Tuesday, April 28, 2026

ਆਰਿਆ ਮਹਾਂ ਸਭਾ ਵਲੋਂ ਬਗੀਚੀ ਖੁਸ਼ੀ ਰਾਮ ਵਿਖੇ ਰਿਸ਼ੀ ਬੋਧ ਉਤਸਵ ਮਨਾਇਆ ਗਿਆ

PPN1003201524 PPN1003201525

ਅੰਮ੍ਰਿਤਸਰ, 10 ਮਾਰਚ (ਜਗਦੀਪ ਸਿੰਘ ਸੱਗੂ) – ਸਥਾਨਕ ਆਰਿਆ ਮਹਾਂ ਸਭਾ ਵਲੋਂ ਮਾਤਾ ਜਗਦੀਸ਼ ਆਰਿਆ ਦੀ ਪ੍ਰਧਾਨਗੀ ਹੇਠ ਬਗੀਚੀ ਖੁਸ਼ੀ ਰਾਮ ਚੌਕ ਲਛਮਨਸਰ ਵਿਖੇ ਰਿਸ਼ੀ ਬੋਧ ਉਤਸਵ ਮਨਾਇਆ ਗਿਆ। ਜਿਸ ਵਿੱਚ ਸਵਾਮੀ ਬ੍ਰਹਮਵੇਸ਼ ਪਟਿਆਲਾ ਵਾਲਿਆਂ ਨੇ ਮਹਾਂਰਿਸ਼ੀ ਦਯਾਨੰਦ ਦੇ ਬੋਧ ਬਾਰੇ ਪ੍ਰਵਚਨ ਕਰਦਿਆਂ ਉਨਾਂ ਦੇ ਔਰਤਾਂ ‘ਤੇ ਉਪਕਾਰਾਂ ਦਾ ਵਰਨਣ ਕੀਤਾ।ਸੁਰਿੰਦਰ ਸਿੰਘ ਗੁਲਸ਼ਨ ਨੇ ਭਜਨਾਂ ਦਾ ਗਾਇਣ ਕੀਤਾ ਅਤੇ ਆਰੀਆ ਸਮਾਜੀ ਸੁਰਜੀਤ ਦੁਖੀ ਨੇ ਸ਼ਰਧਾਂਜਲੀ ਵਜੋਂ ਕਵਿਤਾ ਪੜ੍ਹੀ, ਜਦਕਿ ਸ਼ਾਸਤਰੀ ਵਿਜੇ ਕੁਮਾਰ ਨੇ ਰਿਸ਼ੀ ਦਯਾ ਨੰਦ ਜੀ ਦੀ ਮਾਨਵ ਸੰਵੇਦਨਾ ਬਾਰੇ ਵਿਚਾਰ ਪ੍ਰਗਟਾਏ।
ਮਾਤਾ ਜਗਦੀਸ਼ ਆਰਿਆ ਨੇ ਇਸ ਅਵਸਰ ‘ਤੇ ਆਰਿਆ ਮਹਾਂ ਸਭਾ ਵਲੋਂ ਲੋੜਵੰਦਾਂ ਨੂੰ 8 ਸਿਲਾਈ ਮਸ਼ੀਨਾਂ, 25 ਪਰਿਵਾਰਾਂ ਨੂੰ ਰਾਸ਼ਨ ਅਤੇ ਗਰੀਬ ਰਿਵਾਰਾਂ ਨੂੰ ਸਵਾ ਲੱਖ ਰੁਏ ਨਕਦ ਵੰਡੇ ਗਏ।ਸਮਾਰੋਹ ਦੌਰਾਨ ਮਾਸਟਰ ਪਾਰਸ ਦਾ ਵਿਸ਼ੇਸ਼ ਯੋਗਦਾਨ ਰਿਹਾ।ਇਸ ਮੌਕੇ ਜੰਡਿਆਲਾ, ਰਮਦਾਸ, ਨਵਾਂ ਕੋਟ, ਪੁਤਲੀਘਰ, ਮਾਡਲ ਟਾਊਨ, ਸ਼ਕਤੀਨਗਰ, ਹਰੀਪੁਰਾ ਅਤੇ ਬਰਨਾਲਾ ਤੋਂ ਆਰਿਆ ਸਮਾਜੀ ਪੁੱਜੇ, ਜਿੰਨਾਂ ਵਿੱਚ ਇੰਦਰਪਤੀ ਆਰਿਆ, ਰਕੇਸ਼ ਮਹਿਰਾ, ਵਿਨੋਦ ਮਦਾਨ, ਰਮੇਸ਼ ਸ਼ਰਮਾ, ਮੁਕੇਸ਼ ਪਸਾਹਨ, ਅਰੁਣ ਕੁਮਾਰ ਆਦਿ ਸ਼ਾਮਲ ਸਨ।ਸਮਾਗਮ ਦੌਰਾਨ ਪੁਨਰਜੋਤ ਨੇਤਰ ਬੈਂਕ ਸੁਸਾਇਟੀ ਵਲੋਂ ਨੇਤਰ ਦਾਨ ਕਰਨ ਬਾਰੇ ਕੈਂਪ ਵੀ ਲਗਾਇਆ ਗਿਆ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply