Wednesday, March 11, 2026

ਪਸ਼ੂ ਪਾਲਣ ਉਤਸਾਹਿਤ ਕਰਨ ਲਈ ਡੇਅਰੀ ਵਿਕਾਸ ਬੋਰਡ ਲਗਾ ਰਿਹਾ ਹੈ ਪਿੰਡ ਪੱਧਰੀ ਕੈਂਪ

ਟੋਟਲ ਮਿਕਸਡ ਰਾਸ਼ਨ ਵੈਗਨ ਦੀ ਖਰੀਦ ‘ਤੇ 50 ਫੀਸਦੀ ਸਬਸਿਡੀ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋ ਪਸ਼ੂ ਪਾਲਣ ਸਬੰਧੀ ਕਿਸਾਨਾਂ ਨੂੰ ਸਿਖਲਾਈ ਦੇਣ ਲਈ ਜਿੱਥੇ ਵਿਸੇਸ਼ ‘ਦੁੱਧ ਉਤਪਾਦਕ ਸਿਖਲਾਈ ਅਤੇ ਵਿਸਥਾਰ ਸੇਵਾ ਮੁਹਿੰਮ’ ਆਰੰਭ ਕੀਤੀ ਗਈ ਹੈ, ਉੱਥੇ ਹੀ ਪੰਜਾਬ ਸਰਕਾਰ ਨੇ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਡੇਅਰੀ ਫਾਰਮਿੰਗ ਦੇ ਮਸ਼ੀਨੀਕਰਨ ਲਈ ਟੋਟਲ ਮਿਕਸਡ ਰਾਸ਼ਨ ਵੈਗਨ (ਚਾਰਾ ਰਲਾਉਣ ਦੀ ਮਸ਼ੀਨ) ਦੀ ਖਰੀਦ ਉੱਤੇ 50 ਫੀਸਦੀ ਸਬਸਿਡੀ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਦਿੰਦੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਹਰ ਮਹੀਨੇ ਜ਼ਿਲ੍ਹੇ ਦੇ ਪਿੰਡਾਂ ਵਿਚ ਪਹੁੰਚ ਕੇ ਡੇਅਰੀ ਵਿਕਾਸ ਵਿਭਾਗ ਵੱਲੋਂ ਕੈਂਪ ਲਗਾਏ ਜਾ ਰਹੇ ਹਨ। ੳਨਾਂ ਕਿਹਾ ਕਿ ਸਹਾਇਕ ਧੰਦੇ ਦੇ ਨਾਲ-ਨਾਲ ਮੁੱਖ ਧੰਦੇ ਵਜੋਂ ਵੀ ਇਸ ਨੂੰ ਅਪਨਾ ਸਕਦੇ ਹਨ। ਉਨਾਂ ਕਿਹਾ ਕਿ ਪੰਜਾਬ ਦੇ ਪੌਣ-ਪਾਣੀ ਅਨੁਸਾਰ ਡੇਅਰੀ ਇਕ ਵਧੀਆ ਬਦਲ ਹੈ, ਸੋ ਨੌਜਵਾਨ ਕਿਸਾਨਾਂ ਨੂੰ ਇਸ ਪਾਸੇ ਤਰਜੀਹ ਦੇ ਕੇ ਵੱਧ ਕਮਾਈ ਕਰਨੀ ਚਾਹਦੀ ਹੈ। ਉਨਾਂ ਕਿਹਾ ਕਿ ਡੇਅਰੀ ਦੇ ਉਦਮ ਲਈ ਸਰਕਾਰ ਹਰ ਤਰਾਂ ਦੀ ਸਹਾਇਤਾ ਕਿਸਾਨਾਂ ਨੂੰ ਦੇ ਰਹੀ ਹੈ। ਕਿਸਾਨਾਂ ਨੂੰ ਸਿਖਲਾਈ, ਸਬਸਿਡੀ ਅਤੇ ਤਕਨੀਕੀ ਜਾਣਕਾਰੀ ਦੇਣ ਵਿਚ ਡੇਅਰੀ ਵਿਭਾਗ ਪੂਰੀ ਤਰਾਂ ਸਰਗਰਮ ਹੈ ਅਤੇ ਇਸ ਦਾ ਲਾਹਾ ਕਿਸਾਨਾਂ ਨੂੰ ਲੈਣਾ ਚਾਹੀਦਾ ਹੈ।
