ਫਾਜ਼ਿਲਕਾ 17 ਮਾਰਚ ( ਵਿਨੀਤ ਅਰੌੜਾ ) ਆਲ ਵੁਮੈਨ ਬਾਰਡਰ ਕੈਮਲ ਸਫਾਰੀ 2015 ਮਿਤੀ 19 ਮਾਰਚ ਨੂੰ ਫਾਜ਼ਿਲਕਾ ਵਿਖੇ ਪਹੁੰਚੇਗੀ ਅਤੇ ਇਸ ਸਬੰਧ ਵਿਚ ਬੀ.ਐਸ.ਐਫ ਵੱਲੋਂ ਜਿਲ੍ਹਾ ਪ੍ਰਸ਼ਾਸਨ ਤੇ ਫਾਜ਼ਿਲਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਥਾਨਕ ਸਪੋਰਟਸ ਸਟੇਡੀਅਮ ਨਜ਼ਦੀਕ ਐਮ.ਆਰ. ਕਾਲੇਜ ਵਿਖੇ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ । ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ.ਐਸ.ਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀ.ਐਸ.ਐਫ ਦੇ ਮਹਿਲਾ ਵਿੰਗ ਵੱਲੋਂ ਸ਼ੁਰੂ ਕੀਤੀ ਗਈ ਆਲ ਵੁਮੈਨ ਕੈਮਲ ਸਫਾਰੀ 2015 ਗੁਜਰਾਤ, ਰਾਜਸਥਾਨ ਦੀ ਯਾਤਰਾ ਤੋਂ ਬਾਅਦ 19 ਮਾਰਚ ਨੂੰ ਫਾਜ਼ਿਲਕਾ ਵਿਚ ਪ੍ਰਵੇਸ ਕਰੇਗੀ ਅਤੇ ਇਸ ਦੌਰਾਨ ਫਾਜ਼ਿਲਕਾ ਵਿਚ ਕੈਮਲ ਸਫਾਰੀ ਮਾਰਚ ਵੀ ਕਰੇਗੀ । ਉਨ੍ਹਾਂ ਦੱਸਿਆ ਕਿ ਇਸੇ ਦਿਨ ਸਵੇਰੇ 9.30 ਵਜੇ ਖੇਡ ਸਟੇਡੀਅਮ ਵਿਖੇ ਸਫਾਰੀ ਦਾ ਸਵਾਗਤ ਵੀ ਕੀਤਾ ਜਾਵੇਗਾ ਤੇ ਇਸ ਮੌਕੇ ਸਮਾਗਮ ਦਾ ਆਯੋਜਨ ਵੀ ਕੀਤਾ ਜਾਵੇਗਾ । ਉਨ੍ਹਾਂ ਸਮੂਹ ਫਾਜ਼ਿਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੀਮਾ ਸੁਰੱਖਿਆ ਬਲ ਦੀ ਇਸ ਕੈਮਲ ਸਫਾਰੀ ਦਾ ਉਤਸ਼ਾਹ ਵਧਾਉਣ ਲਈ ਵੱਧ ਤੋਂ ਵੱਧ ਸ਼ਿਰਕਤ ਕਰਨ ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media