
ਭਿੱਖੀਵਿੰਡ/ ਖਾਲੜਾ, 10 ਮਾਰਚ (ਕੁਲਵਿੰਦਰ ਕੰਬੋਕੇ, ਲਖਵਿੰਦਰ ਗੋਲਣ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਚੂੰਘ ਵਿਖੇ ”ਹਊ ਸੇਫ ਆਰ ਵੂਮੈਨ” (ਔਰਤਾਂ ਕਿਵੇਂ ਸੁਰੱਖਿਅਤ ਹਨ) ਵਿਸ਼ੇ ‘ਤੇ ਖੇਤਰੀ ਪੱਧਰ ਦਾ ਸੈਮੀਨਾਰ ਵੂਮੈਨ ਸੈਲ ਵੱਲੋਂ ਆਯੋਜਿਤ ਕੀਤਾ ਗਿਆ।ਇਸ ਸੈਮੀਨਾਰ ਵਿੱਚ ਡਾ. ਰਜੇਸ਼ ਗਿੱਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਮਿਸਿਜ਼ ਨਿਰਮਲ ਪਾਂਧੀ ਪ੍ਰਿੰ: ਐਸ.ਡੀ.ਏ.ਐਮ ਕਾਲਜ ਦੀਨਾ ਨਗਰ, ਪ੍ਰੋ: (ਡਾ.) ਸੁਖਦੇਵ ਸਿੰਘ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਡਾ. ਰਜੇਸ਼ ਗਿੱਲ ਨੇ ਆਪਣੇ ਕੁੰਜੀਵਤ ਭਾਸ਼ਣ ਦੌਰਾਨ ਇਸ ਨੁਕਤੇ ‘ਤੇ ਜੋਰ ਦਿੱਤਾ ਕਿ ਕੇਵਲ ਕਾਨੂੰਨ ਬਨਾਉਣ ਨਾਲ ਔਰਤ ਸੁਰੱਖਿਅਤ ਨਹੀਂ ਹੋ ਸਕਦੀ, ਬਲਕਿ ਸਾਨੂੰ ਆਪਣੀ ਬੀਮਾਰ ਸੋਚ ਬਦਲਣ ਦੀ ਲੋੜ ਹੈ।ਮਿਸਿਜ਼ ਪਾਂਧੀ ਨੇ ਇਤਿਹਾਸਕ ਹਵਾਲਿਆਂ ਰਾਹੀਂ ਇਸ ਗੱਲ ਦੀ ਪ੍ਰੋੜਤਾ ਕੀਤੀ ਕਿ ਔਰਤ ਦੀ ਸਥਿਤੀ ਬਦਲਦੇ ਸਮਿਆਂ ਅਨੁਸਾਰ ਬਣਦੀ ਰਹੀ ਹੈ।ਉਨ੍ਹਾਂ ਨੇ ਨੌਜਵਾਨਾਂ ਨੂੰ ਆਪਣੀ ਨੈਤਿਕ ਜਿੰਮੇਵਾਰੀ ਦਾ ਅਹਿਸਾਸ ਕਰਨ ਲਈ ਪ੍ਰੇਰਿਆ।ਡਾ. ਸੁਖਦੇਵ ਸਿੰਘ ਨੇ ਇਸ ਸਮੱਸਿਆ ਨੂੰ ਸਕਾਰਤਮਕ ਰਵੱਈਏ ਨਾਲ ਨਜਿੱਠਣ ਦੀ ਗੱਲ ਕੀਤੀ।ਉਨ੍ਹਾਂ ਨੇ ਨੌਜਵਾਨਾਂ ਨੂੰ ਚੰਗੇ ਪਾਸੇ ਆਪਣੀ ਊਰਜਾ ਲਗਾਉਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਇਲਾਕੇ ਦੇ ਐਮ.ਐਲ.ਏ ਪ੍ਰੋ: ਵਿਰਸਾ ਸਿੰਘ ਵਲਟੋਹਾ ਉਚੇਚੇ ਤੌਰ ‘ਤੇ ਪੁੱਜੇ।ਆਪਣੇ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਨੇ ਇਸ ਤੱਥ ਨੂੰ ਊਘਾੜਿਆ ਕਿ ਔਰਤ ਅਸੁਰੱਖਿਅਕ ਭਾਵਨਾ ਪਿੱਛੇ ਪਰਿਵਾਰਕ ਇਕਾਈ ਜਿੰਮੇਵਾਰ ਹੈ।ਉਨ੍ਹਾਂ ਨੇ ਨੌਜਵਾਨਾਂ ਨੂੰ ਧਾਰਮਿਕ ਸੋਚ ਦੇ ਧਾਰਣੀ ਬਨਣ ਲਈ ਪ੍ਰੇਰਿਤ ਕੀਤਾ।ਪ੍ਰਿੰ: (ਡਾ.) ਮਨਮੋਹਨ ਸਿੰਘ ਗਿੱਲ ਨੇ ਆਏ ਆਏ ਵਿਦਵਾਨਾਂ ਨੂੰ ਜੀ ਆਇਆਂ ਆਖਿਆ।ਇਸ ਸੈਮੀਨਾਰ ਦੀ ਕੋਆਰਡੀਨੇਟਰ ਡਾ. ਮਨਜਿੰਦਰ ਕੌਰ ਨੇ ਧੰਨਵਾਦ ਮਤਾ ਪੇਸ਼ ਕੀਤਾ ਅਤੇ ਪੁੱਜੀਆਂ ਸੁਖਸ਼ੀਅਤਾਂ ਦਾ ਸਨਮਾਨ ਕੀਤਾ।ਮੰਚ ਸੰਚਾਲਨ ਦੀ ਭੂਮਿਕਾ ਡਾ. ਅਨੂ ਮਿੱਤਲ ਨੇ ਬਾਖੂਬੀ ਨਿਭਾਈ।ਦੂਜੇ ਕਾਲਜਾਂ ਤੋਂ ਆਏ ਵੱਖ-ਵੱਖ ਵਿਦਵਾਨਾਂ ਨੇ ਆਪਣੇ ਖੋਜ ਪੱਤਰ ਵੀ ਪੜ੍ਹੇ।ਇਸ ਮੌਕੇ ਕਾਲਜ ਦੇ ਸਮੂੰਹ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਹਾਜ਼ਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media