ ਬਿੱਟੀ, ਬੂੜ ਸਿੰਘ, ਮਨਮੋਹਨ ਸਿੰਘ ਮਲਹੋਤਰਾ, ਲੱਕੀ ਅਰੋੜਾ ਤੋਂ ਇਲਾਵਾ ਮਿਗਲਾਨੀ ਪਰਿਵਾਰ ਦੇ ਮੈਂਬਰ, ਦੋਸਤ, ਰਿਸ਼ਤੇਦਾਰ ਆਦਿ ਮੋਜੂਦ ਸਨ। ਇਸ ਦੁੱਖ ਦੀ ਘੜੀ ਜਿਥੇ ਸਾਰਾ ਸ਼ਹਿਰ ਪਹੁੰਚਿਆ ਹੋਇਆ ਸੀ ਉਥੇ ਹਲਕਾ ਵਿਧਾਇਕ ਦੀ ਗੈਰ ਹਾਜ਼ਰੀ ਚਰਚਾ ਦਾ ਵਿਸ਼ਾ ਰਹੀ।
Punjab Post Daily Online Newspaper & Print Media