ਸ੍ਰੀ ਭਗਤ ਨੇ ਕਿਹਾ ਕਿ ਪੰਜਾਬ ਸਰਕਾਰ ਡੇਅਰੀ ਫਾਰਮਿੰਗ ਲਈ ਹੋਰ ਸਬਸਿਡੀਆਂ ਦੇ ਨਾਲ-ਨਾਲ ਹੁਣ ਟੋਟਲ ਮਿਕਸਡ ਰਾਸ਼ਨ ਵੈਗਨ ਦੀ ਖਰੀਦ ਉੱਤੇ 50 ਫੀਸਦੀ ਸਬਸਿਡੀ ਉਪਲਬੱਧ ਕਰਵਾ ਰਹੀ ਹੈ। ਇਸ ਤਹਿਤ ਜ਼ਿਆਦਾ ਤੋਂ ਜ਼ਿਆਦਾ 4 ਲੱਖ ਰੁਪਏ ਦੀ ਰਾਸ਼ੀ ਪ੍ਰਤੀ ਲਾਭਪਾਤਰੀ ਨੂੰ ਦਿੱਤੀ ਜਾਵੇਗੀ। ਇਹ ਮਸ਼ੀਨ ਹਰਾ ਚਾਰਾ, ਤੁੜੀ, ਫੀਡ ਆਦਿ ਦਾ ਉਚਿਤ ਮਿਸ਼ਰਣ ਬਣਾ ਕੇ ਜਾਨਵਰਾਂ ਦੀਆਂ ਖੁਰਲੀਆਂ ਵਿਚ ਪਾ ਦਿੰਦੀ ਹੈ ਅਤੇ ਇਸ ਨਾਲ ਲੇਬਰ ਦਾ ਖਰਚਾ ਬਹੁਤ ਘੱਟ ਜਾਂਦਾ ਹੈ। ਇਹ ਸਬਸਿਡੀ ਪ੍ਰਾਪਤ ਕਰਨ ਲਈ ਲਾਭਪਾਤਰੀ ਕੋਲ ਘੱਟ ਤੋਂ ਘੱਟ 20 ਦੁਧਾਰੂ ਪਸ਼ੂ ਹੋਣੇ ਚਾਹੀਦੇ ਹਨ ਅਤੇ ਉਸ ਨੇ ਡੇਅਰੀ ਵਿਕਾਸ ਵਿਭਾਗ, ਪੰਜਾਬ ਡੇਅਰੀ ਵਿਕਾਸ ਬੋਰਡ ਜਾਂ ਗਡਵਾਸੂ ਤੋਂ ਘੱਟੋਂ-ਘੱਟ ਦੋ ਹਫਤੇ ਦੀ ਸਿਖਲਾਈ ਪ੍ਰਾਪਤ ਕੀਤੀ ਹੋਵੇ। ਉਨ੍ਹਾਂ ਕਿਹਾ ਕਿ ਸਬਸਿਡੀ ਲੈਣ ਵਾਲੇ ਯੋਗ ਤੇ ਇਛੁੱਕ ਡੇਅਰੀ ਫਾਰਮਰ ਆਪਣੀਆਂ ਦਰਖਾਸਤਾਂ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਡੇਅਰੀ ਦੇ ਦਫਤਰ ਵਿਚ ਦੇ ਸਕਦੇ ਹਨ ਅਤੇ ਸਬਸਿਡੀ ਸਬੰਧੀ ਜ਼ਿਆਦਾ ਜਾਣਕਾਰੀ ਵੀ ਇਨ੍ਹਾਂ ਕੋਲੋਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਮਿਲਕਿੰਗ ਮਸ਼ੀਨ, ਫੌਡਰ ਹਾਰਵੈਸਟਰ ਅਤੇ ਡੇਅਰੀ ਫਾਰਮ ਉੱਤੇ ਦੁੱਧ ਠੰਡਾ ਕਰਨ ਲਈ ਬਲਕ ਮਿਲਕ ਕੂਲਰ (ਸਮੇਤ ਜਨਰੇਟਰ ਸੈੱਟ) ‘ਤੇ ਵੀ 50 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ।

Check Also

ਛੀਨਾ ਨੇ ਖ਼ਾਲਸਾ ਕਾਲਜ ਵੈਟਰਨਰੀ ਦੀ ਪੁਸਤਕ ਅਤੇ ਵਿਦਿਆਰਥੀ ਮੈਗਜ਼ੀਨ ਕੀਤੀ ਲੋਕ ਅਰਪਿਤ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ …

Leave a Reply