Tuesday, April 28, 2026

ਟੋਲ ਫ੍ਰੀ 104 ਨੰਬਰ ਸਿਹਤ ਸੇਵਾਵਾਂ ਬਣੀਆਂ ਪੰਜਾਬ ਲਈ ਵਰਦਾਨ

6 ਮਹੀਨਿਆਂ ਵਿੱਚ ਆਏ 20 ਹਜ਼ਾਰ ਤੋਂ ਵੱਧ ਫੋਨ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸਿਹਤ ਸੇਵਾਵਾਂ ਨੂੰ ਬਿਹਤਰ ਬਨਾਉਣ ਲਈ ਪਹਿਲਾਂ ਸ਼ੁਰੂ ਕੀਤੀ ਗਈ 108 ਨੰਬਰ ਫ੍ਰੀ ਐਬੂਲੈਂਸ ਸਰਵਿਸ ਤੇ ਫਿਰ ਸ਼ੁਰੂ ਕੀਤੀ ਗਈ ਮੈਡੀਕਲ ਹੈਲਪ ਲਾਈਨ 104 ਨੰਬਰ ਨੂੰ ਪੰਜਾਬ ਭਰ ਵਿਚੋਂ ਭਰਵਾਂ ਸਹਿਯੋਗ ਮਿਲਿਆ ਅਤੇ ਇਹ ਸੇਵਾਵਾਂ ਕਈਆਂ ਦੀਆਂ ਜਿੰਦਗੀਆਂ ਬਚਾਉਣ ਵਿਚ ਸਹਾਈ ਹੋਈਆਂ। ਸਿਹਤ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ 24 ਜੂਨ 2014 ਨੂੰ ਡਾਕਟਰੀ ਸਹਾਇਤਾ ਲਈ ਸ਼ੁਰੂ ਕੀਤੀ ਗਈ 104 ਨੰਬਰ ਫ੍ਰੀ ਸੇਵਾ ‘ਤੇ ਛੇ ਮਹੀਨਿਆਂ ਵਿਚ ਹੀ 20 ਹਜ਼ਾਰ ਤੋਂ ਵੱਧ ਲੋਕਾਂ ਨੇ ਫੋਨ ਕਰਕੇ ਡਾਕਟਰੀ ਸਹਾਇਤਾ ਲਈ। ਇਸੇ ਤਰਾਂ ਅਪ੍ਰੈਲ 2011 ਵਿਚ ਸ਼ੁਰੂ ਕੀਤੀ 108 ਐਬੂਲੈਂਸ ਸੇਵਾ ਦਾ 31 ਦਸੰਬਰ 2014 ਤੱਕ 9 ਲੱਖ 60 ਹਜ਼ਾਰ ਲੋਕਾਂ ਨੇ ਲਾਭ ਉਠਾਇਆ ਅਤੇ ਇਸ ਸੇਵਾ ਨੇ ਦੁਰਘਟਨਾ ਦਾ ਸ਼ਿਕਾਰ ਹੋਏ ਕਈ ਗੰਭੀਰ ਵਿਅਕਤੀਆਂ ਦੀ ਜਾਨ ਬਚਾਈ। ਉਨਾਂ ਦੱਸਿਆ ਕਿ ਸਿੱਖਿਅਤ ਸਿਹਤ ਕਰਮੀਆਂ ਦੀ ਸੇਵਾ ਗੱਡੀਆਂ ਵਿਚ ਮੌਜੂਦ ਹੋਣ ਕਾਰਨ 1307 ਗਰਭਵਤੀ ਔੌਰਤਾਂ ਨੇ ਤਾਂ ਇੰਨਾਂ ਗੱਡੀਆਂ ਵਿਚ ਹੀ ਬੱਚਿਆਂ ਨੂੰ ਜਨਮ ਦਿੱਤਾ।

