Monday, April 6, 2026

ਬ੍ਰਾਡਬੈਂਡ ਕਨੈਕਸ਼ਨਾਂ ਦੀ ਸਥਿਤੀ ਦੇ ਜਾਇਜ਼ੇ ਲੈਣ ਲਈ ਜਿਲ੍ਹਾ ਸਿੱਖਿਆ ਅਫ਼ਸਰ (ਐਲੀ.ਸਿ) ਵਲੋਂ ਮੀਟਿੰਗ

ਹੁਸ਼ਿਆਰਪੁਰ, 12 ਮਾਰਚ (ਸਤਵਿੰਦਰ ਸਿੰਘ) – ਬ੍ਰਾਡਬੈਂਡ ਕਨੈਕਸ਼ਨਾਂ ਦੀ ਸਥਿਤੀ ਦਾ ਜਾਇਜਾ ਲੈਣ ਲਈ ਜਿਲ੍ਹਾ ਸਿੱਖਿਆ ਅਫ਼ਸਰ (ਐਲੀ.ਸਿ) ਸ. ਮੋਹਣ ਸਿੰਘ ਲੇਹਲ ਦੀ ਅਗਵਾਈ ਹੇਠ ਇੱਕ ਬੈਠਕ ਦਾ ਆਯੋਜਨ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ ਕੀਤਾ ਗਿਆ। ਇਸ ਬੈਠਕ ਵਿੱਚ ਲਗਭਗ 25 ਕਲਸਟਰ ਮੁੱਖੀ ਹਾਜਰ ਹੋਏ। ਜਿਨ੍ਹਾ ਨੇ ਸੀ.ਆਰ.ਸੀ ਲੇਵਲ ਤੇ ਲੱਗੇ ਬ੍ਰਾਡਬੈਂਡ ਕਨੈਕਸ਼ਨਾਂ ਦੇ ਬਿੱਲਾਂ ਦੀ ਅਦਾਇਗੀ ਨਹੀ ਕੀਤੀ ਸੀ। ਸ. ਲੇਹਲ ਨੇ ਦਸਿਆ ਕਿ ਜਿਲ੍ਹੇ ਦੇ ਸਾਰੇ ਸੀ.ਆਰ.ਸੀ ਸੈਂਟਰਾ ਨੂੰ ਕੰਟੰਜੈਂਸੀ ਗ੍ਰਾਂਟ ਜਾਰੀ ਕਰ ਦਿਤੀ ਗਈ ਹੈ ਅਤੇ ਕਿਸੇ ਵੀ ਸੀ.ਆਰ.ਸੀ ਸੈਂਟਰ ਵਿੱਚ ਬ੍ਰਾਡਬੈਂਡ ਚਾਲੂ ਨਾ ਹੋਣ ਦੀ ਸੂਰਤ ਵਿੱਚ ਸਬੰਧਤ ਕਲਸਟਰ ਮੁੱਖੀ ਜਿੰਮੇਵਾਰ ਹੋਵੇਗਾ। ਜੇਕਰ ਬ੍ਰਾਡਬੈਂਡ ਕੰਨੈਕਸ਼ਨ ਵਿੱਚ ਕੋਈ ਤਕਨੀਕੀ ਖਰਾਬੀ ਆਂਦੀ ਹੈ ਤਾ ਬੀ.ਐਸ.ਐਨ.ਐਲ ਵਿਭਾਗ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਦਸਿਆ ਕਿ ਸਿੱਖਿਆ ਵਿਭਾਗ ਵਲੋਂ ਸਾਰੀ ਵਿਭਾਗੀ ਜਾਣਕਾਰੀ ਇੰਟਰਨੈਟ ਦੇ ਮਾਧਿਅਮ ਰਾਹੀ ਕਲਸਟਰ ਲੇਵਲ ਤੇ ਪਹੁੰਚਾਈ ਜਾਂਦੀ ਹੈ। ਕਲਸਟਰ ਲੇਵਲ ਤੋ ਇਹ ਜਾਣਕਾਰੀ ਕਲਸਟਰ ਦੇ ਸਾਰੇ ਸਕੂਲਾਂ ਵਿੱਚ ਪਹੁੰਚਾਣਾ ਕਲਸਟਰ ਮੁੱਖੀ ਦੀ ਜਿੰਮੇਵਾਰੀ ਹੈ। ਉਨ੍ਹਾ ਕਲਸਟਰ ਮੁੱਖੀਆ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਅਪਣੇ ਕਲਸਟਰ ਦੇ ਸਕੂਲਾਂ ਵਿੱਚ ਨਿਜੀ ਤੋਰ ਤੇ ਹਫਤੇ ਵਿੱਚ ਦੋ ਦਿਨ ਸਕੂਲਾਂ ਵਿੱਚ ਵਿਜਿਟ ਕਰਨ ਅਤੇ ਅਪਣਾ ਐਡਵਾਂਸ ਟੂਰ ਪ੍ਰੋਗਰਾਮ (ਏ.ਟੀ.ਪੀ) ਸਬੰਧਤ ਬਲਾਕ ਦੇ ਸਿੱਖਿਆ ਅਧਿਕਾਰੀ ਨੂੰ ਦੇਣ। ਇਸ ਮੋਕੇ ਹੋਰਨਾ ਤੋ ਇਲਾਵਾ ਡੀ.ਆਰ.ਪੀ ਮਦਨ ਲਾਲ ਸ਼ਰਮਾ, ਨਰੇਸ਼ ਕੁਮਾਰ, ਵਰੂਣ ਜੈਨ ਨਾਹਰ, ਨਿਰਮਲਾ ਦੇਵੀ ਏ.ਪੀ.ਸੀ(ਜ), ਰਜਨੀਸ਼ ਕੁਮਾਰ ਗੁਲਿਆਨੀ ਆਦੀ ਹਾਜਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply