Monday, April 6, 2026

ਰੰਗ ਬਿਰੰਗੇ ਮਾਡਰਨ ਆਂਗਣਵਾੜੀ ਸੈਂਟਰ ਬਣੇ ਖਿੱਚ ਦਾ ਕੇਂਦਰ

ਬੱਚਿਆਂ ਲਈ ਪੜ੍ਹਾਈ ਤੇ ਖੇਡਣ ਦੇ ਖਾਸ ਉਪਰਾਲੇ -ਡਿਪਟੀ ਕਮਿਸ਼ਨਰ

ਕੈਪਸ਼ਨ - ਬਾਬਾ ਬਕਾਲੇ ਵਿਖੇ ਬਣੇ ਮਾਡਰਨ ਆਂਗਣਵਾੜੀ ਕੇਂਦਰ ਦੇ ਵੱਖ-ਵੱਖ ਦ੍ਰਿਸ਼।
ਕੈਪਸ਼ਨ – ਬਾਬਾ ਬਕਾਲੇ ਵਿਖੇ ਬਣੇ ਮਾਡਰਨ ਆਂਗਣਵਾੜੀ ਕੇਂਦਰ ਦੇ ਵੱਖ-ਵੱਖ ਦ੍ਰਿਸ਼।

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ) – ਜ਼ਿਲ੍ਹੇ ਅੰਦਰ 0 ਤੋਂ 6 ਸਾਲ ਤਕ ਦੇ ਬੱਚੇ ਆਂਗਣਵਾੜੀ ਸੈਂਟਰ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚਣ ਇਸ ਮਕਸਦ ਨਾਲ ਜ਼ਿਲ੍ਹੇ ਦੇ ਆਂਗਣਵਾੜੀ ਸੈਂਟਰਾਂ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ। ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਜ਼ਿਲ੍ਹੇ ਅੰਦਰ ਬਲਾਕ ਰਈਆ ਦੇ 7 ਆਂਗਣਵਾੜੀ ਕੇਂਦਰਾਂ ਨੂੰ ਮਾਡਰਨ ਆਂਗਣਵਾੜੀ ਕੇਂਦਰ ਬਣਾਇਆ ਗਿਆ ਹੈ, ਜਿਸ ਵਿਚ ਬੱਚਿਆਂ ਲਈ ਪੜ੍ਹਾਈ ਦੇ ਨਾਲ-ਨਾਲ ਖੇਡਣ ਦੇ ਸ਼ਾਨਦਾਰ ਉਪਰਾਲੇ ਕੀਤੇ ਗਏ ਹਨ।
ਹਲਕਾ ਰਈਆਂ ਵਿਚ ਬਣਾਏ ਗਏ ਮਾਡਰਨ ਆਂਗਣਵਾੜੀ ਕੇਂਦਰ ਦਾ ਦੋਰਾ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਮਿਲੀ  ਇੰਨਵੈਸ਼ਨ ਗ੍ਰਾਂਟ ਵਿਚੋਂ 4 ਲੱਖ 50 ਹਜ਼ਾਰ ਰੁਪਏ ਦੀ ਗ੍ਰਾਂਟ ਨਾਲ ਇਨਾਂ 7 ਕੇਂਦਰਾਂ ਨੂੰ ਨਵੀਂ ਦਿੱਖ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨਾਂ ਕੇਂਦਰਾਂ ਲਈ ਸਰਕਾਰ ਵਲੋਂ 90 ਪ੍ਰਤੀਸ਼ਤ ਸਹਾਇਤਾ ਤੇ 10 ਪ੍ਰਤੀਸ਼ਤ ਰਾਸ਼ੀ ਸਬੰਧਿਤ ਪਿੰਡ ਦੀ ਪੰਚਾਇਤ ਵਲੋਂ ਆਪਣੇ ਸਰੋਤਾਂ ਰਾਹੀ ਇਕੱਤਰ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ ਰਈਆ ਬਲਾਕ ਤੋਂ ਉਪਰੰਤ ਦੂਜੇ ਹੋਰ ਬਲਾਕਾਂ ਅੰਦਰ ਵੀ ਮਾਡਰਨ ਆਂਗਣਵਾੜੀ ਕੇਂਦਰ ਬਣਾਏ ਜਾਣਗੇ।
