Thursday, March 12, 2026

ਜੰਡਿਆਲਾ ਗੁਰੂ ‘ਚ ਪ੍ਰਧਾਨਗੀ ਲਈ ਅਕਾਲੀ ਦਲ ਦੀ ਪਹਿਲੀ ਪਸੰਦ ਹੋ ਸਕਦੇ ਹਨ ਕੌਂਸਲਰ ਕਾਲਾ

Avtar Singh Kalaਜੰਡਿਆਲਾ ਗੁਰੂ, 15 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਸ਼੍ਰੋਮਣੀ ਅਕਾਲੀ ਦਲ ਦੇ ਇੱਕ ਆਮ ਵਰਕਰ ਵਾਂਗ ਸ਼ਹਿਰ ਅਤੇ ਵਾਰਡ ਦੀ ਸੇਵਾ ਕਰ ਰਹੇ ਅਤੇ ਹੁਣ ਫਿਰ ਅਨੁਸੂਚਿਤ ਜਾਤੀ ਲਈ ਰਿਜ਼ਰਵ ਵਾਰਡ ਨੰਬਰ 2 ਤੋਂ ਜੇਤੂ ਕੋਂਸਲਰ ਅਤੇ ਨਗਰ ਕੋਂਸਲ ਜੰਡਿਆਲਾ ਗੁਰੂ ਵਿਚ ਪ੍ਰਧਾਨਗੀ ਦੇ ਮਜਬੂਤ ਦਾਅਵੇਦਾਰ ਬਣ ਚੁੱਕੇ ਅਵਤਾਰ ਸਿੰਘ ਉਰਫ ਕਾਲਾ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦਲਿਤ ਭਾਈਚਾਰਾ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ, ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾਂ ਦਾ ਤਹਿ ਦਿਲੋ ਧੰਨਵਾਦ ਕਰਦਾ ਹੈ ਜਿਹਨਾ ਨੇ ਨਗਰ ਕੋਂਸਲ ਦੀ ਪ੍ਰਧਾਨਗੀ ਅਨੁਸੂਚਿਤ ਜਾਤੀ ਲਈ ਰਿਜ਼ਰਵ ਕਰਕੇ ਦਲਿਤ ਭਾਈਚਾਰੇ ਨੂੰ ਮਾਣ ਬਖਸ਼ਿਆ ਹੈ।ਉਹਨਾ ਕਿਹਾ ਕਿ ਅਗਰ ਸ੍ਰੋਮਣੀ ਅਕਾਲੀ ਦਲ ਵਲੋਂ ਉਹਨਾ ਨੂੰ ਜੰਡਿਆਲਾ ਗੁਰੂ ਦੀ ਪ੍ਰਧਾਨਗੀ ਲਈ ਸੇਵਾ ਦਾ ਮੋਕਾ ਦਿੱਤਾ ਗਿਆ ਤਾਂ ਉਹ ਬਿਨਾ ਕਿਸੇ ਭੇਦ ਭਾਵ ਤੋਂ ਜੰਡਿਆਲਾ ਗੁਰੂ ਦੇ ਵਿਕਾਸ ਅਤੇ ਹੋਰ ਸਹੂਲਤਾ ਵੱਲ ਵੱਧ ਤੋਂ ਵੱਧ ਧਿਆਨ ਦੇਣਗੇ ਅਤੇ ਅਕਾਲੀ ਦਲ ਦੀਆਂ ਨੀਤੀਆਂ ਨੂੰ ਲਾਗੂ ਕਰਨਗੇ।ਇਸ ਤੋਂ ਪਹਿਲਾ ਵੀ ਅਵਤਾਰ ਸਿੰਘ ਕਾਲਾ ਦੀ ਪਤਨੀ ਸ਼੍ਰੀਮਤੀ ਗੁਰਵਿੰਦਰ ਕੋਰ ਵਾਰਡ ਨੰਬਰ 4 ਤੋਂ ਕੋਂਸਲਰ ਰਹਿ ਚੁੱਕੇ ਹਨ।ਜਿਸ ਦੋਰਾਨ ਉਹਨਾ ਵਲੋਂ ਆਪਣੀ ਵਾਰਡ ਵਿਚ 200 ਦੇ ਕਰੀਬ ਨੀਲੇ ਕਾਰਡ ਅਤੇ 125 ਪੈਨਸ਼ਨਾਂ ਦੇ ਫਾਰਮ ਭਰ ਕੇ ਜਨਤਾ ਨੂੰ ਸਹੂਲਤਾਂ ਪੰਜਾਬ ਸਰਕਾਰ ਕੋਲੋਂ ਲੈ ਕੇ ਦਿੱਤੀਆ ਹਨ।ਇਸ ਤੋਂ ਇਲਾਵਾ ਗਰੀਬ ਬੱਚਿਆਂ ਲਈ ਪਟਵਾਰਖਾਨੇ ਦੇ ਕੋਲ ਇੱਕ ਸਰਕਾਰੀ ਸਕੂਲ ਵੀ ਖੁਲਵਾਇਆ ਗਿਆ ਹੈ।
