ਜ਼ਿਲ੍ਹੇ ਅੰਦਰ 1953 ਮੱਛੀ ਪਾਲਣ ਦੇ ਚਾਹਵਾਨਾਂ ਨੂੰ ਦਿੱਤੀ ਗਈ ਸਿਖਲਾਈ – ਡੀ.ਸੀ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਮੁੱਖ ਖੇਤੀਬਾੜੀ ਧੰਦਿਆਂ ਤੋਂ ਇਲਾਵਾ ਦੂਸਰੇ ਹੋਰ ਸਹਾਇਕ ਧੰਦੇ ਅਪਣਾਉਣ ਵੱਲ ਪ੍ਰੇਰਿਤ ਕਰਨ ਲਈ ਵਿਸ਼ੇਸ ਯਤਨ ਕਰ ਰਹੀ ਹੈ। ਅਜੋਕੇ ਸਮੇਂ ਵਿੱਚ ਖੇਤੀਬਾੜੀ ਧੰਦਾ ਬਹੁਤ ਲਾਹੇਵੰਦ ਨਹੀਂ ਰਿਹਾ ਹੈ, ਜ਼ਮੀਨ ਦੀ ਉਪਜਾਊ ਸ਼ਕਤੀ ਘਟਣ ਕਾਰਨ ਅਤੇ ਪਾਣੀ ਦਾ ਪੱਧਰ ਹੇਠਾਂ ਜਾਣ ਕਾਰਨ ਖੇਤੀ ਦੇ ਧੰਦੇ ਵਿੱਚ ਖਰਚੇ ਜ਼ਿਆਦਾ ਹੁੰਦੇ ਹਨ ਅਤੇ ਆਮਦਨ ਬਹੁਤ ਘੱਟ ਹੁੰਦੀ ਹੈ। ਇਸ ਲਈ ਸਰਕਾਰ ਵਲੋਂ ਕਿਸਾਨਾਂ ਨੂੰ ਮੱਛੀ ਪਾਲਣ, ਡੇਅਰੀ ਫਾਰਮਿੰਗ, ਬਾਗਬਾਨੀ , ਸ਼ਬਜ਼ੀਆਂ ਤੇ ਦਾਲਾਂ ਦੀ ਕਾਸ਼ਤ ਆਦਿ ਸਬੰਧੀ ਖੇਤੀ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਰਾਜ ਸਰਕਾਰ ਵਲੋਂ ਕਿਸਾਨਾਂ ਨੂੰ ਮੱਛੀ ਪਾਲਣ ਧੰਦੇ ਵੱਲ ਪ੍ਰੇਰਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਤੋਂ ਜਾਣੂੰ ਕਰਵਾਉਦਿਆਂ ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਅੰਦਰ 648 ਮੱਛੀ ਕਾਸ਼ਤਕਾਰ 1845.00 ਏਕੜ ਰਕਬੇ ਵਿਚ ਮੱਛੀ ਪਾਲਣ ਦਾ ਕੰਮ ਕਰ ਰਹੇ ਹਨ। ਸਰਕਾਰੀ ਮੱਛੀ ਪੂੰਗ ਫਾਰਮ, ਰਾਜਾਸਾਂਸੀ ਤੋਂ ਪਾਲਣ ਯੋਗ ਵਧੀਆਂ ਛੇ ਕਿਸਮ ਦੀ ਮੱਛੀ ਦਾ 32 ਲੱਖ 38 ਹਜ਼ਾਰ ਪੂੰਗ 2014-15 ਦਰਮਿਆਨ ਸਪਲਾਈ ਕੀਤਾ ਜਾ ਚੁੱਕਾ ਹੈ ਅਤੇ ਜ਼ਿਲੇ ਅੰਦਰ 2014-15 ਦੌਰਾਨ 1953 ਮੱਛੀ ਪਾਲਣ ਦੇ ਚਾਹਵਾਨਾਂ ਨੂੰ ਸਿਖਲਾਈ ਪ੍ਰਦਾਨ ਕੀਤਾ ਜਾ ਚੁੱਕੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਮੱਛੀ ਪਾਲਣ ਦੇ ਕਿੱਤੇ ਵੱਲ ਬੜੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਪੰਜਾਬ ਦੇ ਮੱਛੀ ਕਾਸ਼ਤਕਾਰ ਪ੍ਰਤੀ ਹੈਕਟੇਅਰ ਰਕਬੇ ਵਿਚੋਂ 6 ਹਜ਼ਾਰ 250 ਕਿਲੋਗ੍ਰਾਮ ਮੱਛੀ ਦੀ ਪੈਦਾਵਾਰ ਲੈ ਰਹੇ ਹਨ ਅਤੇ ਪੰਜਾਬ ਭਾਰਤ ਵਿਚੋਂ ਪਹਿਲੇ ਸਥਾਨ ‘ਤੇ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਅੰਦਰ ਲੋਕਾਂ ਨੂੰ ਮੱਛੀ ਪਾਲਣ ਕਿੱਤੇ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਪੱਧਰ ਉੱਪਰ ਸਿਖਲਾਈ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਸਿਖਲਾਈ ਦੇ ਨਾਲ ਕਿਸਾਨਾਂ ਨੂੰ ਮੱਛੀ ਪਾਲਣ ਦਾ ਕਿੱਤਾ ਕਰਨ ਲਈ ਆਰਥਿਕ ਸਹਾਇਤਾ ਵੀ ਪ੍ਰਦਾਨ ਕੀਤੀ ਜਾਂਦੀ ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਿਥੇ ਇਕ ਏਕੜ ਤੋਂ ਕਿਸਾਨ ਨੂੰ ਖੇਤੀਬਾੜੀ ਰਾਹੀਂ 30 ਤੋਂ 40 ਹਜ਼ਾਰ ਰੁਪਏ ਸਲਾਨਾ ਆਮਦਨ ਹੁੰਦੀ ਹੈ ਉਥੇ ਮੱਛੀ ਪਾਲਣ ਦਾ ਇਕ ਏਕੜ ਵਿੱਚੋਂ 1.25 ਲੱਖ ਰੁਪਏ ਦਾ ਮੁਨਾਫਾ ਕਮਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਪੱਧਰ ਉੱਪਰ ਆਧੁਨਿਕ ਸਿਖਲਾਈ ਸੈਂਟਰ ਆਦਿ ਸਥਾਪਿਤ ਕੀਤੇ ਗਏ ਹਨ।
Punjab Post Daily Online Newspaper & Print Media