ਮਾਡਰਨ ਆਂਗਣਵਾੜੀ ਕੇਂਦਰਾਂ ਵਿਚ ਬੱਚਿਆਂ ਲਈ ਰੰਗ ਬਿਰੰਗੇ ਖਿਡਾਉਣੇ, ਨਵੇਂ ਡੈਸਕ, ਰੰਗਦਾਰ ਪੱਖੇ, ਰੰਦਗਾਰ ਦੀਵਾਰਾਂ, ਦੀਵਾਰਾਂ ਤੇ ਰੰਗਦਾਰ ਚਿੱਤਰ, ਕਾਰਟੂਨ, ਫਲਾਂ ਦੇ ਨਾਂਅ ਅਤੇ ਬਹੁਤ ਸਾਰੀਆਂ ਦਿੱਲ ਖਿਚਵੀਆਂ ਤੇ ਬੱਚਿਆਂ ਦੇ ਪੱਧਰ ਦੀ ਕਲਾ ਕ੍ਰਿਤੀਆਂ ਰਾਹੀਂ ਬੱਚਿਆਂ ਨੂੰ ਸੈਂਟਰਾਂ ਵਿਚ ਆਪਣ ਲਈ ਪਰੋਰਿਤ ਕਰਦੀਆਂ ਹਨ। ਡਿਪਟੀ ਕਮਿਸ਼ਨਰ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਆਂਗਣਵਾੜੀ ਕੇਂਦਰਾਂ ਵਿਚ ਭੇਜਣ ਅਤੇ ਇਸ ਖੁਸ਼ਗਵਾਰ ਵਾਤਾਵਰਣ ਵਿਚ ਬੱਚਿਆਂ ਦੀ ਸ਼ਖਸੀਅਤ ਨੂੰ ਨਿਖਾਰਨ ਲਈ ਪ੍ਰਸ਼ਾਸਨ ਦਾ ਸਹਿਯੋਗ ਕਰਨ। ਉਨਾਂ ਬਾਬਾ ਬਕਾਲਾ ਸਾਹਿਬ ਵਿਖੇ ਜਿਥੇ ਦੋ ਮਾਡਰਨ ਆਂਗਣਵਾੜੀ ਸੈਂਟਰ ਚੱਲ ਰਹੇ ਹਨ ਅਤੇ ਪਿੰਡ ਲੱਖੂਵਾਲ, ਭਿੰਭਰ (ਦੋ ਸੈਂਟਰ), ਭੋਰੋਸ਼ਾਹ ਰਾਜਪੂਤਾਂ ਤੇ ਰਾਜਪੂਤਾਂ ਦਾ ਨਿਰੀਖਣ ਕੀਤਾ। ਇਸ ਮੌਕੇ ਸ੍ਰੀ ਵਿਮਲ ਸੇਤੀਆਂ ਐਸ.ਡੀ.ਐਮ ਬਾਬਾ ਬਕਾਲਾ ਵੀ ਹਾਜਰ ਸਨ।
ਇਸ ਮੌਕੇ ਸੀ.ਡੀ.ਪੀ.ਓ ਰਈਆ ਮੈਡਮ ਨਿਵੇਦਕਾ ਕੁਮਰਾਅ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਨਾਲ ਇਸ ਕਾਰਜ ਨੂੰ ਸਿਰੇ ਚਾੜ੍ਹਿਆ ਗਿਆ ਹੈ ਅਤੇ ਮਾਡਰਨ ਆਂਗਣਵਾੜੀ ਕੇਂਦਰ ਖੁੱਲ ਜਾਣ ਨਾਲ ਬੱਚਿਆਂ ਦੀ ਗਿਣਤੀ ਵਿਚ ਕਾਫੀ ਵਾਧਾ ਹੋ ਰਿਹਾ ਹੈ। ਉਨਾਂ ਦੱਸਿਆ ਕਿ ਰਈਆ ਬਲਾਕ ਵਿਖੇ ਕੁਲ 186 ਆਂਗਣਵਾੜੀ ਕੇਂਦਰ ਹਨ ਅਤੇ ਕਰੀਬ 10 ਹਜ਼ਾਰ 465 ਬੱਚੇ (0 ਤੋਂ 6 ਸਾਲ ਤਕ) ਪੜ੍ਹਦੇ ਹਨ ਅਤੇ ਜ਼ਿਲ੍ਹੇ ਅੰਦਰ ਕੁਲ 1851 ਆਂਗਣਵਾੜੀ ਸੈਂਟਰ ਹਨ, ਜਿਸ ਵਿਚ ਕਰੀਬ 1 ਲੱਖ 9 ਹਜ਼ਾਰ 301 ਬੱਚੇ ਪੜ੍ਹਦੇ ਹਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply