ਹੁਸ਼ਿਆਰਪੁਰ, 12 ਮਾਰਚ (ਸਤਵਿੰਦਰ ਸਿੰਘ) – ਕਲਸਟਰ ਰਿਸੋਰਸ ਸੈਟਰਾਂ ਵਿੱਚ ਚੱਲ ਰਹੇ ਬ੍ਰਾਡਬੈਂਡ ਕਨੈਕਸ਼ਨਾਂ ਦੀ ਸਥਿਤੀ ਦਾ ਜਾਇਜਾ ਲੈਣ ਲਈ ਜਿਲ੍ਹਾਂ ਸਿਖਿਆ ਅਫਸਰ ਮੋਹਣ ਸਿੰਘ ਲੇਹਲ ਦੀ ਅਗਵਾਈ ਹੇਠ ਇਕ ਬੈਠਕ ਕੀਤੀ।ਜਿਸ ਵਿੱਚ ਲਗਭਗ 25 ਕਲਸਟਰ ਮੁੱਖੀ ਹਾਜ਼ਰ ਹੋਏ।ਜਿਨ੍ਹਾਂ ਨੇ ਸੀ ਆਰ ਸੀ ਲੇਵਲ ਤੇ ਲੱਗੇ ਬ੍ਰਾਡਬੈਡ ਕਨੇਕਸ਼ਨਾਂ ਦੀ ਅਦਾਇਗੀ ਨਹੀ ਕੀਤੀ ਸੀ।ਲੇਹਲ ਨੇ ਦੱਸਿਆ ਕਿ ਜਿਲ੍ਹੇ ਦੇ ਸਾਰੇ ਸੀ ਆਰ ਸੀ ਸੈਟਰਾਂ ਨੂੰ ਕੰਟਨਜੈਸੀ ਗ੍ਰਾਂਟ ਜਾਰੀ ਕਰ ਦਿੱਤੀ ਗਈ ਹੈ ਅਤੇ ਕਿਸੇ ਵੀ ਸੀ ਆਰ ਸੀ ਸੈਟਰ ਵਿੱਚ ਬ੍ਰਾਡਬੈਡ ਚਾਲੂ ਨਾ ਹੋਣ ਦੀ ਸੂਰਤ ਵਿੱਚ ਸਬੰਧਿਤ ਕਲਸਟਰ ਮੁੱਖੀ ਜਿਮੇਵਾਰ ਹੋਵੇਗਾ।ਉਨ੍ਹਾਂ ਕਲਸਟਰ ਮੁੱਖੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਕਲਸਟਰ ਦੇ ਸਕੂਲਾਂ ਵਿੱਚ ਨਿਜੀ ਤੌਰ ਤੇ ਹਫਤੇ ਵਿੱਚ ਦੋ ਵਾਰ ਜਾਣ।ਇਸ ਮੌਕੇ ਡੀ ਆਰ ਪੀ ਮਦਨ ਲਾਲ ਸ਼ਰਮਾ, ਨਰੇਸ਼ ਕੁਮਾਰ, ਵਰੁਣ ਜੈਨ ਨਾਹਰ, ਨਿਰਮਲਾ ਦੇਵੀ ਤੇ ਰਜਨੀਸ਼ ਕੁਮਾਰ ਗੁਲਿਆਨੀ ਆਦਿ ਹਾਜ਼ਰ ਸਨ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media