ਲਗਪਗ 300 ਵਿਦਿਆਰਥੀਆ ਨੂੰ ਡਿਗਰੀਆਂ ਪ੍ਰਦਾਨ ਕੀਤੀਆ
ਅੰਮ੍ਰਿਤਸਰ, 10 ਮਾਰਚ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਪਹਿਲੀ ਕਨਵੋਕੇਸ਼ਨ ਕਾਰਵਾਈ ਗਈ, ਜਿਸ ਵਿਚ ਤਕਰੀਬਨ 300 ਵਿਦਿਆਰਥੀਆਂ ਨੇ ਆਪਣੀਆਂ ਡਿਗਰੀਆਂ ਪ੍ਰਾਪਤ ਕੀਤੀਆਂ।ਇਸ ਕਨਵੋਕੇਸ਼ਨ ਦੇ ਮੁਖ ਮਹਿਮਾਨ ਵਾਈਸ-ਚਾਂਸਲਰ ਪ੍ਰੋ. ਅਜਾਇਬ ਸਿੰਘ ਬਰਾੜ ਜਿਨ੍ਹਾਂ ਨੇ ਕਾਲਜ ਦੇ ਡਿਵੇਲਪਮੈਂਟ ਵਿਚ ਸਭ ਤੋਂ ਵੱਧ ਯੋਗਦਾਨ ਪਾਇਆ ਹੈ, ਉਹਨਾਂ ਨੇ ਵੱਖ-2 ਕਲਾਸਾ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ।ਇਸ ਸਮੇਂ ਉਹਨਾਂ ਨਾਲ ਡੀਨ ਸੀ.ਡੀ.ਸੀ. ਡਾ. ਰਾਕੇਸ਼ ਮਹਾਜਨ ਅਤੇ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਵੀ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਇਸ ਵੇਲੇ ਇਸ ਕਾਲਜ ਵਿੱਚ ਤਕਰੀਬਨ 3000 ਹਜ਼ਾਰ ਵਿਦਿਆਰਥੀ ਵਿਦਿਆ ਪ੍ਰਾਪਤ ਕਰ ਰਹੇ ਹਨ। ਇਹ ਕਾਲਜ ਵਿਚ ਅਜਿਹਾ ਪੇਕਾਲਜ ਜਿਹੜਾ ਸਭ ਤੋਂ ਵੱਧ ਕਾਮਯਾਬੀ ਨਾਲ ਚੱਲ ਰਿਹਾ ਹੈ। ਇਸ ਕਾਨਵੋਕੇਸ਼ਨ ਵਿਚ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਾਲਜ ਪ੍ਰਿੰਸੀਪਲ ਡਾ. ਹਰੀਸ਼ ਚੰਦਰ ਸ਼ਰਮਾਂ ਨੇ ਦੱਸਿਆ ਕਿ ਕਾਲਜ ਦੇ ਅਧਿਆਪਕ ਤੇ ਵਿਦਿਆਰਥੀ ਹਰ ਸਾਲ ਨਵੀਆਂ ਬੁਲੰਦੀਆਂ ਛੂਹ ਰਹੇ ਹਨ।ਉਨ੍ਹਾਂ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਇਮਤਿਹਾਨਾਂ ਵਿਚ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ ਹਨ ਅਤੇ ਕਈ ਅੰਤਰ ਕਾਲਜ ਮੁਕਾਬਲਿਆ ਵਿੱਚ ਪਹਿਲਾ, ਦੂਜਾ, ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।ਇਹ ਕਾਲਜ ਯੂਥ ਫੈਸਟੀਵਲ ਵਿਚ ਆਪਣੇ ਜ਼ੋਨ ਵਿਚ ਓਵਰਆਲ ਚੈਂਪੀਅਨ ਹੈ। ਕਾਲਜ ਨੇ ਪਿਛਲੇ ਵਰ੍ਹੇ ਦੌਰਾਨ ਕਈ ਅੰਤਰ ਮੁਕਾਬਲੇ ਵੀ ਕਰਵਾਏ ਹਨ।
ਇਸ ਕਾਲਜ ਵਿੱਚ ਉਘੇ ਵਿਦਵਾਨਾਂ ਦੇ ਸਮੇਂ ਸਮੇਂ ਲਕੈਚਰ ਵੀ ਕਰਵਾਏ ਜਾਂਦੇ ਹਨ।ਉਨ੍ਹਾਂ ਨੇ ਇਸ ਮੋਕੇ ਤੇ ਫਾਉਂਡਰ ਪ੍ਰਿੰਸੀਪਲ ਡਾ. ਮਹਿਲ ਸਿੰਘ, ਡੀਨ ਸੀ.ਡੀ.ਸੀ. ਪ੍ਰੋ. ਡਾ. ਰਕੇਸ਼ ਮਹਾਜਨ ਦੀਆਂ ਸਵੇਵਾਂ ਦਾ ਵਿਸ਼ੇਸ਼ ੳਲੇਖ ਕੀਤਾ।ਇਸ ਮੋਕੇ ਕਾਨਸੀਚੌਅਂਟ ਕਾਲਜ ਕੇ ਪ੍ਰਿੰਸੀਪਲ ਹਾਜ਼ਰ ਸਨ। ਮੰਚ ਦਾ ਸੰਚਾਲਨ ਪ੍ਰੋ. ਪੁਨੀਤ ਰੰਧਾਵਾ ਨੇ ਕੀਤਾ ਅਤੇ ਧੰਨਵਾਦ ਡਾ. ਨੀਸ਼ਾ ਛਾਬੜਾ ਨੇ ਕੀਤਾ।ਇਸ ਮੋਕੇ ਪ੍ਰੋ. ਗੁਰਬੀਰ ਸਿੰਘ ਬਰਾੜ, ਅਨੁਪਮ ਸੂਦ, ਸੁਖਮਨਿਦਰ ਪਾਲ ਸਿੰਘ, ਪ੍ਰੋ. ਮਨਜੀਤ ਕੌਰ, ਪ੍ਰੋ. ਰੁਪਦਿੰਰਪ੍ਰੀਤ ਕੌਰ, ਪ੍ਰੋ ਜਸਮਿੰਦਰ ਪਾਲ ਸਿੰਘ, ਪ੍ਰੋ. ਗੁਰਮੀਤ ਸਿੰਘ, ਪੋ. ਸੌਨੀਕਾ ਠਾਕੁਰ, ਪ੍ਰੋ ਜਤਿੰਦਰ ਕੌਰ ਆਦਿ ਹਾਜ਼ਰ ਸਨ।
Punjab Post Daily Online Newspaper & Print Media