ਉਨਾਂ ਦੱਸਿਆ ਕਿ 104 ਨੰਬਰ ਸੇਵਾ, ਜੋ ਕਿ ਡਾਕਟਰੀ ਸਿਹਤ ਸੇਵਾ ਲਈ ਸ਼ੁਰੂ ਕੀਤੀ ਗਈ ਹੈ, ‘ਤੇ ਪਹਿਲੇ ਪੰਜ ਮਹੀਨਿਆਂ ਦੌਰਾਨ 19756 ਫੋਨ ਆਏ, ਜਿਸ ਵਿਚੋਂ 1012 ਸ਼ਿਕਾਇਤਾਂ ਵੱਖ-ਵੱਖ ਹਸਪਤਾਲਾਂ ਬਾਬਤ ਹੀ ਮਿਲੀਆਂ, ਜਿੰਨਾਂ ‘ਤੇ ਕਾਰਵਾਈ ਕੀਤੀ ਗਈ ਤਾਂ ਔਸਤਨ 83 ਫੀਸਦੀ ਸ਼ਿਕਾਇਤ ਕਰਤਾ ਦੀ ਤਸੱਲੀ ਹੋਈ। ਉਨਾਂ ਦੱਸਿਆ ਕਿ ਇਸ ਸਮੇਂ ਦੌਰਾਨ 7833 ਕਾਲਾਂ ਬਲੱਡ ਬੈਂਕ, ਦਵਾਈਆਂ, ਕੈਂਸਰ ਰਿਲੀਫ ਫੰਡ ਤਹਿਤ ਸਹਾਇਤਾ ਅਤੇ ਵੱਖ-ਵੱਖ ਬਿਮਾਰੀਆਂ ਬਾਰੇ ਮਸ਼ਵਰੇ ਲਈ ਮਿਲੀਆਂ। ਉਨਾਂ ਦੱਸਿਆ ਕਿ 104 ਨੰਬਰ ‘ਤੇ ਆਉਣ ਵਾਲੇ ਕਾਲਾਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿਚ ਵੰਡਿਆ ਜਾਂਦਾ ਹੈ, ਜਿਸ ਤਹਿਤ ਹੰਗਾਮੀ ਹਲਾਤ ਲਈ 6 ਘੰਟੇ ਦਾ ਸਮਾਂ, ਗੈਰ ਹੰਗਾਮੀ ਹਲਾਤ ਲਈ 7 ਦਿਨ ਦਾ ਸਮਾਂ ਅਤੇ ਮਹਿਜ਼ ਗੌਰ ਕਰਨ ਵਾਲੇ ਫੋਨ ਕਾਲਾਂ ‘ਤੇ ਕਾਰਵਾਈ ਲਈ ਸਮਾਂ ਸੀਮਾ ਤਹਿ ਕੀਤੀ ਗਈ ਹੈ।
ਉਨਾਂ ਦੱਸਿਆ ਕਿ 108 ਐਬੂਲੈਂਸ ਸੇਵਾ ਲਈ ਗੱਡੀਆਂ 24 ਘੰਟੇ ਕੰਮ ਕਰਦੀਆਂ ਹਨ ਅਤੇ ਇੰਨਾਂ ਗੱਡੀਆਂ ਦੀ ਸੇਵਾ ਪੇਂਡੂ ਖੇਤਰ ਵਿਚ 30 ਮਿੰਟ ਅਤੇ ਸ਼ਹਿਰੀ ਖੇਤਰਰ ਵਿਚ 20 ਮਿੰਟਾਂ ਦੇ ਸਮੇਂ ਵਿਚ ਦਿੱਤੀ ਜਾਂਦੀ ਹੈ। ਉਨਾਂ ਦੱਸਿਆ ਕਿ ਸੜਕ ਦੁਰਘਟਨਾ ਦੇ 99224 ਮਾਮਲਿਆਂ ਵਿਚ ਇਹ ਸੇਵਾ ਆਪਣੀ ਸਹਾਇਤਾ ਦੇ ਕੇ ਕਈ ਜਾਨਾਂ ਬਚਾ ਚੁੱਕੀ ਹੈ। ਉਨਾਂ ਦੱਸਿਆ ਕਿ ਇੰਨਾਂ ਗੱਡੀਆਂ ਦੇ ਸਟਾਫ ਨੂੰ ਮੁੱਢਲੀ ਡਾਕਟਰੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ ਹੋਣ ਕਾਰਨ ਜ਼ਿਆਦਾ ਲਾਭ ਪੁੱਜਾ ਹੈ ਅਤੇ ਵੱਡੀ ਗੱਲ ਇਹ ਹੈ ਕਿ ਇੰਨਾਂ ਗੱਡੀਆਂ ਵਿਚ ਆਏ 96 ਫੀਸਦੀ ਮਰੀਜ਼ਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਇਲਾਜ ਦਿੱਤਾ ਗਿਆ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply