Monday, April 6, 2026

ਐਨ.ਐਚ ਮੁਲਾਜ਼ਮਾਂ ਦੀਆਂ ਤਨਖਾਹਾਂ ਘਟਾਉਣ ਦੇ ਵਿਰੋਧ ‘ਚ ਇੱਕ ਰੋਜ਼ਾ ਕਲਮ ਛੋੜ ਹੜਤਾਲ

PPN1303201507

ਹੁਸ਼ਿਆਰਪੁਰ, 12 ਮਾਰਚ (ਸਤਵਿੰਦਰ ਸਿੰਘ) – ਸਟੋਟ ਹੈਡਕੁਆਟਰ ਕੌਮੀ ਸਿਹਤ ਮਿਸ਼ਨ ਪੰਜਾਬ ਚੰਡੀਗੜ ਤੋਂ ਜਾਰੀ ਐਨ.ਐਚ.ਐਮ. ਮੁਲਾਜ਼ਮਾਂ ਦੀਆਂ ਤਨਖਾਹਾਂ ਘਟਾਉਣ ਦੇ ਵਿਰੋਧ ਵਿੱਚ  ਅੱਜ ਐਨ.ਐਚ.ਐਮ. ਕਰਮਚਾਰੀ ਯੂਨਿਅਨ ਹੁਸ਼ਿਆਰਪੁਰ ਵੱਲੋਂ ਇੱਕ ਰੋਜਾਂ ਕੰਮ ਛੱਡੋ ਹੜਤਾਲ ਕੀਤੀ ਗਈ। ਇਸ ਹੜਤਾਲ ਦੇ ਸਬੰਧ ਵਿੱਚ ਜਿਲ੍ਹੇ ਭਰ ਤੋਂ ਕੌਮੀ ਸਿਹਤ ਮਿਸ਼ਨ ਦੇ ਕਰਮਚਾਰੀਆਂ ਨੇ ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਵਿਖੇ ਧਰਨਾ ਦਿੱਤਾ ਜਿਸ ਵਿੱਚ  ਕੌਮੀ ਸਿਹਤ ਮਿਸ਼ਨ ਮੈਨੇਜਮੈਂਟ ਯੂਨਿਟ ਦੇ ਕਰਮਚਾਰੀ, ਏ.ਐਨ.ਐਮਜ਼, ਦਫਤਰੀ ਸਟਾਫ, ਸਟਾਫ ਨਰਸਾਂ, ਕੌਮੀ ਸਿਹਤ ਮਿਸ਼ਨ ਦੇ ਅਧੀਨ ਆਉਾਂਦੇ ਮੂਹ ਪ੍ਰੋਗਰਾਮ ਜਿਵੇਂ ਆਈ.ਡੀ.ਐਸ. ਪੀ, ਟੀ.ਬੀ. ਕੰਟਰੋਲ ਪ੍ਰੋਗਰਾਮ, ਕੈਂਸਰ ਕੰਟਰੋਲ ਪ੍ਰੋਗਰਾਮ ਦੇ ਮੁਲਾਜ਼ਮਾਂ ਨੇ ਵੱਧ ਚੜ ਕੇ ਹਿੱਸਾ ਲਿਆ ਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਰ੍ਹੇਬਾਜ਼ੀ ਕੀਤੀ।
ਇਸ ਮੌਕੇ ਐਨ.ਐਚ.ਐਮ. ਯੂਨਿਅਨ ਵੱਲੋਂ ਆਪਣੀਆਂ ਮੰਗਾਂ ਅਤੇ ਹੱਕਾਂ ਦੇ ਸਬੰਧ ਵਿੱਚ ਮੰਗ ਪੱਤਰ ਸਿਵਲ ਸਰਜਨ ਡਾ. ਸੁਰਜੀਤ ਸਿੰਘ ਨੂੰ ਸੋਂਪਿਆ ਗਿਆ।ਇਸ ਦੌਰਾਨ ਕਰਮਚਾਰੀਆਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰੋਗਰਾਮ ਮੈਨੇਜਰ ਮੁਹੰਮਦ ਆਸਿਫ, ਅਤੇ ਜਿਲ੍ਹਾ ਕੰਪਿਊਟਰ ਆਪਰੇਟਰ ਤਜਿੰਦਰ ਸਿੰਘ ਨੇ ਕਿਹਾ ਕਿ ਪ੍ਰਮੁੱਖ ਸੱਕਤਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਅਤੇ ਮਿਸ਼ਨ ਡਾਇਰੈਕਟਰ ਪੰਜਾਬ ਦੇ ਦਫਤਰੀ ਹੁਕਮ ਨੰ.ਐਮ.ਡੀ.ਐਨ.ਆਰ.ਐਚ.ਐਮ.15-004894 ਮਿਤੀ 09.03.2015 ਰਾਂਹੀ ਐਨ.ਐਚ.ਐਮ. ਕਰਮਚਾਰੀਆਂ ਦੀਆਂ ਤਨਖਾਹਾਂ ਸਬੰਧੀ ਰੈਸ਼ਨੇਲਾਈਜੇਸ਼ਨ ਕੀਤੀ ਗਈ ਹੈ। ਜਿਸ ਵਿੱਚ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਵੱਡੀ ਫੇਰਬਦਲ ਕੀਤੀ ਗਈ ਹੈ। ਜਿਸ ਕਾਰਣ ਪਿਛਲੇ 10-15 ਸਾਲਾਂ ਤੋਂ ਸਿਹਤ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਕਰਮਚਾਰੀਆਂ ਦੇ ਹਿੱਤਾਂ ਜਿਵੇਂ ਕਿ ਤਨਖਾਹ ਅਤੇ ਉਨ੍ਹਾਂ ਦੀਆਂ ਸੀਨੀਅਰਤਾ ਦਾ ਕੋਈ ਵੀ ਖਿਆਲ ਨਹੀਂ ਰੱਖਿਆ ਗਿਆ। ਇਸ ਕਾਰਣ ਕਰਮਚਾਰੀਆਂ ਵਿੱਚ ਭਾਰੀ ਰੋਸ਼ ਪੈਦਾ ਹੋ ਚੁੱਕਾ ਹੈ ਕਿਉਂਕਿ ਇਹ ਰੈਸ਼ੇਨੇਲਾਈਜੇਸ਼ਨ ਦੇ ਨਾਮ ਤੇ ਕਰਮਚਾਰੀ ਜੋ ਪਹਿਲਾਂ ਤਨਖਾਹ ਲੈ ਰਹੇ ਸਨ, ਉਸ ਤੋਂ ਵੀ ਘੱਟ ਤਨਖਾਹਾਂ ਹੋ ਗਈਆਂ ਹਨ। ਜਿਸ ਨਾਲ ਆਉਣ ਵਾਲੇ 5-6 ਸਾਲਾਂ ਤੱਕ ਪੁਰਾਣੇ ਕਰਮਚਾਰੀਆਂ ਨੂੰ ਕੋਈ ਵੀ ਸਾਲਾਨਾ ਇੰਨਕਰੀਮੈਂਟ ਨਹੀਂ ਲਗੇਗੀ। ਪਹਿਲਾਂ ਵੀ ਇਹ ਕਰਮਚਾਰੀ ਜੋ ਕਿ ਗਰੈਜੂਏਸ਼ਨ ਪੱਧਰ ਤੋਂ ਲੈ ਕੇ ਐਮ.ਬੀ.ਏ.ਤੱਕ ਦੀ ਉਚੇਰੀ ਸਿੱਖਿਆ ਪ੍ਰਾਪਤ ਹਨ, ਉਨ੍ਹਾਂ ਨੂੰ 10,000 ਰੁਪਏ ਤੋਂ 20,000 ਰੁਪਏ ਤੱਕ ਉੱਕਾ ਪੁੱਕਾ ਠੇਕਾ ਆਧਾਰ ਤੇ ਰੱਖਿਆ ਹੋਇਆ ਹੈ। ਇਸ ਦੌਰਾਨ ਮੁਲਾਜ਼ਮ ਯੂਨਿਅਨ ਵੱਲੋਂ  ਇੱਕਜੁਟ ਹੋ ਕੇ ਆਵਾਜ਼ ਬੁਲੰਦ ਕੀਤੀ ਗਈ ਕਿ ਜੇਕਰ ਸਰਕਾਰ ਵੱਲੋਂ ਇਹ ਫੈਸਲਾ ਨਾ ਬਦਲਿਆ ਗਿਆ ਤਾਂ ਸਮੂਚੇ ਐਨ.ਐਚ.ਐਮ. ਨੂੰ ਲੰਮੇ ਅਤੇ ਕੜੇ ਸੰਘਰਸ਼ ਲਈ ਮਜ਼ਬੂਰ ਹੋਣਾ ਪਵੇਗਾ।
ਇਸ ਤੋਂ ਇਲਾਵਾ ਐਨ.ਐਚ.ਐਮ. ਮੁਲਾਜ਼ਮਾਂ ਵੱਲੋਂ ਇਹ ਮੰਗ ਕੀਤੀ ਗਈ  ਕਿ ਸਮੂਚੇ ਕੈਡਰ ਨੂੰ ਪੂਰਾ ਪੇ-ਸਕੇਲ ਦਿੱਤਾ ਜਾਵੇ ਅਤੇ ਕੇਂਦਰ ਸਰਕਾਰ ਦੇ ਪੈਟਰਨ ਤੇ ਮਾਸਟਰ ਸਕੇਲ ਅਨੁਸਾਰ ਤਨਖਾਹਾਂ ਅਤੇ ਭੱਤੇ ਦਿੱਤੇ ਜਾਣ, ਜਿਵੇਂ ਕਿ ਰਮਸਾ, ਐਸ.ਐਸ.ਏ. ਸਿੱਖਿਆ ਵਿਭਾਗ ਦੇ ਕੇਡਰ ਨੂੰ ਪੂਰਾ ਪੇ-ਸਕੇਲ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਇਹ ਮੰਗਾਂ ਨਾ ਮੰਨੀਆ ਗਈਆਂ, ਤਾਂ ਸਮੂਹ ਕਰਮਚਾਰੀ ਲੰਮੇ ਸਮੇਂ ਲਈ ਹੜਤਾਲ ਤੇ ਚਲੇ ਜਾਣਗੇ ਤੇ ਕਰਮਚਾਰੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੌਰਾਨ ਜੇਕਰ ਲੋਕਾਂ ਨੂੰ ਅਸੁਵਿਧਾ ਹੁੰਦੀ ਹੈ ਤਾਂ ਉਸਦੀ ਨਿਰੋਲ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀ ਹੋਵੇਗੀ। ਇਸ ਰੋਸ਼ ਧਰਨੇ ਦੌਰਾਨ ਤਰਵਿੰਦਰ ਕੁਮਾਰ, ਅਜੇ ਕੁਮਰਾ, ਗਿਰੀਸ਼ ਸ਼ਰਮਾ, ਰਾਣੀ, ਨਵਦੀਪ, ਰੀਨਾ ਸੰਧੂ, ਗੁਰਵਿੰਦਰ ਕੌਰ, ਨਿਸ਼ਾ, ਰਾਹੁਲ ਸਮੇਤ ਸਮੂਹ ਐਨ.ਐਚ.ਐਮ.ਕਰਮਚਾਰੀ ਸ਼ਾਮਿਲ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply