ਹੁਸ਼ਿਆਰਪੁਰ, 14 ਮਾਰਚ (ਸਤਵਿੰਦਰ ਸਿੰਘ) – ਜਿਲ੍ਹਾ ਕਬੱਡੀ ਐਸੋਸੀਏਸ਼ਨ ਵਲੋ ਰੌਸ਼ਨ ਗਰਾਊਡ ਹੁਸ਼ਿਆਰਪੁਰ ਵਿੱਚ 6ਵੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਬੱਡੀ ਕੱਪ ਕਰਵਾਇਆ ਗਿਆ।ਇਹ ਕਬੱਡੀ ਵਿੱਚ ਮਾਤਾ ਨਸੀਬ ਕੌਰ ਅਕੈਡਮੀ ਬਰਨਾਲਾ ਦੀ ਟੀਮ ਨੇ ਜਿੱਤਿਆ ਤੇ ਨਿਊ ਦੀਪ ਕਬੱਡੀ ਅਕੈਡਮੀ ਦੂਸਰੇ ਨੰਬਰ ਤੇ ਰਹੀ। ਜਿਲ੍ਹਾਂ ਪ੍ਰਧਾਨ ਸ੍ਰੇਮਣੀ ਅਕਾਲੀ ਦੱਲ ਤੇ ਸਰਪ੍ਰਸਤ ਜਿਲ੍ਹਾਂ ਕਬੱਡੀ ਐਸੋਸੀਏਸ਼ਨ ਸੁਰਿੰਦਰ ਸਿੰਘ ਭੁਲੇਵਾਲ ਰਾਠਾ, ਐਸੋਸੀਏਸ਼ਨ ਦੇ ਪ੍ਰਧਾਨ ਸਤਵਿੰਦਰ ਪਾਲ ਸਿੰਘ ਰਾਮਦਾਸਪੁਰ, ਚੇਅਰਮੈਨ ਅਵਤਾਰ ਸਿੰਘ ਜੌਹਲ ਤੇ ਕਾਰਜਕਾਰੀ ਪ੍ਰਧਾਨ ਪਰਮਿੰਦਰ ਸਿੰਘ ਪੰਨੂੰ ਦੀ ਸਰਪ੍ਰਸਤੀ ਹੇਠ ਹੋਏ ਕਬੱਡੀ ਕੱਪ ਵਿੱਚ ਮੁੱਖ ਮਹਿਮਾਨ ਸਾਬਕਾ ਕੈਬਨਿਟ ਮੰਤਰੀ ਹੀਰਾ ਸਿੰਘ ਗਾਬੜੀਆ, ਡਿਪਟੀ ਕਮਿਸ਼ਨਰ ਸ੍ਰੀਮਤੀ ਆਨੰਦਿਤਾ ਮਿਤਰਾ, ਆਈ ਜੀ ਲੋਕ ਨਾਥ ਆਂਗਰਾ ਤੇ ਐਸ.ਐਸ.ਪੀ ਰਾਜਜੀਤ ਸਿੰਘ ਹੁੰਦਲ ਹਾਜ਼ਰ ਸਨ। ਫਾਇਨਲ ਮੈਚ ਤੋ ਬਾਦ ਵਿੱਚ ਖੁੱਲਾ ਅਖਾੜਾ ਲਗਾਇਆ ਗਿਆ ਜਿਸ ਵਿੱਚ ਕੌਰ. ਬੀ ਤੇ ਰਣਜੀਤ ਬਾਵਾ ਨੇ ਆਪਣੇ ਗੀਤਾ ਨਾਲ ਰੰਗ ਬੰਨਿਆ। ਇਸ ਮੌਕੇ ਤੇ ਹਰਬੀਰ ਸਿੰਘ ਏ ਡੀ ਸੀ ਹੁਸ਼ਿਆਰਪੁਰ, ਮੇਅਰ ਨਗਰ ਨਿਗਮ ਸ਼ਿਵ ਸੂਦ, ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ, ਡਿਪਟੀ ਮੇਅਰ ਸ਼ੁਕਲਾ ਦੇਵੀ, ਹਰਜਿੰਦਰ ਸਿੰਘ ਧਾਮੀ ਤੇ ਹੋਰ ਵੱਡੀ ਗਿਣਤੀ ਵਿੱਚ ਮਹਿਮਾਨ ਤੇ ਦਰਸ਼ਕ ਹਾਜ਼ਰ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media