
ਜੰਡਿਆਲਾ ਗੁਰੂ, 15 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਨੇੜਲੇ ਪਿੰਡ ਮੱਲੀ੍ਹਆਂ ਤੋਂ 29 ਅਕਤੂਬਰ ਦੀ ਰਾਤ ਅਗਵਾ ਹੋਈ ਨਾਬਾਲਿਗ ਲੜਕੀ ਪਰਮਿੰਦਰ ਕੋਰ (ਕਾਲਪਨਿਕ ਨਾਮ) ਉਮਰ 15 ਸਾਲ ਦੀ ਰੋਂਦੀ ਕੁਰਲਾਉਂਦੀ ਮਾਂ ਅਮਨਦੀਪ ਕੋਰ ਨੇ ਆਪਣੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸ ਰਾਤ ਸਾਡੇ ਗੁਆਂਢ ਵਿਚ ਹੀ ਰਹਿੰਦੇ ਲੜਕੇ ਜਤਿੰਦਰ ਸਿੰਘ ਉਰਫ ਸ਼ਕਤੀ ਪੁੱਤਰ ਜਰਨੈਲ ਸਿੰਘ ਨੇ ਉਸ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਘਰੋਂ ਅਗਵਾ ਕਰ ਲਿਆ ਹੈ ਅਤੇ ਡਰ ਹੈ ਕਿ ਉਸ ਨੇ ਨਾਬਾਲਿਗ ਨਾਲ ਸਰੀਰਕ ਸਬੰਧ ਬਣਾ ਲਏ ਹਨ। ਜਦ ਉਹ ਗਰਭਵਤੀ ਹੋ ਗਈ ਤਾਂ ਉਸ ਦਾ ਗਰਭਪਾਤ ਕਰਵਾ ਦਿੱਤਾ ਗਿਆ। ਜਿਸ ਕਰਕੇ ਉਸ ਬਾਲੜੀ ਦੀ ਹਾਲਤ ਵਿਗੜ ਗਈ ਅਤੇ ਉਸ ਦੀ ਮੋਤ ਹੋ ਗਈ ਹੈ।ਆਪਣੀ ਭੈਣ ਗੁਰਮੀਤ ਕੋਰ, ਛੋਟੀ ਲੜਕੀ ਕਾਜਲਪ੍ਰੀਤ ਕੋਰ, ਜੇਠ ਅਮਰੀਕ ਸਿੰਘ, ਮੈਂਬਰ ਪੰਚਾਇਤ ਸਰਦਾਰਾ ਸਿੰਘ ਦੀ ਮੋਜੂਦਗੀ ਵਿਚ ਦੁੱਖੜਾ ਸੁਣਾਉਂਦੀ ਅਗਵਾ ਲੜਕੀ ਦੀ ਮਾਂ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਸਟੇਸ਼ਨ ਜੰਡਿਆਲਾ ਗੁਰੂ ਵਿਚ ਪਰਚਾ ਨੰਬਰ 316 ਅਧੀਨ ਮਾਮਲਾ ਵੀ ਦਰਜ ਕੀਤਾ ਗਿਆ ਹੈ। ਦੋਸ਼ੀ ਜਤਿੰਦਰ ਸਿੰਘ ਦੇ ਵੱਡੇ ਭਰਾ ਅਤੇ ਚਾਚੀ ਨੂੰ ਇੱਕ ‘ਸਿਆਲਕਾ’ ਨਾਮ ਦੇ ਲੀਡਰ ਘਰੋਂ ਤਰਸਿੱਕਾ ਤੋਂ ਬਰਾਮਦ ਕੀਤਾ ਗਿਆ ਸੀ ਅਤੇ ਵੀ ਉਸ ਨੂੰ ਸਾਨੂੰ ਸ਼ੱਕ ਹੈ ਕਿ ਉੇਸ ਆਗੂ ਦੀ ਸ਼ਹਿ ਉੱਪਰ ਹੀ ਮੁੱਖ ਦੋਸ਼ੀ ਜਤਿੰਦਰ ਸਿੰਘ ਸ਼ਰੇਆਮ ਪੁਲਿਸ ਦੀਆ ਅੱਖਾਂ ਵਿਚ ਮਿੱਟੀ ਪਾ ਕੇ ਆਪਣੇ ਰਿਸ਼ਤੇਦਾਰਾਂ ਦੇ ਕੋਲ ਰਹਿ ਰਿਹਾ ਹੈ। ਜਦੋਂ ਕਿ ਉਸ ਦੀ ਲੜਕੀ ਨੂੰ ਇਹਨਾ ਨੇ ਮੋਤ ਦੇ ਘਾਟ ਉਤਾਰ ਦਿਤਾ ਹੋਵੇਗਾ।ਲੜਕੀ ਦੀ ਮਾਂ ਦੇ ਨਾਲ ਹੀ ਬੈਠੀ ਉਸ ਦੀ ਮਾਸੀ ਗੁਰਮੀਤ ਕੋਰ ਨੇ ਰੋਂਦੇ ਹੋਏ ਪੱਤਰਕਾਰਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੀਡੀਆ ਰਾਹੀਂ ਉਨਾਂ ਦੀ ਆਵਾਜ਼ ਉਸ ਦਰਿੰਦੇ ਤੱਕ ਪਹੁੰਚਾ ਦਿਉ ਕਿ ਅਗਰ ਲੜਕੀ ਜਿੰਦਾ ਹੈ ਤਾਂ ਵਾਪਿਸ ਭੇਜ ਦੇਵੇ।ਅਗਰ ਉਸ ਦੀ ਮੋਤ ਹੋ ਗਈ ਹੈ ਤਾਂ ਉਸ ਦਾ ਸਰੀਰ ਉਨਾਂ ਨੂੰ ਦੇ ਦੇਣ।ਅਗਵਾ ਕੀਤੀ ਗਈ ਨਾਬਾਲਿਗ ਲੜਕੀ ਦੇ ਤਿੰਨ ਛੋਟੇ ਭਰਾ ਅਤੇ ਇੱਕ ਭੈਣ ਅਤਿ ਗਰੀਬੀ ਦੀ ਹਾਲਤ ਵਿੱਚ ਆਪਣੀ ਭੈਣ ਨੂੰ ਘਰ ਉਡੀਕ ਰਹੇ ਹਨ ਜਦੋਂ ਕਿ ਪਿਤਾ ਘਰ ਦੇ ਪਾਲਣ ਪੋਸ਼ਣ ਲਈ ਟਰੱਕ ਤੇ ਡਰਾਇਵਰੀ ਕਰਨ ਗਿਆ ਹੋਇਆ ਸੀ।
ਇਸ ਸਾਰੀ ਘਟਨਾ ਸਬੰਧੀ ਥਾਣਾ ਜੰਡਿਆਲਾ ਮੁੱਖੀ ਕਮਲਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾ ਕਿਹਾ ਕਿ ਜਤਿੰਦਰ ਸਿੰਘ ਦੇ ਗ੍ਰਿਫਤਾਰੀ ਵਾਰੰਟ ਨਿਕਲ ਚੁੱਕੇ ਹਨ ਜਦੋਂ ਕਿ ਉਸ ਦਾ ਇਕ ਭਰਾ ਜੇਲ੍ਹ ਵਿਚ ਹੈ।ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮੁੱਖ ਮੁਲਜ਼ਮ ਪੁਲਿਸ ਦੀ ਹਿਰਾਸਤ ਵਿਚ ਹੋਣਗੇ ਅਤੇ ਲੜਕੀ ਨੂੰ ਬਰਾਮਦ ਕਰ ਲਿਆ ਜਾਵੇਗਾ।’ਸਿਆਲਕਾ’ ਨਾਮਕ ਸਾਬਕਾ ਚੇਅਰਮੈਨ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾ ਕਿਹਾ ਕਿ ਮੈਨੂੰ ਇਸ ਮਾਮਲੇ ਸਬੰਧੀ ਕੋਈ ਜਾਣਕਾਰੀ ਨਹੀਂ ਹੈ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media