ਕੋਂਸਲਰ ਅਵਤਾਰ ਸਿੰਘ ਕਾਲਾ ਇੱਕ ਪੜ੍ਹੇ ਲਿਖੇ ਪਰਿਵਾਰ ਨਾਲ ਸਬੰਧਤ ਹਨ ਜਿਸ ਦਾ ਇੱਕ ਭਰਾ ਸਤਨਾਮ ਸਿੰਘ ਸਰਕਾਰੀ ਵਕੀਲ ਹੈ ਜਦੋਂ ਕਿ ਦੂਸਰਾ ਲਖਵਿੰਦਰ ਸਿੰਘ ਵਕੀਲੀ ਦਾ ਕੋਰਸ ਕਰ ਰਿਹਾ ਹੈ। ਅੱਜ ਦੇ ਚੱਲ ਰਹੇ ਸਮੀਕਰਨਾਂ ਅਤੇ ਸਿਆਸੀ ਮਾਹਿਰਾਂ ਦੇ ਜੋੜ ਤੋੜ ਦਾ ਅਨੁਮਾਨ ਲਗਾਇਆ ਜਾਵੇ ਤਾਂ ਅਵਤਾਰ ਸਿੰਘ ਕੁਲ 15 ਕੋਂਸਲਰਾਂ ਵਿਚੋਂ 10 ਕੋਂਸਲਰਾਂ ਦੀ ਹਮਾਇਤ ਲੈ ਚੁੱਕਾ ਹੈ।ਅਕਾਲੀ ਦਲ ਕੋਲ ਅਨੁਸੂਚਿਤ ਜਾਤੀ ਦੇ ਤਿੰਨ ਕੋਂਸਲਰ ਹਨ, ਜਿਹਨਾ ਵਿਚੋ ਇੱਕ ਅੋਰਤ ਅਤੇ ਇਕ ਨੋਜਵਾਨ ਨਵੇ ਚਿਹਰੇ ਹਨ।ਜਿਸ ਕਰਕੇ ਅਵਤਾਰ ਸਿੰਘ ਕਾਲਾ ਸ੍ਰੋਮਣੀ ਅਕਾਲੀ ਦਲ ਕੋਂਸਲਰਾਂ ਵਿਚੋਂ ਪਹਿਲੀ ਪਸੰਦ ਦਿਖਾਈ ਦੇ ਰਿਹਾ ਹੈ।ਅਗਰ ਅਕਾਲੀ ਹਾਈਕਮਾਂਡ ਅਤੇ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ ‘ਤੱਕੜੀ’ ਚੋਣ ਨਿਸ਼ਾਨ ਉੱਪਰ ਜਿੱਤੇ ਕੋਂਸਲਰ ਦੇ ਸਿਰ ਉੱਪਰ ਪ੍ਰਧਾਨਗੀ ਲਈ ਅਸ਼ੀਰਵਾਦ ਦਿੰਦੇ ਹਨ ਤਾਂ ਫਿਰ ਅਕਾਲੀ ਦਲ ਦੇ 3 ਕੋਂਸਲਰਾਂ ਵਿਚੋਂ ਅਵਤਾਰ ਸਿੰੰਘ ਕਾਲਾ ਪਹਿਲੇ ਨੰਬਰ ਉੱਪਰ ਦਿਖਾਈ ਦੇ ਰਹੇ ਹਨ ਕਿਉਂਕਿ ਉਹ ਅਕਾਲੀ ਦਲ ਲਈ ਪਿਛਲੇ ਲਗਭਗ 13 ਸਾਲਾਂ ਤੋਂ ਜਨਤਾ ਦੀ ਸੇਵਾ ਵਿੱਚ ਜੁੜੇ ਹੋਏ ਹਨ।ਇਥੇ ਇਹ ਦੱਸਣਯੋਗ ਹੈ ਕਿ ਐਨ ਮੋਕੇ ਉੱਪਰ ਪ੍ਰਧਾਨਗੀ ਦੀ ਸੀਟ ਅਨੁਸੂਚਿਤ ਜਾਤੀ ਲਈ ਰਿਜ਼ਰਵ ਹੋਣ ਤੋਂ ਬਾਅਦ ਪ੍ਰਧਾਨਗੀ ਦੇ ਮਜ਼ਬੂਤ ਦਾਅਵੇਦਾਰ ਦੋ ਸਾਬਕਾ ਪ੍ਰਧਾਨ ਰਵਿੰਦਰਪਾਲ ਕੁੱਕੂ ਅਤੇ ਰਾਜਕੁਮਾਰ ਮਲਹੋਤਰਾ ਦੇ ਸਿਆਸੀ ਸਮੀਕਰਨ ਵਿਗੜ ਗਏ ਹਨ।ਹੁਣ ਦੋਹਾਂ ਵਲੋਂ ਮੀਤ ਪ੍ਰਧਾਨਗੀ ਲਈ ਜੋੜ ਤੋੜ ਦੀ ਗਿਣਤੀ ਸ਼ੁਰੂ ਕੀਤੀ ਹੋਈ ਹੈ, ਪਰ ਇਸ ਲਈ ਭਾਜਪਾ ਵੀ ਆਪਣੇ ਦੋ ਕੋਂਸਲਰਾਂ ਨਾਲ ਸੁਪਨੇ ਦੇਖ ਰਹੀ ਹੈ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply