Thursday, March 12, 2026

ਦੋ ਸਾਲਾਂ ਤੋਂ ਰਹਿਸੱਮਈ ਤਰੀਕੇ ਨਾਲ ਲਾਪਤਾ ਬੱਚਿਆ ਦਾ ਨਹੀਂ ਲੱਗਾ ਕੋਈ ਸੁਰਾਗ

Jasdeep Singh SSP

ਜੰਡਿਆਲਾ ਗੁਰੂ, 15 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਬੀਤੇ ਲਗਭਗ ਦੋ ਸਾਲਾਂ ਤੋਂ ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਵੱਖ-ਵੱਖ ਇਲਾਕਿਆਂ ਤੋਂ ਰਹਿਸੱਮਈ ਤਰੀਕੇ ਨਾਲ ਲਾਪਤਾ ਬੱਚਿਆ ਦਾ ਅਜੇ ਤੱਕ ਕੋਈ ਵੀ ਸੁਰਾਗ ਨਾ ਮਿਲਣਾ ਪੁਲਿਸ ਪ੍ਰਸ਼ਾਸ਼ਨ ਉੱਪਰ ਵੀ ਸਵਾਲੀਆ ਨਿਸ਼ਾਨ ਲਗਾ ਰਿਹਾ ਹੈ।ਇਹਨਾਂ ਨਾਬਾਲਿਗ ਲਾਪਤਾ ਬੱਚਿਆ ਵਿਚ ਲਵਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਪਿੰਡ ਜੋਧਾਨਗਰੀ ਥਾਣਾ ਤਰਸਿੱਕਾ ਉਮਰ ਕਰੀਬ 10 ਸਾਲ, ਮਨਦੀਪ ਸਿੰਘ ਉਮਰ 14 ਸਾਲ ਪੁੱਤਰ ਜਗਤਾਰ ਸਿੰਘ ਪਿੰਡ ਦੋਲੋਨੰਗਲ ਥਾਣਾ ਬਿਆਸ, ਵਿਕਰਮ ਪਿੰਡ ਮਾਨਾਵਾਲਾ ਉਮਰ ਕਰੀਬ 14 ਸਾਲ, ਆਰਜੂ ਪੁੱਤਰੀ ਮਿਹਰ ਸਿੰਘ ਉਮਰ 13 ਸਾਲ ਥਾਣਾ ਬਿਆਸ, ਸੁਖਵਿੰਦਰ ਕੋਰ ਪੁੱਤਰੀ ਪ੍ਰੀਤਮ ਸਿੰਘ ਪਿੰਡ ਮੱਲ੍ਹੀਆ ਉਮਰ 15 ਸਾਲ ਥਾਣਾ ਜੰਡਿਆਲਾ ਗੁਰੂ, ਸਰਬਜੀਤ ਕੋਰ ਉਮਰ 16 ਸਾਲ ਪੁੱਤਰੀ ਮੇਜਰ ਸਿੰਘ ਪਿੰਡ ਕਾਲੋਵਾਲ ਥਾਣਾ ਲੋਪੋਕੇ, ਸੰਨੀ ਉਮਰ 11 ਸਾਲ ਪੁੱਤਰ ਗੁਰਪ੍ਰੀਤ ਸਿੰਘ ਪਿੰਡ ਗਰਵਾਲੀ ਥਾਣਾ ਚਾਟੀਵਿੰਡ, ਨਿਸ਼ਾਨ ਸਿੰਘ ਉਮਰ 13 ਸਾਲ ਪੁੱਤਰ ਕਰਮ ਸਿੰਘ ਪਿੰਡ ਸੋਹੀਆ ਖੁਰਦ ਥਾਣਾ ਕੰਬੋਜ, ਰਸ਼ਮੀ ਉਮਰ 17 ਸਾਲ ਪੁੱਤਰੀ ਰਵਿੰਦਰ ਸਿੰਘ ਥਾਣਾ ਬਿਆਸ, ਸਾਵਨ ਕੁਮਾਰ ਉਮਰ 13 ਸਾਲ ਪੁੱਤਰ ਰਮਬੋਲ ਸਿੰਘ ਵਾਸੀ ਸਮਸਤੀਪੁਰ (ਬਿਹਾਰ), ਕਿਰਨਪ੍ਰੀਤ ਕੋਰ ਉਮਰ 16 ਸਾਲ ਪੁੱਤਰੀ ਰਜਿੰਦਰ ਸਿੰਘ ਵਾਸੀ ਸਮਸਤੀਪੁਰ (ਬਿਹਾਰ), ਕਿਰਮਜੀਤ ਕੋਰ ਉਮਰ 16 ਸਾਲ ਪੁੱਤਰੀ ਸੁਖਦੇਵ ਸਿੰਘ ਪਿੰਡ ਚੱਬਾ ਥਾਣਾ ਚਾਟੀਵਿੰਡ ਸ਼ਾਮਿਲ ਹਨ।ਇਹਨਾ ਲਾਪਤਾ ਜਾਂ ਅਗਵਾ ਘਟਨਾਵਾ ਵਿਚ ਸਾਰੇ ਹੀ ਨਾਬਾਲਿਗ ਬੱਚੇ 10 ਤੋਂ 17 ਸਾਲ ਦੀ ਉਮਰ ਤੱਕ ਦੇ ਹਨ ਅਤੇ ਸਾਰੇ ਲੜਕਿਆ ਵਾਲੇ ਮਾਮਲੇ ਧਾਰਾ 365 ਅਧੀਨ (ਅਗਵਾ) ਦਰਜ ਕੀਤੇ ਗਏ ਹਨ ਜਦੋਂ ਕਿ ਨਾਬਾਲਿਗ ਲੜਕੀਆਂ ਦੇ ਧਾਰਾ 363 ਅਤੇ 366-ਏ ਅਧੀਨ ਵਰਗਲਾ ਕੇ ਲੈ ਜਾਣ ਦੇ ਮਾਮਲੇ ਦਰਜ ਹਨ।
ਇਸ ਸਬੰਧੀ ਜਦ ਐਸ.ਅੇਸ.ਪੀ ਦਿਹਾਤੀ ਜਿਲ੍ਹਾ ਅੰਮ੍ਰਿਤਸਰ ਸ੍ਰ. ਜਸਦੀਪ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉੇਹਨਾ ਕਿਹਾ ਕਿ ਸਾਰੇ ਮਾਮਲਿਆਂ ਦੀ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਪੁਲਿਸ ਨੂੰ ਜਲਦੀ ਹੀ ਸਫਲਤਾ ਮਿਲ ਜਾਵੇਗੀ।ਇਸ ਤੋਂ ਇਲਾਵਾ ਉਹਨਾ ਬੱਚਿਆਂ ਦੇ ਮਾਪਿਆਂ ਨੂੰ ਵੀ ਹਦਾਇਤਾਂ ਕੀਤੀਆਂ ਹਨ ਕਿ ਸਕੂਲ, ਕਾਲਜ ਜਾਂ ਖੇਡਣ ਦੇ ਸਮੇਂ ਉਹ ਆਪਣੇ ਬੱਚਿਆਂ ਦੇ ਸੰਪਰਕ ਵਿਚ ਜਰੂਰ ਰਹਿਣ ਅਤੇ ਉਹਨਾ ਦੇ ਦੋਸਤਾਂ ਬਾਰੇ ਵੀ ਪੂਰੀ ਜਾਣਕਾਰੀ ਰੱਖਣ ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply